ਸਾਰਾ ਦਿਨ ਮਿਹਨਤ ਕਰਕੇ 36 ਸਾਲਾ ਕੈਬ ਡਰਾਈਵਰ ਰਮੇਸ਼ ਨੇ ਦਿਹਾੜੀ ਲਾਈ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ 4 ਪੈੱਗ ਲਗਾ ਕੇ ਕਾਰ ਦਾ AC ਚਾਲੂ ਕਰ ਕੈਬ ਵਿੱਚ ਹੀ ਸੌਂ ਗਿਆ। ਦਿਨ ਭਰ ਦੀ ਥਕਾਵਟ, ਸ਼ਰਾਬ ਦਾ ਨਸ਼ਾ ਅਤੇ ਏ.ਸੀ. ਦੀ ਠੰਡੀ ਹਵਾ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਰਮੇਸ਼ ਗੂੜ੍ਹੀ ਨੀਂਦ ਸੌਂ ਗਿਆ। ਉਸ ਦੀ ਕੈਬ ਪ੍ਰਹਿਲਾਦ ਗੜ੍ਹੀ ਦੇ ਟ੍ਰੈਫਿਕ ਸਿਗਨਲ ਕੋਲ ਖੜ੍ਹੀ ਸੀ।


ਸਾਰੀ ਰਾਤ ਕੈਬ ਸਿਗਨਲ ਕੋਲ ਖੜ੍ਹੀ ਰਹੀ ਅਤੇ ਸਵੇਰੇ ਪਤਾ ਲੱਗਾ ਕਿ ਰਮੇਸ਼ ਹਮੇਸ਼ਾ ਲਈ ਚੈਨ ਦੀ ਨੀਂਦਰ ਸੌਂ ਗਿਆ ਹੈ ਭਾਵ ਉਸਦੀ ਮੌਤ ਹੋ ਚੁੱਕੀ ਸੀ। 


ਪੁਲਸ ਦਾ ਕਹਿਣਾ ਹੈ ਕਿ ਰਮੇਸ਼ ਦੂਬੇ ਦੀ ਕਾਰ ਵੈਗਨਆਰ ਸੀਐਨਜੀ ਫਿਟਡ ਕੈਬ ਸੀ। ਦੂਬੇ ਨੇ ਰਾਤ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਉਸ ਨੂੰ ਇਹ ਨਹੀਂ ਪਤਾ ਲੱਗਾ ਕਿ ਉਸ ਦੀ ਕਾਰ ਦੀ ਗੈਸ ਖਤਮ ਹੋ ਗਈ ਹੈ। ਗੈਸ ਖਤਮ ਹੋਣ ਤੋਂ ਬਾਅਦ ਕਾਰ ਦਾ ਇੰਜਣ ਬੰਦ ਹੋ ਗਿਆ ਅਤੇ ਏਸੀ ਵੀ ਬੰਦ ਹੋ ਗਿਆ। ਇਸ ਤੋਂ ਬਾਅਦ ਕਾਰ ‘ਚ ਦਮ ਘੁੱਟਣ ਲੱਗ ਗਿਆ ਅਤੇ ਪੁਲਸ ਅੰਦਾਜ਼ਾ ਲਗਾ ਰਹੀ ਹੈ ਕਿ ਦਮ ਘੁਟਣ ਕਾਰਨ ਉਸ ਦੀ ਮੌਤ ਹੋਈ ਹੈ। ਫਿਲਹਾਲ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।


Call ਕਰਦਾ ਰਿਹਾ ਕੈਬ ਦਾ ਮਾਲਕ 
ਦੂਬੇ ਦੀ ਕਾਰ ਦੇ ਮਾਲਕ ਅਮਲੇਸ਼ ਪਾਂਡੇ ਦਾ ਕਹਿਣਾ ਹੈ ਕਿ ਉਸ ਨੂੰ ਸਵੇਰੇ 7 ਵਜੇ ਤੋਂ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ ਕਿਉਂਕਿ ਉਸ ਨੇ ਗਾਹਕ ਨੂੰ ਲੈਣ ਜਾਣਾ ਸੀ। ਪ੍ਰਿਯਾਂਸ਼ ਟੂਰ ਐਂਡ ਟਰੈਵਲਜ਼ ਨਾਂ ਦੀ ਕੰਪਨੀ ਚਲਾਉਣ ਵਾਲੇ ਪਾਂਡੇ ਨੇ ਦੱਸਿਆ ਕਿ ਜਦੋਂ ਰਮੇਸ਼ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੂੰ ਬੁਕਿੰਗ ਰੱਦ ਕਰਨੀ ਪਈ। ਆਖਰਕਾਰ ਰਮੇਸ਼ ਨੂੰ ਫੋਨ ਲੋਕੇਸ਼ਨ ਰਾਹੀਂ ਟਰੇਸ ਕੀਤਾ ਗਿਆ।


ਤੋੜਨਾ ਪਿਆ ਕਾਰ ਦਾ ਸ਼ੀਸ਼ਾ 
ਕਾਰ ਮਾਲਕ ਪਾਂਡੇ ਨੇ ਦੱਸਿਆ ਕਿ ਜਦੋਂ ਉਹ ਫੋਨ ਰਾਹੀਂ ਲੋਕੇਸ਼ਨ ਦੀ ਭਾਲ ਕਰਨ ਮਗਰੋਂ ਉਥੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਕਾਰ ਸ਼ਰਾਬ ਦੇ ਠੇਕੇ ਕੋਲ ਖੜ੍ਹੀ ਸੀ ਅਤੇ ਅੰਦਰ ਰਮੇਸ਼ ਪਿਆ ਸੀ। ਜਦੋਂ ਕਈ ਵਾਰ ਖੜਕਾਉਣ ਤੋਂ ਬਾਅਦ ਵੀ ਕਾਰ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਰਮੇਸ਼ ਦੇ ਪਰਿਵਾਰ ਅਤੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਕੱਲੂ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।