ਚੰਡੀਗੜ੍ਹ: ਦੁਨਿਆ ਦੇ ਹਰ ਦੇਸ਼ ਦੇ ਨਾਗਰਿਕ ਨੂੰ ਟੈਕਸ ਅਦਾ ਕਰਨਾ ਪੈਂਦਾ ਹੈ।ਇਸ ਦੇ ਨਾਲ ਨਾਲ ਸਮਾਨ ਦੀ ਖਰੀਦ-ਵਿਕਰੀ ਤੇ ਵੀ ਇੱਕ ਤੈਅ ਟੈਕਸ ਦੇਣਾ ਪੈਂਦਾ ਹੈ।ਪਰ ਕੀ ਤੁਹਾਨੂੰ ਪਤਾ ਹੈ ਕੁੱਝ ਮੁਲਕ ਐਸੇ ਵੀ ਹਨ ਜਿੱਥੇ ਬਰਫ ਦੇ ਟੁੱਕੜੇ ਜਾਂ ਤਾਸ਼ ਦੀ ਖਰੀਦ ਤੇ ਵੀ ਟੈਕਸ ਦੇਣਾ ਪੈਂਦਾ ਹੈ।ਆਓ ਜਾਣਦੇ ਹਾਂ ਕੁਝ ਟੈਕਸਾਂ ਬਾਰੇ ਜੋ ਤੁਸੀਂ ਪਹਿਲਾਂ ਸ਼ਾਇਦ ਨਾ ਸੁਣੇ ਹੋਣ।


ਸਰੀਰ ਤੇ ਟੈਟੂ ਬਣਵਾਉਣਾ ਅੱਜ ਕੱਲ੍ਹ ਦੇ ਨੌਜਵਾਨਾਂ ਦਾ ਸ਼ੌਕ ਹੈ।ਪਰ ਜੇ ਟੈਟੂ ਬਣਵਾਉਣ ਲਈ ਵੀ ਤੁਹਾਨੂੰ ਟੈਕਸ ਦੇਣਾ ਪਵੇ ਤਾਂ ਕਿਹੋ ਜਿਹਾ ਲੱਗੇਗਾ।ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਅਰਕੰਸਾਸ ਰਾਜ ਵਿੱਚ ਲੋਕਾਂ ਨੂੰ ਟੈਟੂ ਲਈ ਛੇ ਪ੍ਰਤੀਸ਼ਤ ਸੇਲ ਟੈਕਸ ਦੇਣਾ ਪੈਂਦਾ ਹੈ।ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਨੂੰ ਟਾਇਲਟ ਨੂੰ ਫਲੱਸ਼ ਕਰਨ ਲਈ ਟੈਕਸ ਦੇਣਾ ਪੈ ਸਕਦਾ ਹੈ? ਅਜਿਹਾ ਹੀ ਕੁਝ ਅਮਰੀਕਾ ਦੇ ਮੈਰੀਲੈਂਡ ਵਿੱਚ ਹੁੰਦਾ ਹੈ।ਇਥੇ ਸਰਕਾਰ ਟਾਇਲਟ ਫਲੱਸ਼ ਦੀ ਵਰਤੋਂ 'ਤੇ ਲਗਭਗ 355 ਰੁਪਏ ਪ੍ਰਤੀ ਮਹੀਨਾ ਟੈਕਸ ਲਗਾਉਂਦੀ ਹੈ। ਹਾਲਾਂਕਿ, ਇਹ ਫੰਡ ਸਿਵਰੇਜ ਦੀ ਸਫਾਈ 'ਤੇ ਖਰਚੇ ਜਾਂਦੇ ਹਨ।



ਅਜਿਹਾ ਹੀ ਇੱਕ ਅਜੀਬ ਟੈਕਸ ਅਮਰੀਕਾ ਦੇ ਨਿਊ ਜਰਜ਼ੀ 'ਚ ਵਸੂਲਿਆ ਜਾਂਦਾ ਹੈ।ਜਿੱਥੇ ਕੱਦੂ ਖਰੀਦਣ ਤੇ ਵੀ ਟੈਕਸ ਅਦਾ ਕਰਨਾ ਪੈਂਦਾ ਹੈ।ਅਲਾਬਮਾ, ਅਮਰੀਕਾ ਦੇ ਲੋਕਾਂ ਨੂੰ ਵੀ ਤਾਸ਼ ਖਰੀਦਣ ਜਾਂ ਵੇਚਣ ਲਈ ਟੈਕਸ ਅਦਾ ਕਰਨਾ ਪੈਂਦਾ ਹੈ।ਖਰੀਦਦਾਰ ਨੂੰ ਪ੍ਰਤੀ 'ਤਾਸ਼ ਦੇ ਪੈਕ' ਤੇ 10 ਪ੍ਰਤੀਸ਼ਤ ਟੈਕਸ ਅਦਾ ਕਰਨਾ ਪੈਂਦਾ ਹੈ, ਜਦਕਿ ਵੇਚਣ ਵਾਲੇ ਨੂੰ 71 ਰੁਪਏ ਫੀਸ ਦੇ ਨਾਲ ਨਾਲ 213 ਰੁਪਏ ਸਾਲਾਨਾ ਲਾਇਸੈਂਸ ਦੇਣੇ ਪੈਂਦੇ ਹਨ। ਹਾਲਾਂਕਿ, ਇਹ ਟੈਕਸ ਸਿਰਫ ਉਨ੍ਹਾਂ ਲਈ ਲਾਗੂ ਹੈ ਜੋ ਤਾਸ਼ ਦੇ 54 ਪੱਤੇ ਜਾਂ ਉਸ ਤੋਂ ਘੱਟ ਖਰੀਦਦੇ ਹਨ।



ਇਸੇ ਤਰ੍ਹਾਂ ਦਾ ਇੱਕ ਅਜੀਬ ਟੈਕਸ ਅਮਰੀਕਾ ਦੇ ਐਰੀਜ਼ੋਨਾ 'ਚ ਦੇਣਾ ਪੈਂਦਾ ਹੈ।ਇੱਥੇ ਬਰਫ ਦਾ ਬਲਾਕ ਖਰੀਦਣ ਤੇ ਵੀ ਟੈਕਸ ਅਦਾ ਕਰਨਾ ਪੈਂਦਾ ਹੈ।