ਕੋਰਬਾ: ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਗੋਬਰ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਜਿਸ ਗੋਬਰ ਦੀ ਚੋਰੀ ਕੀਤੀ ਗਈ ਹੈ, ਉਸ ਦੀ ਕੀਮਤ 1600 ਰੁਪਏ ਹੈ।


ਇੱਕ ਅਧਿਕਾਰੀ ਨੇ ਦੱਸਿਆ ਕਿ 8-9 ਜੂਨ ਦੀ ਦਰਮਿਆਨੀ ਰਾਤ ਦਿਪਕਾ ਥਾਣਾ ਖੇਤਰ ਦੇ ਧੂਰੇਨਾ ਪਿੰਡ ਚੋਂ 1,600 ਰੁਪਏ ਦਾ 800 ਕਿਲੋ ਗੋਬਰ ਚੋਰੀ ਹੋਇਆ। ਦਿਪਕਾ ਥਾਣਾ ਦੇ ਇੰਚਾਰਜ ਹਰੀਸ਼ ਟਾਂਡੇਕਰ ਨੇ ਦੱਸਿਆ ਕਿ ਪਿੰਡ ਗੋਥਨ ਕਮੇਟੀ ਦੇ ਪ੍ਰਧਾਨ ਕਮਹਨ ਸਿੰਘ ਕੰਵਰ ਨੇ ਇਸ ਸਬੰਧੀ 15 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



ਸੂਬਾ ਸਰਕਾਰ ਗੌਧਨ ਨਿਆਂ ਯੋਜਨਾ ਤਹਿਤ ਗਾਂ ਦਾ ਗੋਬਰ ਖਰੀਦਦੀ ਹੈ


ਦੱਸ ਦੇਈਏ ਕਿ ਛੱਤੀਸਗੜ੍ਹ ਦੀ ਭੁਪੇਸ਼ ਬਘੇਲ ਸਰਕਾਰ ਨੇ ਵਰਦੀ ਕੰਪੋਸਟ ਦੇ ਉਤਪਾਦਨ ਲਈ ਗੌਧਨ ਨਿਆਂ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਰਾਜ ਸਰਕਾਰ ਗਾਂ ਦਾ ਗੋਬਰ ਨੂੰ 2 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਦੀ ਹੈ।


ਗੋਬਰ ਖਰੀਦਣ ਲਈ ਕੇਂਦਰ ਤੋਂ ਸਿਫਾਰਸ਼


ਇਸ ਸਾਲ ਮਾਰਚ ਵਿਚ ਲੋਕ ਸਭਾ ਵਿਚ ਪੇਸ਼ ਕੀਤੀ ਇੱਕ ਰਿਪੋਰਟ ਵਿਚ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੇ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਕਿਸਾਨਾਂ ਤੋਂ ਗੋਬਰ ਖਰੀਦਣ ਦੀ ਯੋਜਨਾ ਸ਼ੁਰੂ ਕਰੇ। ਇਸ ਰਿਪੋਰਟ ਵਿਚ ਕਾਂਗਰਸ ਸ਼ਾਸਿਤ ਛੱਤੀਸਗੜ੍ਹ ਸਰਕਾਰ ਦੀ ਗੋਧਨ ਨਿਆਂ ਯੋਜਨਾ ਦਾ ਵੀ ਹਵਾਲਾ ਦਿੱਤਾ।


2021-22 ਲਈ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਗ੍ਰਾਂਟਾਂ ਦੀਆਂ ਮੰਗਾਂ ਦੀ ਜਾਂਚ ਕਰਦਿਆਂ ਰਿਪੋਰਟ ਵਿੱਚ ਕਿਹਾ ਗਿਆ ਹੈ, “ਕਮੇਟੀ ਦਾ ਵਿਚਾਰ ਹੈ ਕਿ ਕਿਸਾਨਾਂ ਤੋਂ ਗੋਬਰ ਦੀ ਸਿੱਧੀ ਖਰੀਦ ਨਾ ਸਿਰਫ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਕਰੇਗੀ ਬਲਕਿ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ। ਇਸ ਨਾਲ ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਅਤੇ ਦੇਸ਼ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨਾ ਆਸਾਨ ਹੋ ਜਾਵੇਗਾ।"


ਇਹ ਵੀ ਪੜ੍ਹੋ: Delhi unlock-4: ਦਿੱਲੀ ਵਿੱਚ ਪਾਬੰਦੀਆਂ ਦੌਰਾਨ ਵੀ ਮਿਲੀ ਢਿੱਲ, ਹੁਣ ਖੁਲ੍ਹੇ ਰਹਿਣਗੇ ਮਾਰਕੀਟ ਕੰਪਲੈਕਸ, ਰੈਸਟੋਰੈਂਟ ਅਤੇ ਬਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904