Fashion News : ਫੈਸ਼ਨ ਦੀ ਦੁਨੀਆ ਵਿੱਚ ਮਹਿੰਗੇ ਕੱਪੜਿਆਂ ਅਤੇ ਗਹਿਣਿਆਂ ਦੀ ਕੋਈ ਕਮੀ ਨਹੀਂ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਬ੍ਰਾਅ ਦੀ ਕੀਮਤ 440 ਕਰੋੜ ਰੁਪਏ ਵੀ ਹੋ ਸਕਦੀ ਹੈ? ਵਿਕਟੋਰੀਆ ਸੀਕ੍ਰੇਟ (Victoria's Secret) ਦੀ ਫੈਂਟਸੀ ਬ੍ਰਾਅ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਸ ਏਂਜਲਸ ਵਿੱਚ ਹੋਏ ਇੱਕ ਫੈਸ਼ਨ ਸ਼ੋਅ ਦੌਰਾਨ ਮਸ਼ਹੂਰ ਸਟਾਰ ਕਾਇਲੀ ਜੇਨਰ (Kylie Jenner) ਨੇ ਆਪਣੇ ਰਨਵੇ ਡੈਬਿਊ ਦੌਰਾਨ ਇਹ ਬੇਹੱਦ ਕੀਮਤੀ ਬ੍ਰਾਅ ਪਹਿਨੀ।

Continues below advertisement

4,410 ਹੀਰਿਆਂ ਨਾਲ ਤਿਆਰ ਕੀਤੀ ਗਈ ਬ੍ਰਾਅ

ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਬ੍ਰਾਅ ਦੀ ਕੀਮਤ ਲਗਭਗ 5 ਕਰੋੜ ਡਾਲਰ ਯਾਨੀ ਕਰੀਬ 440 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਨੂੰ ਮਸ਼ਹੂਰ ਜਿਊਲਰੀ ਬ੍ਰਾਂਡ ਜੈਕਬ ਐਂਡ ਕੰਪਨੀ (Jacob & Co.) ਦੇ ਸਹਿਯੋਗ ਨਾਲ ਤਿਆਰ ਕੀਤੇ ਜਾਣ ਦਾ ਦਾਅਵਾ ਹੈ। ਇਸ ਉੱਤੇ ਕੁੱਲ 4,410 ਕੁਦਰਤੀ ਹੀਰੇ ਜੜੇ ਗਏ ਹਨ। ਇਸ ਦੇ ਵਿਚਕਾਰ 77 ਕੈਰੇਟ ਤੋਂ ਵੱਧ ਦਾ ਪੀਲਾ ਹੀਰਾ ਲੱਗਿਆ ਹੋਇਆ ਦੱਸਿਆ ਗਿਆ ਹੈ, ਜਿਸ ਦੀ ਕੀਮਤ ਹੀ ਕਰੀਬ 22 ਮਿਲੀਅਨ ਡਾਲਰ ਹੈ।

Continues below advertisement

15 ਕਾਰੀਗਰਾਂ ਨੇ 1,000 ਘੰਟੇ ਕੀਤੀ ਮਿਹਨਤ

ਇਸ ਬੇਹੱਦ ਮਹਿੰਗੀ ਬ੍ਰਾਅ ਨੂੰ ਤਿਆਰ ਕਰਨ ਲਈ 15 ਮਾਹਿਰ ਕਾਰੀਗਰਾਂ ਵੱਲੋਂ 1,000 ਘੰਟਿਆਂ ਤੋਂ ਵੱਧ ਮਿਹਨਤ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਇਸ ਦਾ ਭਾਰ ਲਗਭਗ 1.8 ਕਿਲੋਗ੍ਰਾਮ ਦੱਸਿਆ ਗਿਆ ਹੈ। ਹੀਰਿਆਂ ਅਤੇ ਧਾਤੂ ਦੀ ਵਰਤੋਂ ਕਰਕੇ ਇਸ ਨੂੰ ਖ਼ਾਸ ਡਿਜ਼ਾਈਨ ਦਿੱਤਾ ਗਿਆ ਹੈ।

1996 ਵਿੱਚ ਸ਼ੁਰੂ ਹੋਇਆ ਸੀ ਫੈਂਟਸੀ ਬ੍ਰਾਅ ਦਾ ਸਫ਼ਰ

ਵਿਕਟੋਰੀਆ ਸੀਕ੍ਰੇਟ ਦੀ ਫੈਂਟਸੀ ਬ੍ਰਾਅ ਦਾ ਇਤਿਹਾਸ ਸਾਲ 1996 ਤੋਂ ਸ਼ੁਰੂ ਹੁੰਦਾ ਹੈ। ਉਸ ਸਮੇਂ ਮਸ਼ਹੂਰ ਸੁਪਰਮਾਡਲ ਕਲਾਉਡੀਆ ਸ਼ਿਫਰ (Claudia Schiffer) ਨੇ ਪਹਿਲੀ ਫੈਂਟਸੀ ਬ੍ਰਾਅ ਪੇਸ਼ ਕੀਤੀ ਸੀ। ਸ਼ੁਰੂ ਵਿੱਚ ਇਸ ਦੀ ਵਰਤੋਂ ਇਸ਼ਤਿਹਾਰਾਂ ਅਤੇ ਫੋਟੋਸ਼ੂਟ ਲਈ ਹੁੰਦੀ ਸੀ। ਸਾਲ 2001 ਵਿੱਚ ਇਸ ਨੂੰ ਪਹਿਲੀ ਵਾਰ ਰਨਵੇ ਉੱਤੇ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਫੈਂਟਸੀ ਬ੍ਰਾਅ ਫੈਸ਼ਨ ਦੀ ਦੁਨੀਆ ਵਿੱਚ ਮਹਿੰਗੇ ਅਤੇ ਸ਼ਾਨਦਾਰ ਡਿਜ਼ਾਈਨਾਂ ਦੀ ਪਛਾਣ ਬਣ ਗਈ।