ਨਵੀਂ ਦਿੱਲੀ: ਟਵਿੱਟਰ 'ਤੇ ਇ$ਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਸੀਂ ਇਸ ਵੀਡੀਓ ਨੂੰ ਵੇਖ ਕੇ ਆਪਣਾ ਹਾਸਾ ਰੋਕ ਨਹੀਂ ਸਕੋਗੇ। ਜਿਸ ਵਿਅਕਤੀ ਨੇ ਇਹ ਵੀਡੀਓ ਬਣਾਇਆ ਹੈ ਉਸਦਾ ਕਹਿਣਾ ਹੈ ਕਿ ਮੇਰੇ ਪਿਤਾ ਗੋਲਫ ਗੇਂਦ 'ਤੇ ਬਾਗ ਵਿੱਚ ਡਿੱਗੀ ਗੋਲਫ਼ ਗੇਂਦ ਕੋਲ ਜਾ ਕੇ ਪੈ ਜਾਂਦੇ ਹਨ। 45 ਸਕਿੰਟ ਲਈ ਉਹ ਗੇਂਦ ਦੇ ਕੋਲ ਪਏ ਰਹਿੰਦੇ ਹਨ ਤਾਂ ਕਿ ਦਰਸ਼ਕ ਨੂੰ ਮਹਿਸੂਸ ਹੋਏ ਕਿ ਉਨ੍ਹਾਂ ਨੂੰ ਸਿਰ ਵਿੱਚ ਕੋਈ ਵੱਡੀ ਸੱਟ ਲੱਗੀ ਹੈ ਅਤੇ ਉਹ ਸੱਟ ਲੱਗਣ ਕਾਰਨ ਬੇਹੋਸ਼ ਹੋ ਗਏ ਹਨ।

ਜਦੋਂ 45 ਸਕਿੰਟ ਬਾਅਦ ਗੋਲਫਰ ਗੇਂਦ ਦੀ ਭਾਲ ਵਿਚ ਬਾਗ਼ ਵਿਚ ਆਉਂਦਾ ਹੈ, ਤਾਂ ਮੇਰੇ ਪਿਤਾ ਨੇ ਆਪਣਾ ਸਿਰ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ, ਉਹ ਉੱਠਦੇ ਨੇ ਤੇ ਗੇਂਦ ਨੂੰ ਗੋਲਫਰ ਨੂੰ ਦਿੰਦੇ ਹਨ। ਫਿਰ ਉਸ ਵੱਲ ਵੇਖਦਿਆਂ, ਉੱਥੋਂ ਤੁਰਨਾ ਸ਼ੁਰੂ ਕਰ ਦਿੰਦੇ ਹਨ।


ਦੱਸ ਦੇਈਏ ਕਿ ਵੀਡੀਓ ਵਿੱਚ ਵੇਖਿਆ ਗਿਆ ਵਿਅਕਤੀ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਗੋਲਫਰ ਦੀ ਗਲਤੀ ਕਾਰਨ ਗੇਂਦ ਉਸਦੇ ਸਿਰ ਵਿੱਚ ਵੱਜੀ ਹੈ। ਲੋਕ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਇਹ ਟਿੱਪਣੀ ਵੀ ਕਰ ਰਹੇ ਹਨ ਕਿ ਇਹ ਵਿਅਕਤੀ ਕਿੰਨਾ ਸ਼ਰਾਰਤੀ ਹੈ। ਇਸ ਵੀਡੀਓ ਨੂੰ ਹੁਣ ਤੱਕ 40 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904