Unique Wedding in Pakistan: ਪਿਆਰ, ਇਸ਼ਕ ਤੇ ਮੁਹੱਬਤ ਨੂੰ ਲੈ ਕੇ ਤਮਾਮ ਸ਼ੇਰੋ-ਸ਼ਾਇਰੀ ਤੇ ਕਵਿਤਾਵਾਂ ਪੜ੍ਹੀਆਂ ਜਾਂਦੀਆਂ ਹਨ। ਕਹਿੰਦੇ ਹਨ ਕਿ ਜਿਸ ਨੂੰ ਪਿਆਰ ਹੁੰਦਾ ਹੈ, ਉਹੀ ਇਸ ਦੇ ਜਨੂੰਨ ਨੂੰ ਸਮਝ ਸਕਦਾ ਹੈ। ਉਂਜ ਇੱਕ ਹੋਰ ਕਹਾਵਤ ਮਸ਼ਹੂਰ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇਸ ਕਹਾਵਤ ਨੂੰ ਪਾਕਿਸਤਾਨ ਦੇ ਇਕ ਜੋੜੇ ਨੇ ਸੱਚ ਕਰ ਦਿਖਾਇਆ ਹੈ। ਪਾਕਿਸਤਾਨ ਦੇ ਇਕ ਜੋੜੇ ਦੀ ਅਜੀਬੋ-ਗਰੀਬ ਲਵ ਸਟੋਰੀ (Weird Love Story) ਕਾਫੀ ਮਸ਼ਹੂਰ ਹੋ ਰਹੀ ਹੈ। ਲੋਕ ਇਹ ਜਾਣਨ ਲਈ ਪ੍ਰੇਸ਼ਾਨ ਹਨ ਕਿ ਕੋਈ ਆਪਣੇ ਤੋਂ 51 ਸਾਲ ਵੱਡੇ ਵਿਅਕਤੀ ਨਾਲ ਵਿਆਹ ਕਿਵੇਂ ਕਰ ਸਕਦਾ ਹੈ?


ਵਿਆਹਾਂ 'ਚ ਉਮਰ ਦਾ ਅੰਤਰ 5-6 ਸਾਲ ਤੱਕ ਤਾਂ ਚੱਲ ਜਾਂਤਾ ਹੈ, ਪਰ ਜੇਕਰ ਇਹ ਅੰਤਰ 51 ਸਾਲ ਦਾ ਹੋਵੇ ਤਾਂ ਅਜਿਹੇ ਵਿਆਹ ਨੂੰ ਕੀ ਕਹੋਗੇ? ਖੈਰ, ਪਾਕਿਸਤਾਨ 'ਚ (19 Year Old Girl arried to 70 Year Old Man) ਇਸ ਸਮੇਂ ਦਾਦਾ ਅਤੇ ਪੋਤੀ ਵਰਗੇ ਦਿਖਣ ਵਾਲੇ ਪਤੀ-ਪਤਨੀ ਦੀ ਇਹ ਜੋੜੀ ਚਰਚਾ 'ਚ ਹੈ। ਇਸ ਜੋੜੇ ਦਾ ਇੰਟਰਵਿਊ ਪਾਕਿਸਤਾਨ ਦੇ ਇਕ ਯੂਟਿਊਬ ਚੈਨਲ 'ਤੇ ਵਾਇਰਲ ਹੋਇਆ ਹੈ।


ਇੱਜ਼ਤ ਤੇ ਮਰਿਆਦਾ ਖ਼ਾਤਰ 'ਪਿਆਰ'


ਪਾਕਿਸਤਾਨੀ ਯੂਟਿਊਬਰ ਸਈਦ ਬਾਸਿਤ ਅਲੀ ਨੇ ਇਸ ਪ੍ਰੇਮ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹੈ, ਜੋ ਕਿ 19 ਸਾਲ ਦੀ ਸ਼ੁਮਾਇਲਾ ਅਤੇ 70 ਸਾਲ ਦੀ ਲਿਆਕਤ ਅਲੀ ਦੀ ਕਹਾਣੀ ਹੈ। ਉਹ ਲਾਹੌਰ 'ਚ ਸਵੇਰ ਦੀ ਸੈਰ ਦੌਰਾਨ ਮਿਲੇ ਸਨ। ਸ਼ੁਮਾਇਲਾ ਦਾ ਕਹਿਣਾ ਹੈ ਕਿ ਪਿਆਰ ਉਮਰ ਨਹੀਂ ਦੇਖਦਾ, ਸਿਰਫ਼ ਹੋ ਜਾਂਦਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਹਿਲਾਂ ਤਾਂ ਰਿਸ਼ਤੇ 'ਤੇ ਇਤਰਾਜ਼ ਸੀ ਪਰ ਬਾਅਦ 'ਚ ਉਹ ਮੰਨ ਗਏ। ਸ਼ੁਮਾਇਲਾ ਖੁਦ ਦੱਸਦੀ ਹੈ ਕਿ ਵਿਆਹ 'ਚ ਸਭ ਤੋਂ ਉੱਪਰ ਇੱਜ਼ਤ ਅਤੇ ਮਰਿਆਦਾ ਹੁੰਦੀ ਹੈ। ਅਜਿਹੇ 'ਚ ਮਾੜੇ ਰਿਸ਼ਤੇ ਨਾਲੋਂ ਸਹੀ ਵਿਅਕਤੀ ਨਾਲ ਵਿਆਹ ਕਰਨਾ ਬਿਹਤਰ ਹੈ।


ਪਤਨੀ ਦੇ ਖਾਣੇ 'ਤੇ ਫਿਦਾ ਹੈ ਬਜ਼ੁਰਗ ਪਤੀ


70 ਸਾਲਾ ਲਿਆਕਤ ਦਾ ਕਹਿਣਾ ਹੈ ਕਿ ਉਹ 70 ਸਾਲ ਦੇ ਹੋਣ ਦੇ ਬਾਵਜੂਦ ਦਿਲ ਤੋਂ ਬਹੁਤ ਜਵਾਨ ਹੈ। ਉਹ ਆਪਣੀ ਪਤਨੀ ਦੇ ਖਾਣੇ ਦਾ ਇੰਨਾ ਸ਼ੌਕੀਨ ਹੈ ਕਿ ਉਸ ਨੇ ਰੈਸਟੋਰੈਂਟਾਂ 'ਚ ਖਾਣਾ ਬੰਦ ਕਰ ਦਿੱਤਾ ਹੈ। ਦੂਜੇ ਪਾਸੇ 51 ਸਾਲ ਦੇ ਫਰਕ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਕਿਸੇ ਨੂੰ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਉਸ ਦੇ ਬੁੱਢੇ ਜਾਂ ਜਵਾਨ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਜੋੜੇ ਤੋਂ ਪਹਿਲਾਂ ਵੀ ਸਈਅਦ ਬਾਸਿਤ ਪਾਕਿਸਤਾਨ 'ਚ ਉਮਰ ਦੇ ਵੱਡੇ ਅੰਤਰ ਨਾਲ ਵਿਆਹਾਂ ਦੀਆਂ ਕਹਾਣੀਆਂ ਸੁਣਾ ਚੁੱਕੇ ਹਨ।