ਪਟਨਾ: ਬਿਹਾਰ ਦੇ ਬਕਸਰ ਦੇ ਨੌਜਵਾਨ ਦੀ ਭੁੱਖ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਕਾਰਨ ਉੱਥੇ ਰਹਿੰਦੇ ਲੋਕਾਂ ਦੇ ਸਾਹਮਣੇ ਬਹੁਤ ਮੁਸ਼ਕਲ ਆਈ ਹੈ। ਹੁਣ ਨੌਜਵਾਨਾਂ ਲਈ ਖਾਣੇ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਨੌਜਵਾਨ ਦੀ ਖੁਰਾਕ ਅਜਿਹੀ ਹੈ ਕਿ ਸਭ ਹੈਰਾਨ ਹਨ। ਉਹ ਇਕੱਲਾ ਹੀ 10 ਲੋਕਾਂ ਦਾ ਖਾਣਾ ਅਰਾਮ ਨਾਲ ਖਾ ਜਾਂਦਾ ਹੈ।
ਦੱਸ ਦਈਏ ਕਿ ਉਸ ਦੀ ਨਾਸ਼ਤੇ ਦੀ ਖੁਰਾਕ ‘ਚ 40 ਰੋਟੀਆਂ ਤੇ ਚਾਵਲ ਦੀਆਂ ਕਈ ਪਲੇਟਾਂ ਸ਼ਾਮਲ ਹਨ। ਉਹ ਇੱਕ ਸਮੇਂ 80 ਲਿੱਟੀ ਖਾਂਦਾ ਹੈ, ਫਿਰ ਵੀ ਉਸ ਦੀ ਭੁੱਖ ਸ਼ਾਂਤ ਨਹੀਂ ਹੁੰਦੀ। ਇਸ ਨੌਜਵਾਨ ਦਾ ਨਾਂ ਅਨੂਪ ਓਝਾ ਹੈ ਜੋ ਇਸ ਸਮੇਂ ਬਕਸਰ ਜ਼ਿਲ੍ਹੇ ਦੇ ਮੰਜੂਰੀ ਕੁਆਰੰਟੀਨ ਸੈਂਟਰ ਵਿੱਚ ਰਹਿ ਰਿਹਾ ਹੈ। ਉਸ ਨੂੰ ਸ਼ਾਇਦ ਹੁਣ ਕੁਆਰੰਟੀਨ ਸੈਂਟਰ ਤੋਂ ਘਰ ਜਾਣ ਲਈ ਕਿਹਾ ਜਾਵੇਗਾ।
ਕੁਆਰੰਟੀਨ ਸੈਂਟਰ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਖਾਣੇ ‘ਚ ਲਿਟੀ ਸੀ। ਅਨੂਪ ਦਾ ਪੇਟ 80 ਲਿੱਟੀ ਖਾਣ ਦੇ ਬਾਅਦ ਵੀ ਨਹੀਂ ਭਰਿਆ। ਅਸੀਂ ਸਾਰੇ ਇਹ ਵੇਖ ਕੇ ਹੈਰਾਨ ਹੋਏ। ਦਰਅਸਲ, ਅਨੂਪ ਦੀ ਭੁੱਖ ਅਜਿਹੀ ਹੈ ਕਿ ਉਹ 10 ਲੋਕਾਂ ਦਾ ਖਾਣਾ ਇਕੱਠੇ ਖਾ ਜਾਂਦਾ ਹੈ। ਅਨੂਪ ਖੁਦ ਕਹਿੰਦਾ ਹੈ ਕਿ ਉਹ 30-32 ਰੋਟੀਆਂ ਨਾਲ ਨਾਸ਼ਤਾ ਕਰਦਾ ਹੈ, ਫਿਰ 25 ਲਿੱਟੀ ਇਕੱਲੇ ਖਾਂਦਾ ਹੈ, ਫਿਰ ਵੀ ਉਸ ਨੂੰ ਪੇਟ ਖਾਲੀ ਹੀ ਲੱਗਦਾ ਹੈ।
ਉਸ ਦੀ ਖੁਰਾਕ ਤੋਂ ਕੁਆਰੰਟੀਨ ਸੈਂਟਰ ਵਿੱਚ ਖਾਣ ਪੀਣ ਦੀਆਂ ਵਸਤਾਂ ਖ਼ਤਮ ਹੋਣ ਲੱਗੀਆਂ ਤਾਂ ਅਧਿਕਾਰੀਆਂ ਨੇ ਇਸ ਦਾ ਕਾਰਨ ਪੁੱਛਿਆ। ਫੇਰ ਇਹ ਦੱਸਿਆ ਗਿਆ ਕਿ ਇੱਕ ਪੇਟੂ ਸਭ ਕੁਝ ਖਾਣ ਲਈ ਕੇਂਦਰ ਵਿੱਚ ਆਇਆ। ਜਦੋਂ ਅਧਿਕਾਰੀਆਂ ਨੂੰ ਯਕੀਨ ਨਹੀਂ ਆਇਆ ਤਾਂ ਬਲਾਕ ਅਧਿਕਾਰੀ ਕੁਆਰੰਟੀਨ ਸੈਂਟਰ ਪਹੁੰਚੇ। ਜਦੋਂ ਉਸ ਨੇ ਅਨੂਪ ਦੀ ਖੁਰਾਕ ਆਪਣੀਆਂ ਅੱਖਾਂ ਨਾਲ ਵੇਖੀ, ਤਾਂ ਉਹ ਹੈਰਾਨ ਰਹਿ ਗਏ।
ਸਿਮਰੀ ਦੇ ਬੀਡੀਓ ਅਜੈ ਕੁਮਾਰ ਸਿੰਘ ਨੇ ਦੱਸਿਆ ਕਿ ਅਨੂਪ ਨਾਸ਼ਤੇ ਵਿੱਚ 40 ਰੋਟੀਆਂ ਖਾਂਦਾ ਹੈ। ਕੁੱਕ ਅਨੂਪ ਲਈ ਰੋਟੀ ਬਣਾਉਣ ਤੋਂ ਵੀ ਇਨਕਾਰ ਕਰਦਾ ਹੈ. ਉਸ ਨੂੰ ਏਨੀ ਰੋਟੀ ਬਣਾਉਣ ਵਿੱਚ ਵੀ ਮੁਸ਼ਕਲ ਆ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੁਆਰੰਟੀਨ ਸੈਂਟਰ ‘ਤੇ ਭਾਰੀ ਪੈ ਰਿਹਾ ‘ਪੇਟੂਰਾਮ’, ਇੱਕ ਟਾਈਮ ਖਾ ਰਿਹਾ 40 ਰੋਟੀਆਂ ਤੇ ਚੌਲਾਂ ਦੀ ਪਲੇਟ
ਏਬੀਪੀ ਸਾਂਝਾ
Updated at:
28 May 2020 03:03 PM (IST)
ਕੁਆਰੰਟੀਨ ਸੈਂਟਰ ਵਿੱਚ ਰਹਿਣ ਵਾਲੇ ਨੌਜਵਾਨ ਨੇ ਸਭ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਇੱਕ ਪਾਸੇ ਲੋਕ ਉਸ ਦੀਆਂ ਆਦਤਾਂ ਨੂੰ ਵੇਖ ਕੇ ਹੈਰਾਨ ਹਨ, ਦੂਜੇ ਪਾਸੇ ਕੁਆਰੰਟੀਨ ਸੈਂਟਰ ‘ਚ ਖਾਣਾ ਪਕਾਉਣ ਵਾਲੇ ਵੀ ਪ੍ਰੇਸ਼ਾਨ ਹੋ ਗਏ ਹਨ।
- - - - - - - - - Advertisement - - - - - - - - -