84-year-old Hyderabad man accidentally locked up in bank, rescued after 18 hours
ਹੈਦਰਾਬਾਦ: ਬੈਂਕ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ 84 ਸਾਲਾ ਵਿਅਕਤੀ ਲਾਕਰ 'ਚ ਕੈਦ ਹੋ ਗਿਆ। ਉਹ ਕਰੀਬ 18 ਘੰਟੇ ਤੱਕ ਲਾਕਰ 'ਚ ਪਿਆ ਰਿਹਾ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਬਾਰੇ ਜਾਂਚ ਸ਼ੁਰੂ ਕੀਤੀ ਤਾਂ ਬਜ਼ੁਰਗ ਵਿਅਕਤੀ ਬਾਰੇ ਪਤਾ ਲੱਗ ਸਕਿਆ। ਪੁਲਿਸ ਨੇ ਜਿਵੇਂ ਹੀ ਲਾਕਰ ਖੋਲ੍ਹਿਆ ਤਾਂ ਉਹ ਬੇਹੋਸ਼ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਦੱਸ ਦਈਏ ਕਿ ਇਹ ਪੂਰਾ ਮਾਮਲਾ ਹੈਦਰਾਬਾਦ ਦੇ ਜੁਬਲੀ ਹਿਲਸ ਇਲਾਕੇ ਦਾ ਹੈ। ਇੱਥੋਂ ਦਾ ਰਹਿਣ ਵਾਲਾ ਵੀ ਕ੍ਰਿਸ਼ਨਾ ਰੈੱਡੀ ਸੋਮਵਾਰ ਸ਼ਾਮ ਕਰੀਬ 4:20 ਵਜੇ ਨਿੱਜੀ ਕੰਮ ਕਾਰਨ ਬੈਂਕ ਗਿਆ ਸੀ। ਜਿਵੇਂ ਹੀ ਉਹ ਬੈਂਕ ਪਹੁੰਚਿਆ ਤਾਂ ਉਸ ਨੇ ਆਪਣਾ ਲਾਕਰ ਖੋਲ੍ਹਿਆ। ਇਸ ਦੌਰਾਨ ਰੈੱਡੀ ਇਹ ਭੁੱਲ ਗਏ ਕਿ ਬੈਂਕ ਬੰਦ ਕਰਨ ਦਾ ਸਮਾਂ ਆ ਗਿਆ ਹੈ। ਉਪਰੋਂ ਬੈਂਕ ਮੁਲਾਜ਼ਮਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਕੋਈ ਲਾਕਰ ਰੂਮ ਵਿੱਚ ਹੈ। ਕਰਮਚਾਰੀ ਬੈਂਕ ਨੂੰ ਤਾਲਾ ਲਗਾ ਕੇ ਚਲੇ ਗਏ।
ਇਹ ਪੂਰਾ ਮਾਮਲਾ ਹੈਦਰਾਬਾਦ ਦੇ ਜੁਬਲੀ ਹਿਲਸ ਇਲਾਕੇ ਦਾ ਹੈ। ਇੱਥੋਂ ਦਾ ਰਹਿਣ ਵਾਲਾ ਵੀ ਕ੍ਰਿਸ਼ਨਾ ਰੈੱਡੀ ਸੋਮਵਾਰ ਸ਼ਾਮ ਕਰੀਬ 4:20 ਵਜੇ ਨਿੱਜੀ ਕੰਮ ਕਾਰਨ ਬੈਂਕ ਗਿਆ ਸੀ। ਜਿਵੇਂ ਹੀ ਉਹ ਬੈਂਕ ਪਹੁੰਚਿਆ ਤਾਂ ਉਸ ਨੇ ਆਪਣਾ ਲਾਕਰ ਖੋਲ੍ਹਿਆ। ਇਸ ਦੌਰਾਨ ਰੈੱਡੀ ਇਹ ਭੁੱਲ ਗਏ ਕਿ ਬੈਂਕ ਬੰਦ ਕਰਨ ਦਾ ਸਮਾਂ ਆ ਗਿਆ ਹੈ। ਉਪਰੋਂ ਬੈਂਕ ਮੁਲਾਜ਼ਮਾਂ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਕੋਈ ਲਾਕਰ ਰੂਮ ਵਿੱਚ ਹੈ। ਕਰਮਚਾਰੀ ਬੈਂਕ ਨੂੰ ਤਾਲਾ ਲਗਾ ਕੇ ਚਲੇ ਗਏ।
ਜਦੋਂ ਸ਼ਾਮ ਤੱਕ ਕ੍ਰਿਸ਼ਨਾ ਰੈਡੀ ਘਰ ਨਹੀਂ ਪਹੁੰਚਿਆ ਤਾਂ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਜਦੋਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬੈਂਕ ਨੂੰ ਟਰੇਸ ਕੀਤਾ। ਇਸ ਤੋਂ ਬਾਅਦ ਸਵੇਰੇ ਸਾਢੇ 10 ਵਜੇ ਜਦੋਂ ਲਾਕਰ ਰੂਮ ਖੋਲ੍ਹਿਆ ਗਿਆ ਤਾਂ ਰੈਡੀ ਫਰਸ਼ 'ਤੇ ਬੇਹੋਸ਼ੀ ਦੀ ਹਾਲਤ 'ਚ ਮਿਲੇ।
ਰੈਡੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਕ੍ਰਿਸ਼ਨਾ ਰੈਡੀ ਸ਼ੂਗਰ ਅਤੇ ਬੀਪੀ ਦਾ ਮਰੀਜ਼ ਹੈ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਬਜ਼ੁਰਗ ਅਜੇ ਵੀ ਸਦਮੇ 'ਚ ਹੈ।