ਅਜਿਹੇ ਕਈ ਰਹੱਸ ਹੁੰਦੇ ਹਨ ਜਿਨ੍ਹਾਂ ਬਾਰੇ ਜਾਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਤੁਸੀਂ ਆਤਮਾਵਾਂ ਅਤੇ ਭੂਤਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਕਈ ਲੋਕ ਤਾਂ ਇਦਾਂ ਵੀ ਕਹਿੰਦੇ ਹਨ ਕਿ ਮਰੇ ਹੋਏ ਬੰਦੇ ਦੀ ਆਤਮਾ ਦੇਖੀ ਹੈ। ਹੁਣ ਇਕ ਔਰਤ ਦੀ ਮੌਤ ਨਾਲ ਜੁੜਿਆ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਇੱਕ ਔਰਤ ਆਪਣੀ ਮੌਤ ਤੋਂ ਬਾਅਦ ਵੀ ਰੋਜ਼ਾਨਾ ਦਫ਼ਤਰ ਜਾਂਦੀ ਰਹੀ। ਮਰਨ ਤੋਂ ਬਾਅਦ ਵੀ ਉਸ ਨੇ 14 ਸਾਲ ਨੌਕਰੀ ਕੀਤੀ ਅਤੇ ਉਸ ਤੋਂ ਬਾਅਦ ਪੈਨਸ਼ਨ ਵੀ ਲਈ।


ਇਹ ਅਜੀਬ ਜਿਹਾ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਫੈਕਟਰੀ ਵਿੱਚ ਕੰਮ ਕਰਦੀ ਇੱਕ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮਰਨ ਤੋਂ ਬਾਅਦ ਵੀ ਔਰਤ ਹਰ ਰੋਜ਼ ਕੰਮ 'ਤੇ ਆਉਂਦੀ ਰਹੀ। ਇੰਨਾ ਹੀ ਨਹੀਂ, ਉਸ ਨੇ ਰਿਟਾਇਰਮੈਂਟ ਵੀ ਲਈ ਅਤੇ ਸਾਲ 2023 ਤੱਕ ਪੈਨਸ਼ਨ ਵੀ ਲੈਂਦੀ ਰਹੀ। ਬਾਅਦ 'ਚ ਜਦੋਂ ਸਾਰਿਆਂ ਨੂੰ ਮਾਮਲੇ ਦੀ ਸੱਚਾਈ ਦਾ ਪਤਾ ਲੱਗਿਆਂ ਤਾਂ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਖ਼ਿਸਕ ਗਈ। 


ਇਹ ਵੀ ਪੜ੍ਹੋ: Lok Sabha Election 2024: ਸਿਆਸੀ ਪਾਰਟੀਆਂ ਲਈ ਖਤਰੇ ਦੀ ਘੰਟੀ! ਪੰਜਾਬੀਆਂ ਦਾ ਵੋਟਿੰਗ ਤੋਂ ਮੋਹ ਭੰਗ


ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ 1993 ਵਿੱਚ ਵੁਹਾਨ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਸਾਲ 2007 ਤੱਕ ਔਰਤ ਰੋਜ਼ ਕੰਮ 'ਤੇ ਆਉਂਦੀ ਸੀ। ਉਸ ਨੇ 14 ਸਾਲ ਉਸ ਥਾਂ 'ਤੇ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਸਾਲ 2023 ਤੱਕ ਆਪਣੀ ਪੈਨਸ਼ਨ ਵੀ ਲਈ। ਇਸ ਦੌਰਾਨ ਉਸਨੂੰ 393,676 ਯੁਆਨ ਪੈਨਸ਼ਨ ਦੇ ਮਿਲਦੇ ਸਨ। ਤੁਸੀਂ ਸੋਚ ਰਹੇ ਹੋਵੋਗੇ ਕਿ ਮੌਤ ਤੋਂ ਬਾਅਦ ਕੋਈ ਕੰਮ ਕਿਵੇਂ ਕਰ ਸਕਦਾ ਹੈ। ਦਰਅਸਲ, ਇਹ ਇੱਕ ਧੋਖਾ ਸੀ ਜੋ ਔਰਤ ਦੀ ਚਚੇਰੀ ਭੈਣ ਨੇ ਕੀਤਾ ਸੀ।


ਦਰਅਸਲ, ਕਾਰ ਹਾਦਸੇ ਵਿੱਚ ਆਪਣੀ ਚਚੇਰੀ ਭੈਣ ਦੀ ਮੌਤ ਤੋਂ ਬਾਅਦ, ਇਨਰ ਮੰਗੋਲੀਆ ਦੀ ਇੱਕ ਔਰਤ ਨੇ ਚੁੱਪਚਾਪ ਉਸ ਦੀ ਆਈਡੀ ਲੈ ਲਈ ਅਤੇ ਉਸ ਦੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਔਰਤ ਨੇ 2007 ਤੱਕ ਉਸ ਫੈਕਟਰੀ ਵਿੱਚ ਕੰਮ ਕੀਤਾ। ਵੁਹਾਈ ਦੇ ਹੈਬੋਵਨ ਜ਼ਿਲ੍ਹਾ ਲੋਕ ਅਦਾਲਤ ਦੇ ਅਨੁਸਾਰ, ਉਸ ਨੇ 16 ਸਾਲਾਂ ਤੱਕ ਪੈਨਸ਼ਨ ਵੀ ਲਈ। ਜਦੋਂ ਉਸ ਦੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਤਾਂ ਔਰਤ ਨੇ ਸਭ ਕੁਝ ਸਵੀਕਾਰ ਕਰ ਲਿਆ ਅਤੇ ਪੈਸੇ ਵਾਪਸ ਕਰਨ ਦਾ ਵਾਅਦਾ ਵੀ ਕੀਤਾ। ਇਕ ਪਾਸੇ ਜਿੱਥੇ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਕਰੀਬ 3 ਲੱਖ ਰੁਪਏ ਜੁਰਮਾਨਾ ਭਰਨ ਲਈ ਕਿਹਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਲੋਕ ਉਸ ਦਾ ਪੱਖ ਲੈ ਰਹੇ ਹਨ।


ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਪ੍ਰੇਮੀ ਨਾਲ ਭੱਜ ਗਈ ਕੁੜੀ, ਛੱਡ ਗਈ ਚਿੱਠੀ, ਜਿਸਨੂੰ ਪੜ੍ਹਕੇ ਹਰ ਕੋਈ ਹੈਰਾਨ