Colombia Adult University: ਦੁਨੀਆ 'ਚ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਹੁੰਦੀਆਂ ਹਨ ਅਤੇ ਹਰ ਕਾਲਜ ਇੱਕ ਖ਼ਾਸ ਸਟ੍ਰੀਮ ਲਈ ਪ੍ਰਸਿੱਧ ਹੁੰਦਾ ਹੈ। ਕੁਝ ਕਾਲਜਾਂ 'ਚ ਬੀਏ ਅਤੇ ਐਮਏ ਦੀ ਪੜ੍ਹਾਈ ਚੰਗੀ ਹੈ, ਜਦਕਿ ਕੁਝ ਥਾਵਾਂ 'ਤੇ ਕਾਮਰਸ ਅਤੇ ਸਾਇੰਸ ਦਾ ਬੋਲਬਾਲਾ ਹੈ। ਹਾਲਾਂਕਿ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ 'ਚ ਇੱਕ ਅਜਿਹਾ ਕਾਲਜ ਹੈ, ਜਿੱਥੇ ਅਡਲਟ ਫ਼ਿਲਮਾਂ ਦੀ ਪੜ੍ਹਾਈ ਹੁੰਦੀ ਹੈ ਤਾਂ ਕੀ ਤੁਸੀਂ ਭਰੋਸਾ ਕਰੋਗੇ? ਇਹ ਪੜ੍ਹ ਕੇ ਤੁਸੀਂ ਹੈਰਾਨ ਰਹਿ ਗਏ ਹੋਵੋਗੇ ਪਰ ਇਹ ਸੱਚ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਇਹ ਕਾਲਜ ਭਾਰਤ 'ਚ ਹੈ? ਜੇਕਰ ਤੁਸੀਂ ਵੀ ਅਜਿਹਾ ਸੋਚ ਰਹੇ ਹੋ ਤਾਂ ਰੁਕੋ ਇਹ ਕਾਲਜ ਭਾਰਤ 'ਚ ਨਹੀਂ ਅਮਰੀਕਾ 'ਚ ਹਨ।
ਅਮਰੀਕਾ 'ਚ ਕਿੱਥੇ ਹਨ ਇਹ ਕਾਲਜ?
'ਦੀ ਸਨ' ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇਹ ਯੂਨੀਵਰਸਿਟੀ ਕੋਲੰਬੀਆ, ਅਮਰੀਕਾ 'ਚ ਹੈ। ਇੱਥੇ ਅਡਲਟ ਫ਼ਿਲਮਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਹ ਕਾਲਜ ਮਸ਼ਹੂਰ ਅਡਲਟ ਕੰਟੈਂਟ ਕ੍ਰਿਏਟਰ ਅਤੇ ਅਦਾਕਾਰਾ Amaranta Hanks ਵੱਲੋਂ ਸ਼ੁਰੂ ਕੀਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਪੜ੍ਹਾਈ ਦੇ ਨਾਲ-ਨਾਲ ਵਰਕਸ਼ਾਪ ਅਤੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਅਦਾਕਾਰਾ ਯੂਨੀਵਰਸਿਟੀ 'ਚ ਕਾਨਫ਼ਰੰਸਾਂ ਵੀ ਕਰਦੀ ਹੈ। ਇਸ ਦੇ ਨਾਲ ਹੀ ਕਾਲਜ 'ਚ ਲਾਈਵ ਪ੍ਰੈਕਟਿਸ ਵੀ ਕੀਤੀ ਜਾਂਦੀ ਹੈ। ਇਸ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾਈਵ ਪ੍ਰੈਕਟਿਸ ਦੌਰਾਨ ਮਾਡਲ ਨੂੰ ਕਰੀਬ 10 ਤੋਂ 12 ਲੋਕਾਂ ਨਾਲ ਰੋਮਾਂਸ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਪ੍ਰੈਕਟਿਸ 'ਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਰੋਮਾਂਸ ਕਰਨਾ ਹੈ? ਜੇਕਰ ਮਾਡਲ ਰੋਮਾਂਸ ਦੌਰਾਨ ਗਲਤੀ ਕਰਦੀ ਹੈ ਤਾਂ ਉਨ੍ਹਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਤੁਸੀਂ ਕਿੱਥੇ ਗਲਤੀ ਕੀਤੀ ਹੈ?
ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਵੀ ਬਚਾਉਂਦੀ ਹੈ ਪੜ੍ਹਾਈ
ਆਮ ਤੌਰ 'ਤੇ ਕਈ ਵਾਰ ਨੌਜਵਾਨ ਪੀੜ੍ਹੀ ਜੋ ਇਸ ਕਿੱਤੇ 'ਚ ਜਾਣਾ ਚਾਹੁੰਦੀ ਹੈ, ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸ ਨੂੰ ਜਾਂ ਕਿੱਥੇ ਮਿਲ ਕੇ ਇਸ ਇੰਡਸਟਰੀ 'ਚ ਆਪਣਾ ਕਰੀਅਰ ਬਣਾ ਸਕਦੇ ਹਨ। ਇਸ ਅਡਲਟ ਕਾਲਜ 'ਚ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੇ ਇਸ ਖੇਤਰ 'ਚ ਆਪਣਾ ਕਰੀਅਰ ਬਣਾਉਣਾ ਹੈ ਤਾਂ ਉਨ੍ਹਾਂ ਨੂੰ ਕਿਹੜੇ ਪ੍ਰੋਡਕਸ਼ਨ ਹਾਊਸਾਂ 'ਚ ਕੰਮ ਕਰਨਾ ਚਾਹੀਦਾ ਹੈ ਜਾਂ ਕਿਹੜੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨਾਲ ਕੰਮ ਕਰਨਾ ਚਾਹੀਦਾ ਹੈ। ਮਤਲਬ ਆਸਾਨ ਭਾਸ਼ਾ 'ਚ ਇਹ ਕਾਲਜ ਤੁਹਾਨੂੰ ਧੋਖੇਬਾਜ਼ਾਂ ਜਾਂ ਚਾਲਾਕ ਲੋਕਾਂ ਤੋਂ ਬਚਣਾ ਸਿਖਾਉਂਦਾ ਹੈ।
ਕੌਣ ਹੈ ਅਮਰੰਤਾ ਹੈਂਕ ਜਿਸ ਨੇ ਅਜਿਹਾ ਕਾਲਜ ਕੀਤਾ ਸ਼ੁਰੂ
ਅਮਰੰਤਾ ਹੈਂਕਸ ਪਹਿਲਾਂ ਇੱਕ ਪੱਤਰਕਾਰ ਸੀ। ਬਾਅਦ 'ਚ ਉਸ ਨੇ ਮਾਡਲਿੰਗ 'ਚ ਕਰੀਅਰ ਬਣਾਇਆ। ਹਾਲਾਂਕਿ ਉਸ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਉਸ ਨੇ ਇੱਕ ਵਾਰ ਐਲਾਨ ਕੀਤਾ ਸੀ ਕਿ ਜੇਕਰ ਉਸ ਦੀ ਘਰੇਲੂ ਫੁੱਟਬਾਲ ਟੀਮ 'ਡੇਪੋਰਟੀਵੋ ਕੁਕੁਟਾ' ਟੂਰਨਾਮੈਂਟ ਜਿੱਤਣ 'ਚ ਸਫਲ ਹੋ ਜਾਂਦੀ ਹੈ ਤਾਂ ਉਹ ਕੋਲੰਬੀਆ ਦੀ ਮਸ਼ਹੂਰ ਸੋਹੋ ਮੈਗਜ਼ੀਨ ਲਈ ਇੱਕ ਨਿਊਡ ਫੋਟੋਸ਼ੂਟ ਕਰੇਗੀ। ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੀ ਟੀਮ ਜਿੱਤ ਗਈ ਅਤੇ ਉਸ ਨੇ ਨਿਊਡ ਫੋਟੋਸ਼ੂਟ ਵੀ ਕਰਵਾਇਆ। ਇਸ ਨਿਊਡ ਫੋਟੋਸ਼ੂਟ ਤੋਂ ਬਾਅਦ ਉਹ ਕੋਲੰਬੀਆ 'ਚ ਕਾਫੀ ਮਸ਼ਹੂਰ ਹੋ ਗਈ ਸੀ। ਇਸ ਸਫਲਤਾ ਤੋਂ ਬਾਅਦ ਉਸ ਨੇ ਪੱਤਰਕਾਰੀ ਦੀ ਨੌਕਰੀ ਛੱਡ ਦਿੱਤੀ ਅਤੇ ਅਡਲਟ ਫ਼ਿਲਮਾਂ ਵੱਲ ਰੁਖ ਕੀਤਾ।