ਚੰਡੀਗੜ੍ਹ: ਬਾਲੀਵੁੱਡ ਅਤੇ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੌਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਸਪੈਸ਼ਲ ਵੀਡੀਓ ਸ਼ੇਅਰ ਕੀਤੀ ਹੈ।ਇਹ ਵੀਡੀਓ ਇੱਕ 70 ਸਾਲਾ ਬਜ਼ੁਰਗ ਬੇਬੇ ਦਾ ਹੈ ਜੋ ਜਲੰਧਰ ਦੇ ਫਗਵਾੜਾ ਗੇਟ ਇਲਾਕੇ 'ਚ ਸੜਕ ਕਿਨਾਰੇ ਖਾਣਾ ਵੇਚ ਆਪਣਾ ਗੁਜ਼ਾਰਾ ਕਰਦੀ ਹੈ। ਦਿਲਜੀਤ ਨੇ ਬੇਬੇ ਦਾ ਵੀਡੀਓ ਸਾਂਝਾ ਕਰ ਆਪਣੇ ਫੈਨਸ ਨੂੰ ਬੇਬੇ ਕੋਲ ਜਾਣ ਲਈ ਅਪੀਲ ਕੀਤੀ ਹੈ।ਦਿਲਜੀਤ ਨੇ ਵੀਡੀਓ ਦੇ ਨਾਲ ਲਿਖਿਆ ਹੈ, "ਫਗਵਾੜਾ ਗੇਟ ਕੋਲ ਬੈਠਦੀ ਹੈ ਬੀਜੀ, ਹੁਣ ਤਾਂ ਮੇਰੇ ਪਰੌਂਠੇ ਪੱਕੇ ਜੱਦ ਵੀ ਜਲੰਧਰ ਗਿਆ, ਤੁਸੀਂ ਵੀ ਜ਼ਰੂਰ ਜਾ ਕੇ ਆਉਣਾ।"

ਵੀਡੀਓ ਵਿੱਚ ਬਜ਼ਰੁਗ ਬੇਬੇ ਖਾਣਾ ਵੇਚਦੇ ਹੋਏ ਦਿਖਾਈ ਦੇ ਰਹੀ ਹੈ ਜਿਸ ਦੀ ਕਹਾਣੀ ਦਾ ਇੱਕ ਵੀਡੀਓ ਦਿਲਜੀਤ ਨੇ ਸਾਂਝਾ ਕੀਤਾ ਹੈ।ਤੁਸੀਂ ਵੀ ਜ਼ਰੂਰ ਵੇਖੋ।


ਇਸ ਵੀਡੀਓ ਵਿੱਚ, ਬੇਬੇ ਕਹਿੰਦੀ ਹੈ ਕਿ ਲੋਕ ਵੱਡੇ ਵੱਡੇ ਹੋਟਲਾਂ ਵਿੱਚ ਹਜ਼ਾਰਾਂ ਰੁਪਏ ਦਾ ਭੋਜਨ ਖਾ ਜਾਂਦੇ ਹਨ ਅਤੇ ਉਨ੍ਹਾਂ ਲਈ ਆਮ ਗੱਲ ਹੈ। ਸਾਡੇ ਕੋਲ ਸਸਤੀਆਂ ਰੋਟੀਆਂ ਅਤੇ ਦਾਲ ਸਬਜ਼ੀ ਹੈ, ਨਾਲ ਹੀ ਪਰੌਂਠੇ ਵੀ ਹਨ।ਵੀਡੀਓ ਵਿੱਚ, ਮਾਂ ਕਹਿ ਰਹੀ ਹੈ ਕਿ ਉਸਦਾ ਪਤੀ ਨਹੀਂ ਹੈ ਅਤੇ ਉਸਨੇ ਇਸ ਆਮਦਨੀ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੈ।ਇਸ ਵੀਡੀਓ ਵਿੱਚ, ਉਹ ਦੱਸ ਰਹੀ ਹੈ ਕਿ ਉਹ ਇਨ੍ਹਾਂ ਸਥਿਤੀਆਂ ਵਿੱਚ ਵੀ ਖੁਸ਼ ਹੈ ਅਤੇ ਹਰ ਰੋਜ਼ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਹਾਲਾਂਕਿ ਹੁਣ ਉਸਦਾ ਕੰਮ ਹੋ ਗਿਆ ਹੈ। ਇਸ ਵੀਡੀਓ ਨੂੰ 36.2 ਲੱਖ ਵਿਯੂਜ਼ ਮਿਲੇ ਹਨ। ਲੋਕਾਂ ਨੇ ਇਸ ਵੀਡੀਓ 'ਤੇ ਲਿਖਿਆ ਕਿ ਉਨ੍ਹਾਂ ਨੂੰ ਬੀਜੀ ਕੋਲ ਜਾਣਾ ਚਾਹੀਦਾ ਹੈ ਅਤੇ ਖਾਣਾ ਖਾ ਕੇ ਆਉਣਾ ਚਾਹੀਦਾ ਹੈ।

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਹਾਲ ਹੀ ਵਿੱਚ ਅਸੀਂ ਸੋਸ਼ਲ ਮੀਡੀਆ ਦੀ ਪਾਵਰ ਵੇਖੀ ਹੈ ਜਦੋਂ ਇੱਕ ਬਜ਼ੁਰਗ ਜੋੜੇ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।'ਬਾਬਾ ਕਾ ਢਾਬਾ' ਚਲਾਉਣ ਵਾਲੇ ਬਜ਼ੁਰਗ ਜੋੜੇ ਦੇ ਵਾਇਰਲ ਵੀਡੀਓ ਮਗਰੋਂ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਕੋਲ ਖਾਣ ਲਈ ਪਹੁੰਚੇ ਸੀ।