Viral Video: ਸੋਸ਼ਲ ਮੀਡੀਆ 'ਤੇ ਇੱਕ ਅਦਭੁਤ 'ਸਾਈਕਲ' ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਤੇ ਮਾਪੇ ਛੋਟੇ ਬੱਚਿਆਂ ਨੂੰ ਬੈਠੇ ਕੇ ਆਸਾਨੀ ਨਾਲ ਲੰਬੀ ਦੂਰੀ ਦੀ ਸਵਾਰੀ ਕਰ ਸਕਦੇ ਹਨ, ਜਿਸ ਨਾਲ ਬੱਚਿਆਂ ਨੂੰ ਆਪਣੀ ਗੋਦੀ 'ਚ ਫੜਣ ਤੋਂ ਰਾਹਤ ਮਿਲ ਸਕਦੀ ਹੈ। ਇਹ 'ਸਾਈਕਲ' ਇੰਨਾ ਛੋਟਾ ਹੈ ਕਿ ਔਰਤਾਂ ਇਸ ਨੂੰ ਆਪਣੇ ਪਰਸ 'ਚ ਪੈਕ ਕਰਕੇ ਰੱਖ ਸਕਦੀਆਂ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਔਰਤ ਆਪਣੇ ਬੱਚੇ ਲਈ ਇਸ ਛੋਟੇ ਜਿਹੇ 'ਸਾਈਕਲ' ਦੀ ਵਰਤੋਂ ਕਰਦੀ ਹੈ।


ਇਸ ਵੀਡੀਓ ਨੂੰ @babies_town ਨਾਮ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਉਸ ਨੇ ਇਹ ਵੀਡੀਓ ਇੱਕ ਦਿਨ ਪਹਿਲਾਂ ਯਾਨੀ 16 ਅਕਤੂਬਰ ਨੂੰ ਪੋਸਟ ਕੀਤਾ ਸੀ, ਜੋ ਹੁਣ ਇੰਟਰਨੈੱਟ 'ਤੇ ਤਹਿਲਕਾ ਮਚਾ ਰਿਹਾ ਹੈ। ਇਸ ਵੀਡੀਓ ਨੂੰ ਨੇਟੀਜ਼ਨ ਵੀ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕੀਤੇ ਜਾਣ ਤੋਂ ਬਾਅਦ ਤੋਂ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਲੋਕਾਂ ਨੇ ਵੀਡੀਓ 'ਤੇ ਕਈ ਕਮੈਂਟਸ ਕੀਤੇ ਹਨ। ਵੀਡੀਓ 'ਤੇ ਲਾਈਕਸ, ਸ਼ੇਅਰ ਅਤੇ ਕਮੈਂਟਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ।


ਵੀਡੀਓ ਦੀ ਸ਼ੁਰੂਆਤ ਇੱਕ ਛੋਟੇ ਜਿਹੇ 'ਸਾਈਕਲ' ਯੰਤਰ 'ਤੇ ਸਵਾਰ ਬੱਚੇ ਨਾਲ ਹੁੰਦੀ ਹੈ। ਇੱਕ ਔਰਤ ਇਸ ਨੂੰ ਆਪਣੇ ਹੱਥ ਵਿੱਚ ਫੜ ਕੇ ਅੱਗੇ ਵਧਾਉਂਦੀ ਦਿਖਾਈ ਦੇ ਰਹੀ ਹੈ ਅਤੇ ਬੱਚਾ ਇਸ 'ਤੇ ਬਹੁਤ ਆਰਾਮ ਨਾਲ ਬੈਠਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ, ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਔਰਤ ਆਪਣੇ ਪਰਸ ਵਿੱਚੋਂ 'ਸਾਈਕਲ' ਕੱਢਦੀ ਹੈ, ਅਤੇ ਫਿਰ ਇਸਦੇ ਪਹੀਆਂ ਨੂੰ ਇੱਕ ਆਇਤਾਕਾਰ ਫਰੇਮ ਵਿੱਚ ਕੱਸਦੀ ਹੈ, ਜਿਸ ਵਿੱਚ ਉਹ ਆਪਣੇ ਬੱਚੇ ਨੂੰ ਗੱਦੀ 'ਤੇ ਬਿਠਾਉਂਦੀ ਹੈ।



ਇਸ ਦੌਰਾਨ ਬੱਚਾ ਹੈਰਾਨੀ ਨਾਲ ਔਰਤ ਵੱਲ ਦੇਖ ਰਿਹਾ ਹੈ। ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹ ਜਾਵੇਗੀ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਸਾਈਕਲ ਨੂੰ ਅਦਭੁਤ ਕਹੋਗੇ।


ਇਹ ਵੀ ਪੜ੍ਹੋ: Viral News: 'ਦੁਨੀਆਂ ਦਾ ਸਭ ਤੋਂ ਭੂਤੀਆ ਪਿੰਡ', ਇਨਸਾਨ ਬਣ ਜਾਂਦੇ ਨੇ ਗੁੱਡੀਆਂ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼!


ਛੋਟੇ ਸਾਈਕਲ ਨੂੰ ਦੇਖ ਕੇ ਨੇਟੀਜ਼ਨਾਂ ਨੇ ਹੈਰਾਨੀ ਜਤਾਈ। ਇੱਕ ਇੰਸਟਾਗ੍ਰਾਮ ਯੂਜ਼ਰ ਨੇ ਕਮੈਂਟ ਲਿਖਿਆ, ‘ਇਹ ਕਿਸ ਤਰ੍ਹਾਂ ਦੀ ਕਾਢ ਹੈ?’ ਉਥੇ ਹੀ ਇੱਕ ਹੋਰ ਯੂਜ਼ਰ ਨੇ ਇਸ ਸਾਈਕਲ ਨੂੰ ਬੇਹੱਦ ਖੂਬਸੂਰਤ ਦੱਸਿਆ, ਜਦਕਿ ਤੀਜੇ ਵਿਅਕਤੀ ਨੇ ਟਿੱਪਣੀ ਪੋਸਟ ਕੀਤੀ, ‘ਵਾਹ ਕਮਾਲ’। ਚੌਥੇ ਯੂਜ਼ਰ ਨੇ ਲਿਖਿਆ ਕਿ ਉਹ ਇਸ ਸਾਈਕਲ ਨੂੰ ਦੇਖ ਕੇ ਬਹੁਤ ਖੁਸ਼ ਹੈ।


ਇਹ ਵੀ ਪੜ੍ਹੋ: Viral Video: ਕਾਰ ਨਾਲ ਟਕਰਾ ਗਿਆ, ਟਰੱਕ ਹੇਠਾਂ ਆ ਗਿਆ, ਫਿਰ ਵੀ ਬਚੀ ਵਿਅਕਤੀ ਦੀ ਜਾਨ, ਦੇਖੋ ਵੀਡੀਓ