Weird News: ਆਲਮ ਵੱਖ-ਵੱਖ ਰਹੱਸਾਂ ਨਾਲ ਭਰਿਆ ਹੋਇਆ ਹੈ। ਹਾਲਾਂਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਰਹੱਸ 'ਮੌਤ' ਹੈ, ਜਿਸ ਬਾਰੇ ਅਜੇ ਤੱਕ ਕੋਈ ਨਹੀਂ ਜਾਣ ਸਕਿਆ। ਮੌਤ ਬਾਰੇ ਕਈ ਸਵਾਲ ਹਨ ਪਰ ਸਭ ਤੋਂ ਅਹਿਮ ਹੈ ਕਿ ਇਸ ਦਾ ਕੋਈ ਸਮਾਂ ਨਿਸ਼ਚਿਤ ਨਹੀਂ। ਕੋਈ ਨਹੀਂ ਦੱਸ ਸਕਦਾ ਕਿ ਕਿਸ ਦਿਨ ਕੌਣ ਮਰੇਗਾ।
ਹਾਲਾਂਕਿ, ਲੋਕ ਅਕਸਰ ਮੌਤ ਨਾਲ ਜੁੜੇ ਰਾਜ਼ ਜਾਣਨ ਲਈ ਉਤਸੁਕ ਰਹਿੰਦੇ ਹਨ। ਇਸ ਬਾਰੇ ਵੱਖ-ਵੱਖ ਦਾਅਵੇ ਦੀ ਕੀਤੇ ਜਾਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕਿਸ ਦਿਨ ਜ਼ਿਆਦਾਤਰ ਲੋਕ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਹਨ ਜਾਂ ਕਿਸ ਦਿਨ ਲੋਕਾਂ ਲਈ ਮਰਨਾ ਸਭ ਤੋਂ ਆਮ ਹੁੰਦਾ ਹੈ? ਜੇਕਰ ਤੁਹਾਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ।
ਬ੍ਰਿਟੇਨ ਵਿੱਚ ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸਭ ਤੋਂ ਵੱਧ ਮੌਤਾਂ ਕਿਸ ਦਿਨ ਹੁੰਦੀਆਂ ਹਨ। ਆਫਟਰ ਲਾਈਫ ਸਰਵਿਸਿਜ਼ ਸਾਈਟ 'ਬਿਓਂਡ' ਦੇ ਅਧਿਐਨ ਅਨੁਸਾਰ, ਬਰਤਾਨੀਆ ਵਿੱਚ ਮੌਤ ਦਾ ਸਭ ਤੋਂ ਆਮ ਦਿਨ 6 ਜਨਵਰੀ ਹੈ। ਇਸ ਅਧਿਐਨ ਮੁਤਾਬਕ ਇਹ ਸਭ ਤੋਂ ਵੱਡਾ ਰਹੱਸ ਹੈ ਕਿ ਕ੍ਰਿਸਮਸ ਤੋਂ ਬਾਅਦ ਦਾ ਸਮਾਂ ਮੌਤ ਦੇ ਲਿਹਾਜ਼ ਨਾਲ ਸਭ ਤੋਂ ਖਤਰਨਾਕ ਹੁੰਦਾ ਹੈ।
ਅਧਿਐਨ ਕੀ ਕਹਿੰਦਾ?
ਅਧਿਐਨ ਮੁਤਾਬਕ 2005 ਤੋਂ ਲੈ ਕੇ ਹੁਣ ਤੱਕ ਬਰਤਾਨੀਆ ਵਿੱਚ ਹਰ ਰੋਜ਼ 1387 ਲੋਕਾਂ ਦੀ ਮੌਤ ਹੋ ਰਹੀ ਹੈ। ਹਾਲਾਂਕਿ ਇੱਥੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ 6 ਜਨਵਰੀ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1732 ਹੋ ਜਾਂਦੀ ਹੈ। ਬ੍ਰਿਟੇਨ ਵਿੱਚ ਸਭ ਤੋਂ ਖਤਰਨਾਕ ਦਿਨ 30 ਦਸੰਬਰ ਤੋਂ 9 ਜਨਵਰੀ ਦੇ ਵਿਚਕਾਰ ਹੁੰਦੇ ਹਨ। ਇਹ 11 ਦਿਨਾਂ ਦਾ ਅੰਤਰਾਲ ਮੌਤ ਦੇ ਨਜ਼ਰੀਏ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ।
ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਸਾਲ ਦਾ ਤੀਜਾ ਦਿਨ ਸਭ ਤੋਂ ਖਤਰਨਾਕ ਹੁੰਦਾ ਹੈ। ਜਦੋਂਕਿ ਨਵੇਂ ਸਾਲ ਦੀ ਸ਼ਾਮ ਇਸ ਮਾਮਲੇ 'ਚ ਪੰਜਵੇਂ ਨੰਬਰ 'ਤੇ ਹੈ। ਉਂਝ ਡਾਕਟਰਾਂ ਮੁਤਾਬਕ ਇਸ ਦੌਰਾਨ ਹੋਣ ਵਾਲੀਆਂ ਮੌਤਾਂ ਲਈ ਕੜਾਕੇ ਦੀ ਠੰਢ ਜ਼ਿੰਮੇਵਾਰ ਹੈ ਕਿਉਂਕਿ ਇਸ ਕਾਰਨ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਲੋਕ ਆਸਾਨੀ ਨਾਲ ਬਿਮਾਰੀਆਂ ਦੇ ਸੰਪਰਕ ਵਿੱਚ ਆ ਜਾਂਦੇ ਹਨ।
ਕੀ ਗਰਮੀਆਂ ਵਿੱਚ ਜ਼ਿਆਦਾ ਮੌਤਾਂ ਹੁੰਦੀਆਂ?
ਦਸੰਬਰ ਦੇ ਨਾਲ-ਨਾਲ ਜਨਵਰੀ ਤੇ ਫਰਵਰੀ ਵਿੱਚ ਉੱਤਰੀ ਗੋਲਿਸਫਾਇਰ ਵਿੱਚ ਇਨਫਲੂਐਂਜ਼ਾ ਦੀ ਬਿਮਾਰੀ ਕਾਰਨ ਮੌਤਾਂ ਵਿੱਚ ਵਾਧਾ ਹੁੰਦਾ ਹੈ, ਜੋ ਸਰਦੀਆਂ ਦੇ ਮੌਸਮ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੁੰਦਾ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਬਰਤਾਨੀਆ ਵਿੱਚ ਸਭ ਤੋਂ ਘੱਟ ਮੌਤਾਂ 30 ਜੁਲਾਈ ਨੂੰ ਹੁੰਦੀਆਂ ਹਨ ਕਿਉਂਕਿ ਉਦੋਂ ਮੌਸਮ ਗਰਮ ਹੋ ਜਾਂਦਾ ਹੈ। ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਗਰਮੀਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਸਰਦੀਆਂ ਦੇ ਮੁਕਾਬਲੇ ਵੱਧ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਸਰਦੀਆਂ ਨਾਲੋਂ ਗਰਮੀਆਂ ਜ਼ਿਆਦਾ ਖਤਰਨਾਕ ਹੁੰਦੀਆਂ ਹਨ।