7 countries vanished from world map: ਦੁਨੀਆ 'ਚ ਹੁਣ ਤੱਕ ਦੋ ਵਿਸ਼ਵ ਯੁੱਧ ਹੋ ਚੁੱਕੇ ਹਨ। ਬਹੁਤ ਸਾਰੇ ਲੋਕਾਂ ਨੇ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਤੀਜੇ ਵਿਸ਼ਵ ਯੁੱਧ ਦਾ ਨਾਂ ਦਿੱਤਾ ਹੈ ਪਰ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਮਨੁੱਖੀ ਇਤਿਹਾਸ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਦੇਸ਼ਾਂ ਵਿਚਕਾਰ ਜੰਗ ਹੁੰਦੀ ਆਈ ਹੈ। ਜਦੋਂ ਇੱਕ ਦੇਸ਼ ਇਹ ਮਹਿਸੂਸ ਕਰਦਾ ਹੈ ਕਿ ਉਹ ਦੂਜੇ ਦੇਸ਼ ਨੂੰ ਦਬਾ ਸਕਦਾ ਹੈ ਤੇ ਉਸ ਉੱਤੇ ਆਪਣਾ ਕਬਜ਼ਾ ਕਾਇਮ ਕਰ ਸਕਦਾ ਹੈ, ਤਾਂ ਉਹ ਹਮਲਾ ਕਰ ਦਿੰਦਾ ਹੈ। ਜਦੋਂਕਿ ਕਮਜ਼ੋਰ ਦੇਸ਼ ਆਪਣੇ ਸਨਮਾਣ ਤੇ ਹੋਂਦ ਨੂੰ ਬਚਾਉਣ ਲਈ ਜੰਗ ਦੀਆਂ ਲਾਟਾਂ ਵਿੱਚ ਕੁੱਦ ਜਾਂਦਾ ਹੈ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਵੀ ਜੰਗ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ।


ਇਤਿਹਾਸ ਗਵਾਹ ਹੈ ਕਿ ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ, ਜਿਨ੍ਹਾਂ ਨੇ ਇਨ੍ਹਾਂ ਯੁੱਧਾਂ ਕਾਰਨ ਆਪਣਾ ਨਾਮੋ-ਨਿਸ਼ਾਨ ਗੁਆ ਦਿੱਤਾ ਹੈ। ਇਨ੍ਹਾਂ ਦੇਸ਼ਾਂ ਦਾ ਕਦੇ ਮਾਣ ਨਾਲ ਜ਼ਿਕਰ ਕੀਤਾ ਜਾਂਦਾ ਸੀ। ਇੱਥੇ ਬਹੁਤ ਖੁਸ਼ਹਾਲ ਲੋਕ ਰਹਿੰਦੇ ਸਨ। ਇਨ੍ਹਾਂ ਦੇਸ਼ਾਂ ਵਿੱਚ ਇੱਕ ਸਮੁੱਚੀ ਸਭਿਅਤਾ ਮੌਜੂਦ ਸੀ ਪਰ ਸਮੇਂ ਦੇ ਨਾਲ ਉਹ ਆਪਣੀ ਹੋਂਦ ਗੁਆ ਬੈਠੇ। ਹੁਣ ਇਹ ਦੇਸ਼ ਦੁਨੀਆ ਦੇ ਨਕਸ਼ੇ 'ਤੇ ਮੌਜੂਦ ਹੀ ਨਹੀਂ। ਕਿਸੇ ਨੂੰ ਕੋਈ ਭਿਣਕ ਵੀ ਨਹੀਂ ਲੱਗੀ ਤੇ ਇਹ ਦੇਸ਼ ਨਕਸ਼ੇ ਤੋਂ ਗਾਇਬ ਹੋ ਗਏ। ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ। ਇਹ ਦੇਸ਼ ਕਦੇ ਮੌਜੂਦ ਸਨ ਪਰ ਹੁਣ ਉਨ੍ਹਾਂ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ਤੱਕ ਹੀ ਸੀਮਤ ਹੈ।


ਇਹ ਵੀ ਪੜ੍ਹੋ: Viral Video: ਕੁੜੀ ਨੇ ਕੀਤਾ ਮਰਨ ਦਾ ਢੌਂਗ, ਫਿਰ ਪਾਲਤੂ ਕੁੱਤੇ ਨੇ ਜੋ ਕੀਤਾ ਉਹ ਦੇਖ ਹੱਸ-ਹੱਸ ਕਮਲੇ ਹੋ ਜਾਉਗੇ, ਦੇਖੋ ਵੀਡੀਓ


ਇਤਿਹਾਸ ਬਣ ਗਏ
ਦੁਨੀਆਂ ਵਿੱਚ ਹਰ ਰੋਜ਼ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਲੋਕ ਇਨ੍ਹਾਂ ਘਟਨਾਵਾਂ ਨੂੰ ਆਪਣੇ ਆਮ ਗਿਆਨ ਲਈ ਯਾਦ ਕਰਦੇ ਹਨ ਪਰ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਹਾਲ ਹੀ ਵਿੱਚ ਸੱਤ ਦੇਸ਼ ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋ ਗਏ ਹਨ ਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ। ਕਈ ਵਾਰ ਵੰਡ ਤੋਂ ਬਾਅਦ ਨਵੇਂ ਦੇਸ਼ ਬਣਦੇ ਹਨ। ਜਿਵੇਂ ਪਾਕਿਸਤਾਨ ਤੇ ਬੰਗਲਾਦੇਸ਼ ਭਾਰਤ ਦੀ ਵੰਡ ਤੋਂ ਬਾਅਦ ਬਣੇ ਸਨ। ਇਸੇ ਤਰ੍ਹਾਂ ਕਈ ਦੇਸ਼ ਖਤਮ ਵੀ ਹੋ ਜਾਂਦੇ ਹਨ। ਅਜਿਹੇ ਸੱਤ ਦੇਸ਼ ਹੁਣ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਮੌਜੂਦ ਹਨ।


ਨਾਂ ਜ਼ਰੂਰ ਸੁਣਿਆ ਹੋਵੇਗਾ
ਤੁਸੀਂ ਉਨ੍ਹਾਂ ਸੱਤ ਦੇਸ਼ਾਂ ਦੇ ਨਾਂ ਜ਼ਰੂਰ ਸੁਣੇ ਹੋਣਗੇ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ। ਕਿਸੇ ਸਮੇਂ ਇਹ ਦੇਸ਼ ਕਿਸੇ ਖਾਸ ਕਾਰਨ ਕਰਕੇ ਮਸ਼ਹੂਰ ਸਨ ਪਰ ਹੁਣ ਉਹ ਮੌਜੂਦ ਹੀ ਨਹੀਂ। ਅਸੀਂ ਜਿਨ੍ਹਾਂ ਦੇਸ਼ਾਂ ਬਾਰੇ ਗੱਲ ਕਰ ਰਹੇ ਹਾਂ ਉਹ ਹਨ ਪਰਸ਼ੀਆ, ਰਿਪਬਲਿਕ ਆਫ ਟੈਕਸਾਸ, ਯੂਗੋਸਲਾਵੀਆ, ਵਰਮੌਂਟ, ਚੈਕੋਸਲੋਵਾਕੀਆ, ਕਿੰਗਡਮ ਆਫ ਹਵਾਈ ਤੇ ਗ੍ਰੈਨ ਕੋਲੰਬੀਆ। ਇਨ੍ਹਾਂ ਮੁਲਕਾਂ ਦੀ ਹੋਂਦ ਅੱਜ ਖ਼ਤਮ ਹੋ ਚੁੱਕੀ ਹੈ। ਇਹ ਸਾਰੇ ਦੇਸ਼ ਦੂਜੇ ਦੇਸ਼ਾਂ ਵਿੱਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁਣ ਕਿਸੇ ਹੋਰ ਦੇਸ਼ ਦੇ ਨਾਗਰਿਕ ਕਿਹਾ ਜਾਂਦਾ ਹੈ।


ਇਹ ਵੀ ਪੜ੍ਹੋ: Viral Video: ਕਮਾਲ ਦਾ ਰਸੋਈਆ ਨਿਕਲਿਆ ਇਹ ਬੱਚਾ, ਖਾਣਾ ਬਣਾਉਂਦੇ ਸਮੇਂ ਪੈਨ ਨੂੰ ਹਵਾ 'ਚ ਉਡਾਇਆ, ਇਸ ਦੇ ਕੁਕਿੰਗ ਹੁਨਰ ਦਾ ਕੋਈ ਜਵਾਬ ਨਹੀਂ!