ਨਵੀਂ ਦਿੱਲੀ: ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਇਸ ਕਹਾਵਤ ਉਦੋਂ ਸੱਚ ਹੋਈ ਜਦੋਂ ਇੰਡੋਨੇਸ਼ੀਆ ਦੇ 33 ਸਾਲਾ ਜੋਸ਼ੂਆ ਹੁਟਾਗਾਲੰਗ (Joshua Hutagalung) ਨਾਲ ਕੁਝ ਅਜਿਹਾ ਹੋਇਆ, ਜਿਸ ਨਾਲ ਉਹ ਰਾਤੋ-ਰਾਤ ਅਮੀਰ ਹੋ ਗਿਆ। ਦੱਸ ਦਈਏ ਕਿ ਇਸ ਕੋਲ ਕੀਮਤੀ ਖ਼ਜ਼ਾਨਾ ਅਚਾਨਕ ਅਸਮਾਨ ਤੋਂ ਉਸ ਦੇ ਘਰ ਡਿੱਗਿਆ ਤੇ ਉਹ ਰਾਤੋ-ਰਾਤ ਅਰਬਪਤੀ ਬਣ ਗਿਆ। ਜੋਸ਼ੂਆ ਦੇ ਘਰ ਅਸਮਾਨ ਤੋਂ ਵੱਡੀ ਓਲਕਾ ਪਿੰਡ (Meteorite) ਆ ਕੇ ਡਿੱਗੀ। ਇਹ ਲਗਪਗ ਸਾਢੇ ਚਾਰ ਅਰਬ ਸਾਲ ਪੁਰਾਣੀ ਵਿਲੱਖਣ ਓਲਕਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਓਲਕਾ ਦਾ ਭਾਰ 2.1 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਜਦੋਂ ਇਹ ਡਿੱਗਿਆ ਤਾਂ ਜੋਸ਼ੂਆ ਦੇ ਘਰ ਦੀ ਛੱਤ ਨੂੰ ਚਿਰਦਾ ਹੋਇਆ ਇਹ ਘਰ ਦੀ ਜ਼ਮੀਨ 'ਚ ਦੱਬ ਗਿਆ। ਜੋਸ਼ੁਆ ਨਾ ਗਰ ਦੀ ਜ਼ਮੀਨ ਪੁੱਟੀ ਤੇ ਇਸ ਵਿਲਖਣ ਓਲਕਾ ਪਿੰਡ ਨੂੰ ਬਾਹਰ ਕੱਢਿਆ।



ਜੋਸ਼ੁਆ ਨੇ ਦੱਸਿਆ ਕਿ ਓਲਕਾਪਿੰਡ ਡਿੱਗਣ ਨਾਲ ਜ਼ਮੀਨ '15 ਸੈਂਟੀਮੀਟਰ ਦਾ ਖੱਡਾ ਹੋ ਗਿਆ ਸੀ। ਹਾਲਾਂਕਿ ਅਸਮਾਨ ਤੋਂ ਡਿੱਗਿਆ ਇਹ ਪੱਥਰ ਜੋਸ਼ੁਆ ਲਈ ਬੇਸ਼ਕੀਮਤੀ ਸਾਬਤ ਹੋਇਆ। ਇਸ ਓਲਕਾਪਿੰਡ ਦੀ ਇੱਕ ਗ੍ਰਾਮ ਦੀ ਕੀਮਤ $ 857 ਹੈ ਜਿਸ ਦੇ ਬਦਲੇ ਹੁਣ ਜਸੂਆ ਨੂੰ ਕਰੀਬ 10 ਕਰੋੜ ਰੁਪਏ ਮਿਲਣਗੇ।

ਜੋਸ਼ੁਆ ਦਾ ਕਹਿਣਾ ਹੈ ਕਿ ਜਦੋਂ ਓਲਕਾ ਪਿੰਡ ਡਿੱਗਿਆ ਤਾਂ ਉਹ ਆਪਣੇ ਘਰ ਦੇ ਨੇੜੇ ਹੀ ਕੰਮ ਕਰ ਰਿਹਾ ਸੀ। ਜੋਸ਼ੁਆ ਮੁਤਾਬਕ, ਜਦੋਂ ਮੀਟਰੋਇਟ ਨੂੰ ਜ਼ਮੀਨ ਤੋਂ ਬਾਹਰ ਕੱਢਿਆ ਗਿਆ ਤਾਂ ਇਹ ਬਹੁਤ ਗਰਮ ਅਤੇ ਕਿਤੋਂ ਕਿਤੋਂ ਟੁੱਟਿਆ ਹੋਇਆ ਸੀ। ਅਤੇ ਜਦੋਂ ਇਹ ਡਿੱਗਿਆ ਤਾਂ ਉਨ੍ਹਾਂ ਦੇ ਘਰ ਦੇ ਬਹੁਤੇ ਹਿੱਸੇ ਹਿੱਲ ਗਏ, ਜਦੋਂ ਛੱਤ ਵੱਲ ਵੇਖਿਆ ਤਾਂ ਇਹ ਟੁੱਟ ਗਈ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904