ਟਰੱਕ ਡਰਾਈਵਰ ਨੂੰ ਬੰਧਕ ਬਣਾ ਲੁੱਟ ਲਏ 50 ਕਰੋੜ ਦੇ ਆਈਫੋਨ ਤੇ ਆਈਪੈਡ
ਏਬੀਪੀ ਸਾਂਝਾ | 18 Nov 2020 12:58 PM (IST)
ਇਸ ਦੇ ਨਾਲ ਹੀ ਪੁਲਿਸ ਕਿਸੇ ਅਜਿਹੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਸ਼ਾਇਦ ਲੁੱਟਿਆ ਹੋਇਆ ਐਪਲ ਉਤਪਾਦ ਵੇਚਿਆ ਗਿਆ ਹੋਵੇ। ਪੁਲਿਸ ਨੇ ਕਿਹਾ ਹੈ ਕਿ ਲੁਟੇਰੇ ਚੋਰੀ ਕੀਤੇ ਸਾਮਾਨ ਨੂੰ ਸਸਤੇ ਭਾਅ ‘ਚ ਵੇਚ ਰਹੇ ਹਨ।
ਕੁਝ ਲੁਟੇਰਿਆਂ ਨੇ ਡਰਾਈਵਰਾਂ ਤੇ ਸੁਰੱਖਿਆ ਗਾਰਡਾਂ ਨੂੰ ਬੰਧਕ ਬਣਾ ਕੇ ਲੁੱਟ ਲਿਆ। ਇਸ ਲੁੱਟ ‘ਚ ਟਰੱਕ ਚੋਂ ਕਰੀਬ 50 ਕਰੋੜ ਰੁਪਏ ਦਾ ਸਾਮਾਨ ਲੁੱਟਿਆ ਗਿਆ। ਟਰੱਕ ਵਿੱਚ ਐਪਲ ਕੰਪਨੀ ਦੇ ਆਈਫੋਨ, ਆਈਪੈਡ ਤੇ ਘੜੀਆਂ (Apple products Stolen) ਸੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਐਪਲ ਗੈਜੇਟ ਦੀ ਤਕਰੀਬਨ 50 ਕਰੋੜ ਦੀ ਲੁੱਟ ਦਾ ਇਹ ਮਾਮਲਾ ਬ੍ਰਿਟੇਨ ਦੇ ਨੌਰਥੈਂਪਟਨਸ਼ਾਇਰ ਦਾ ਹੈ। ਲੁਟੇਰਿਆਂ ਨੇ ਮੰਗਲਵਾਰ ਰਾਤ ਅੱਠ ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਪਹਿਲਾਂ ਟਰੱਕ ਨੂੰ ਹਾਈਜੈਕ ਕੀਤਾ ਤੇ ਇਸ ਨੂੰ ਕਿਸੇ ਹੋਰ ਥਾਂ ‘ਤੇ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਵਿੱਚ ਲੱਦਿਆ ਸਾਮਾਨ ਦੂਜੇ ਟਰੱਕ ਵਿਚ ਸ਼ਿਫਟ ਕੀਤਾ ਤੇ ਫਿਰ ਫਰਾਰ ਹੋ ਗਿਆ। ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਦੂਜਾ ਟਰੱਕ ਬਰਾਮਦ ਕਰ ਲਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਚੋਰੀ ਕੀਤੇ ਸਾਮਾਨ ਨੂੰ ਕੁਝ ਦੂਰੀ ਬਾਅਦ ਤੀਜੇ ਟੱਰਕ ਵਿੱਚ ਸ਼ਿਫਟ ਕੀਤਾ। ਬ੍ਰਿਟਿਸ਼ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਸ ਨੂੰ ਪੁਲਿਸ ਨਾਲ ਸ਼ੇਅਰ ਕਰੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904