Trending News: ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਅਜੀਬ ਹੈ। ਇਸ ਤੋਂ ਵੀ ਅਜੀਬ ਗੱਲ ਇੱਥੇ ਦੇਖਣ ਵਾਲੇ ਯੂਜ਼ਰਸ ਦੀ ਹੈ, ਹਾਲਾਂਕਿ ਕੋਈ ਨਹੀਂ ਕਹਿ ਸਕਦਾ ਕਿ ਇਹ ਸੋਸ਼ਲ ਮੀਡੀਆ 'ਤੇ ਕਦੋਂ ਵਾਇਰਲ ਹੋਵੇਗੀ ਪਰ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੀ ਉਹੀ ਤਾਕਤ ਹੈ ਜੋ ਕਿਸੇ ਵੀ ਆਮ ਚੀਜ਼ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ 'ਤੇ ਰੱਖ ਸਕਦੀ ਹੈ। ਜੀ ਹਾਂ, ਹਾਲ ਹੀ 'ਚ ਗਿਨੀਜ਼ ਵਰਲਡ ਰਿਕਾਰਡਸ ਨੇ ਇੱਕ ਟਵੀਟ 'ਚ ਕਿਹਾ ਹੈ ਕਿ ਇੰਸਟਾਗ੍ਰਾਮ 'ਤੇ ਹੁਣ ਤੱਕ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਗਈਆਂ ਤਸਵੀਰਾਂ 'ਚ ਅੰਡੇ ਦੀ ਤਸਵੀਰ ਸਭ ਤੋਂ ਅੱਗੇ ਹੈ।






ਦਰਅਸਲ, ਗਿਨੀਜ਼ ਵਰਲਡ ਰਿਕਾਰਡਸ ਦੇ ਇੱਕ ਤਾਜ਼ਾ ਟਵੀਟ ਨੇ ਖੁਲਾਸਾ ਕੀਤਾ ਹੈ ਕਿ 2019 ਵਿੱਚ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਅੰਡੇ ਦੀ ਤਸਵੀਰ ਹੁਣ ਤੱਕ ਦੁਨੀਆ ਵਿੱਚ ਸਭ ਤੋਂ ਵੱਧ ਲਾਈਕਸ ਹਾਸਲ ਕਰਨ ਵਾਲੀ ਇਕਲੌਤੀ ਤਸਵੀਰ ਹੈ। ਇਸ ਦੇ ਨਾਲ ਹੀ ਕਾਇਲੀ ਜੇਨਰ ਦੀ ਪੋਸਟ ਕੀਤੀ ਗਈ ਤਸਵੀਰ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਸੀ ਪਰ ਅੰਡੇ ਦੀ ਤਸਵੀਰ ਨੇ ਉਸ ਨੂੰਵੀ ਪਿੱਛੇ ਛੱਡ ਦਿੱਤਾ ਹੈ। ਗਿਨੀਜ਼ ਵਰਲਡ ਰਿਕਾਰਡਸ ਦੇ ਟਵੀਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਰਿਕਾਰਡ ਬਣਾਉਣ ਵਾਲਾ ਅੰਡਾ ਤਿੰਨ ਸਾਲ ਪਹਿਲਾਂ 2019 ਵਿੱਚ ਪੋਸਟ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ 55.5 ਮਿਲੀਅਨ ਲਾਈਕਸ ਮਿਲ ਚੁੱਕੇ ਹਨ।






ਇਸ ਖ਼ਬਰ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰ ਸੋਚਣ ਲਈ ਮਜ਼ਬੂਰ ਹੋ ਜਾਵੋਗੇ ਕਿ ਆਖਿਰ ਇੱਕ ਅੰਡੇ ਦੀ ਤਸਵੀਰ ਵਿੱਚ ਅਜਿਹਾ ਕੀ ਖਾਸ ਹੈ ਜਿਸ ਨੂੰ ਦੁਨੀਆ ਭਰ ਦੇ 55.5 ਮਿਲੀਅਨ ਲੋਕਾਂ ਨੇ ਪਸੰਦ ਕੀਤਾ ਹੋਵੇਗਾ। ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇਸ ਸਮੇਂ ਕੁਝ ਵੀ ਅਸੰਭਵ ਨਹੀਂ ਹੈ। ਇਸ ਸਭ ਦੇ ਵਿਚਕਾਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਸਟਾਗ੍ਰਾਮ ਪੇਜ 'ਤੇ ਸਿਰਫ ਇੱਕ ਪੋਸਟ ਕੀਤੀ ਗਈ ਹੈ ਜਿਸ ਤੋਂ ਇਨ੍ਹਾਂ ਤਿੰਨ ਸਾਲਾਂ ਵਿੱਚ ਅੰਡੇ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਪੇਜ ਵਲੋਂ ਹੋਰ ਕਿਸੇ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਨਹੀਂ ਕੀਤਾ। ਇਸ ਦੇ ਨਾਲ ਹੀ ਖ਼ਬਰ ਲਿਖੇ ਜਾਣ ਤੱਕ World_record_egg ਨਾਮ ਦੇ ਇਸ ਪੇਜ ਨੂੰ 4.8 ਮਿਲੀਅਨ ਯੂਜ਼ਰਸ ਫਾਲੋ ਕਰ ਚੁੱਕੇ ਹਨ।



ਇਹ ਵੀ ਪੜ੍ਹੋ: Heavy Snowfall: ਜੰਮੂ-ਕਸ਼ਮੀਰ 'ਚ 'ਬਹੁਤ ਭਾਰੀ ਬਰਫਬਾਰੀ', ਰੈੱਡ ਅਲਰਟ ਜਾਰੀ, IMD ਨੇ ਜਾਰੀ ਕੀਤਾ ਅਲਰਟ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904