Salesforce Layoffs 2024: ਸਾਲ 2024 ਦੀ ਸ਼ੁਰੂਆਤ ਦੇ ਨਾਲ, ਕਈ ਤਕਨੀਕੀ ਕੰਪਨੀਆਂ ਵਿੱਚ ਛਾਂਟੀ (Tech Layoffs 2024) ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਦੇ ਅਨੁਸਾਰ, ਵੱਡੀ ਤਕਨੀਕੀ ਕੰਪਨੀ ਸੇਲਸਫੋਰਸ(Salesforce)  ਨੇ ਛਾਂਟੀ ਦੇ ਤਾਜ਼ਾ ਦੌਰ (Salesforce Layoffs 2024) ਵਿੱਚ ਲਗਭਗ 700 ਕਰਮਚਾਰੀਆਂ ਭਾਵ 1 ਪ੍ਰਤੀਸ਼ਤ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਤਕਨੀਕੀ ਕੰਪਨੀਆਂ ਐਮਾਜ਼ੋਨ (Amazon), ਗੂਗਲ (Google) ਆਦਿ ਨੇ ਵੀ ਸਾਲ ਦੀ ਸ਼ੁਰੂਆਤ 'ਚ ਵੱਡੇ ਪੱਧਰ 'ਤੇ ਛਾਂਟੀ ਕਰਨ ਦਾ ਐਲਾਨ ਕੀਤਾ ਹੈ।


ਭਾਰਤ 'ਤੇ ਕਿੰਨਾ ਹੋਵੇਗਾ ਅਸਰ? 


ਸੇਲਸਫੋਰਸ ਭਾਰਤ ਵਿੱਚ ਵੀ ਕੰਮ ਕਰਦੀ ਹੈ ਅਤੇ ਇਸਦੇ ਦਫਤਰ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਪੁਣੇ ਅਤੇ ਜੈਪੁਰ ਵਿੱਚ ਸਥਿਤ ਹਨ। ਪਿਛਲੇ ਸਾਲ ਜਨਵਰੀ ਵਿੱਚ, ਕੰਪਨੀ ਨੇ ਆਪਣੇ ਗਲੋਬਲ ਵਰਕਫੋਰਸ  (Salesforce Layoffs) ਵਿੱਚ 10 ਪ੍ਰਤੀਸ਼ਤ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਸਤੰਬਰ 2023 'ਚ ਕੰਪਨੀ ਨੇ 3,000 ਲੋਕਾਂ ਦੀ ਭਰਤੀ ਦਾ ਐਲਾਨ ਵੀ ਕੀਤਾ ਸੀ। Layoffs.fyi ਦੇ ਅਨੁਸਾਰ, ਇੱਕ ਪੋਰਟਲ ਜੋ ਕਿ ਛਾਂਟੀ ਦੇ ਅੰਕੜਿਆਂ 'ਤੇ ਨਜ਼ਰ ਰੱਖਦਾ ਹੈ, 2024 ਦੀ ਸ਼ੁਰੂਆਤ ਤੋਂ, ਦੁਨੀਆ ਭਰ ਦੀਆਂ 85 ਤੋਂ ਵੱਧ ਤਕਨੀਕੀ ਕੰਪਨੀਆਂ ਨੇ 23,770 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ।


Bank Holiday in Feb: ਫਰਵਰੀ ਵਿੱਚ 11 ਦਿਨ ਬੰਦ ਰਹਿਣਗੇ ਬੈਂਕ...ਵੇਖ ਲਓ ਆਰਬੀਆਈ ਨੇ ਜਾਰੀ ਕੀਤੀ ਸੂਚੀ


ਇਨ੍ਹਾਂ ਟੇਕ ਕੰਪਨੀਆਂ ਨੇ 2024 ਵਿੱਚ ਕੀਤਾ ਛਾਂਟੀ ਦਾ ਐਲਾਨ 


ਦੁਨੀਆ ਦੀ ਪ੍ਰਮੁੱਖ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਨੇ ਆਪਣੇ ਗੇਮਿੰਗ ਡਿਵੀਜ਼ਨ ਐਕਟੀਵਿਜ਼ਨ ਬਲਿਜ਼ਾਰਡ ਵਿੱਚ 1900 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਨਲਾਈਨ ਰਿਟੇਲ ਕੰਪਨੀ eBay Inc ਨੇ ਆਪਣੇ ਕੁੱਲ ਕਰਮਚਾਰੀਆਂ ਦੇ 9 ਫੀਸਦੀ ਭਾਵ 1000 ਲੋਕਾਂ ਨੂੰ ਐਗਜ਼ਿਟ ਦਿਖਾਉਣ ਦਾ ਫੈਸਲਾ ਕੀਤਾ ਹੈ।


ਗੂਗਲ ਦੇ ਸੀਈਓ ਸੁੰਦਰ ਪਿਚਾਈ (Google CEO Sundar Pichai)ਨੇ ਵੀ ਪਿਛਲੇ ਹਫ਼ਤੇ ਕੰਪਨੀ ਵਿੱਚ ਵੱਡੇ ਪੱਧਰ 'ਤੇ ਛਾਂਟੀ ਦੀ ਗੱਲ ਕੀਤੀ ਸੀ। ਈ-ਕਾਮਰਸ ਕੰਪਨੀ ਐਮਾਜ਼ਾਨ ਨੇ ਆਪਣੀ ਸਟ੍ਰੀਮਿੰਗ ਯੂਨਿਟ ਟਵਿਚ ਦੇ 500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ। ਕਈ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਕਈ ਹੋਰ ਵੱਡੀਆਂ ਤਕਨੀਕੀ ਕੰਪਨੀਆਂ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਕਰ ਸਕਦੀਆਂ ਹਨ।


7th Pay Commission: ਵੱਡੀ ਖ਼ਬਰ, ਕੀ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਰਾਂ ਨੂੰ ਮਿਲੇਗਾ 18 ਮਹੀਨੇ ਦਾ DA Arrears?