Trending News : ਇਨ੍ਹੀਂ ਦਿਨੀਂ ਕੁਝ ਹੁਨਰਮੰਦ ਲੋਕਾਂ ਦੇ ਹੈਰਾਨੀਜਨਕ ਕਾਰਨਾਮੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਲਈ ਆਪਣੀਆਂ ਅੱਖਾਂ 'ਤੇ ਭਰੋਸਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜੋਕੇ ਸਮੇਂ 'ਚ ਸ਼ਾਨਦਾਰ ਕੇਕ ਮੇਕਰਜ਼ ਸੋਸ਼ਲ ਮੀਡੀਆ 'ਤੇ ਆਪਣੀ ਕਲਾ ਨਾਲ ਸਭ ਨੂੰ ਹੈਰਾਨ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਯੂਜ਼ਰਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਹਨ।




ਇਨ੍ਹੀਂ ਦਿਨੀਂ ਕੇਕ ਆਰਟਿਸਟ ਨਤਾਲੀਆ ਸਾਈਡਸਰਫ ਦਾ ਨਾਂ ਸੁਰਖੀਆਂ 'ਚ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਹੈ ਉਸ ਦਾ ਕਮਾਲ ਦਾ ਹੁਨਰ। ਜਿਸ ਕਾਰਨ ਲੋਕ ਆਪਣੀਆਂ ਅੱਖਾਂ ਨਾਲ ਧੋਖਾ ਖਾ ਰਹੇ ਹਨ। ਹਾਲ ਹੀ 'ਚ ਕੇਕ ਆਰਟਿਸਟ ਨਤਾਲੀਆ ਸਾਈਡਸਰਫ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਲਾ ਦਾ ਨਮੂਨਾ ਪੇਸ਼ ਕੀਤਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਗਿਆ ਹੈ।




ਵਾਇਰਲ ਹੋ ਰਹੀ ਇਸ ਕਲਿੱਪ ਨੂੰ ਸਾਈਡਸਰਫ ਕੇਕ ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ 'ਚ ਨਤਾਲੀਆ ਸਾਈਡਸਰਫ ਕੇਕ ਤੇ ਕ੍ਰੀਮ ਦੀ ਮਦਦ ਨਾਲ ਇਕ ਸੈਲਫੀ ਕੇਕ ਫੜੀ ਨਜ਼ਰ ਆ ਰਹੀ ਹੈ ਜੋ ਬਿਲਕੁਲ ਉਸ ਵਰਗਾ ਦਿਸਦਾ ਹੈ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਕਿਹੜਾ ਸੈਲਫੀ ਕੇਕ ਹੈ ਅਤੇ ਨਤਾਲੀਆ ਦਾ ਅਸਲੀ ਚਿਹਰਾ ਕਿਹੜਾ ਹੈ। ਨਤਾਲੀਆ ਨੇ ਸੈਲਫੀ ਕੇਕ 'ਤੇ ਆਪਣੇ ਚਿਹਰੇ ਦੀ ਹਰ ਡਿਟੇਲ ਰੱਖੀ ਹੈ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 82 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨੂੰ 6 ਲੱਖ 52 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਲਾਈਕ ਕੀਤਾ ਹੈ। ਨਤਾਲੀਆ ਦਾ ਇਹ ਮਾਇੰਡ ਬਲੋਇੰਗ ਕੇਕ ਹਰ ਕਿਸੇ ਦੀ ਪਹਿਲੀ ਪਸੰਦ ਬਣ ਗਿਆ ਹੈ। ਜਿਸ ਨੂੰ ਦੇਖ ਕੇ ਕਈ ਲੋਕਾਂ ਨੇ ਇੱਛਾ ਜਤਾਈ ਹੈ ਕਿ ਉਹ ਆਪਣੇ ਜਨਮ ਦਿਨ 'ਤੇ ਵੀ ਅਜਿਹਾ ਹੀ ਕੇਕ ਮੰਗਵਾਉਣਗੇ।