Trending News: ਕਈ ਵਾਰ ਜ਼ਿੰਦਗੀ ਵਿੱਚ ਅਜਿਹਾ ਹੁੰਦਾ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਉਸ ਤੋਂ ਕਈ ਗੁਣਾ ਜ਼ਿਆਦਾ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਸਾਹਮਣੇ ਆਇਆ। ਇੱਥੇ ਸੋਨਾ ਲੱਭਣ ਗਏ ਇੱਕ ਵਿਅਕਤੀ ਨੂੰ ਅਜਿਹਾ ਪੱਥਰ ਮਿਲਿਆ, ਜਿਸ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। ਕਈ ਸਾਲਾਂ ਤੱਕ ਉਸ ਵਿਅਕਤੀ ਨੇ ਉਸ ਪੱਥਰ ਨੂੰ ਸੋਨਾ ਸਮਝ ਕੇ ਰੱਖਿਆ। ਇੱਕ ਦਿਨ ਜਦੋਂ ਉਸ ਨੂੰ ਇਸ 'ਚ ਸੋਨੇ ਵਰਗੀ ਕੋਈ ਚੀਜ਼ ਨਜ਼ਰ ਨਹੀਂ ਆਈ ਤਾਂ ਉਹ ਇਸ ਨੂੰ ਅਜਾਇਬ ਘਰ ਲੈ ਗਿਆ। ਉਥੇ ਜਦੋਂ ਉਸ ਨੂੰ ਦੱਸਿਆ ਗਿਆ ਕਿ ਇਹ ਕੋਈ ਸਾਧਾਰਨ ਪੱਥਰ ਨਹੀਂ, ਸਗੋਂ ਅਰਬਾਂ ਸਾਲ ਪੁਰਾਣਾ ਉਲਕਾ ਹੈ ਤਾਂ ਉਸ ਦੇ ਹੋਸ਼ ਉੱਡ ਗਏ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।


2015 ਵਿੱਚ ਮਿਲਿਆ ਸੀ ਪੱਥਰ


ਮੈਲਬਰਨ ਵਿੱਚ ਰਹਿਣ ਵਾਲਾ ਡੇਵਿਡ ਹੋਲ 2015 ਵਿੱਚ ਮੈਲਬਰਨ ਨੇੜੇ ਮੈਰੀਬਰੋ ਰੀਜਨਲ ਪਾਰਕ ਵਿੱਚ ਪਹੁੰਚਿਆ ਸੀ। ਇੱਥੇ ਉਸ ਨੂੰ ਲਾਲ ਤੇ ਪੀਲੇ ਰੰਗ ਦਾ ਇੱਕ ਬਾਰੀ ਪੱਥਰ ਮਿਲਿਆ। ਉਸ ਨੇ ਇਸ ਨੂੰ ਸੋਨਾ ਸਮਝ ਕੇ ਚੁੱਕ ਲਿਆ। ਦਰਅਸਲ, ਇਸ ਨੂੰ ਸੋਨਾ ਮੰਨਣ ਦਾ ਕਾਰਨ ਇਹ ਸੀ ਕਿ ਇਹ ਸਥਾਨ 19ਵੀਂ ਸਦੀ ਵਿੱਚ ਸੋਨੇ ਲਈ ਬਹੁਤ ਮਸ਼ਹੂਰ ਸੀ। ਇੱਥੇ ਭਾਰੀ ਮਾਤਰਾ ਵਿੱਚ ਸੋਨਾ ਮਿਲਿਆ। ਇਹ ਸੋਚ ਕੇ ਡੇਵਿਡ ਉਸ ਪੱਥਰ ਨੂੰ ਸੋਨਾ ਸਮਝ ਕੇ ਆਪਣੇ ਘਰ ਲੈ ਆਇਆ।


ਜਦੋਂ ਉਹ 6 ਸਾਲਾਂ ਬਾਅਦ ਅਜਾਇਬ ਘਰ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ


ਇਸ ਨੂੰ ਘਰ ਲਿਆਉਣ ਤੋਂ ਬਾਅਦ ਡੇਵਿਡ ਨੇ ਉਸ ਪੱਥਰ ਨੂੰ ਤੋੜ ਕੇ ਸੋਨਾ ਲੈਣ ਦੀ ਕੋਸ਼ਿਸ਼ ਕੀਤੀ ਪਰ ਪੱਥਰ ਨਹੀਂ ਟੁੱਟਿਆ। ਇਸ ਤੋਂ ਬਾਅਦ ਉਸ ਨੇ ਉਸ ਪੱਥਰ ਨੂੰ ਘਰ 'ਚ ਰੱਖ ਦਿੱਤਾ। 6 ਸਾਲ ਬਾਅਦ 2021 'ਚ ਉਸ ਦੇ ਦਿਮਾਗ 'ਚ ਆਇਆ ਕਿ ਇਸ ਪੱਥਰ 'ਚ ਨਾ ਤਾਂ ਸੋਨਾ ਹੈ ਤੇ ਨਾ ਹੀ ਇਹ ਆਮ ਪੱਥਰ ਵਰਗਾ ਲੱਗਦਾ ਹੈ। ਟੁੱਟਦਾ ਵੀ ਨਹੀਂ, ਕਿਉਂ ਨਾ ਇਸ ਅਨੋਖੇ ਪੱਥਰ ਨੂੰ ਮੈਲਬਰਨ ਦੇ ਮਿਊਜ਼ੀਅਮ 'ਚ ਲੈ ਜਾਇਆ ਜਾਵੇ।


ਇਸ ਤੋਂ ਬਾਅਦ ਉਹ ਪੱਥਰ ਲੈ ਕੇ ਮਿਊਜ਼ੀਅਮ ਪਹੁੰਚੇ। ਉੱਥੇ ਜਦੋਂ ਉਸ ਨੇ ਅਧਿਕਾਰੀਆਂ ਨੂੰ ਪੱਥਰ ਦਿਖਾਇਆ ਤਾਂ ਡੇਵਿਡ ਉਨ੍ਹਾਂ ਲੋਕਾਂ ਦਾ ਜਵਾਬ ਸੁਣ ਕੇ ਹੈਰਾਨ ਹੋ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਕੋਈ ਪੱਥਰ ਨਹੀਂ, ਸਗੋਂ ਅਰਬਾਂ ਸਾਲ ਪੁਰਾਣਾ ਉਲਕਾ ਹੈ। ਪੱਥਰ ਨੂੰ ਦੇਖਣ ਤੋਂ ਬਾਅਦ ਮਿਊਜ਼ੀਅਮ 'ਚ ਤਾਇਨਾਤ ਭੂ-ਵਿਗਿਆਨੀ ਡਰਮੋਟ ਹੈਨਰੀ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ 'ਚ ਸਿਰਫ ਦੋ ਹੀ ਉਲਕਾ ਦੇਖੇ ਹਨ। ਇਹ ਉਨ੍ਹਾਂ ਚੋਂ ਇੱਕ ਹੈ।


1000 ਸਾਲ ਪਹਿਲਾਂ ਡਿੱਗਣ ਦਾ ਅਨੁਮਾਨ


ਹੈਨਰੀ ਡੇਵਿਡ ਵਲੋਂ ਲੱਭੇ ਗਏ ਉਲਕਾ ਦੇ ਬਾਰੇ ਕਿਆਸ ਕਰਦੇ ਹੋਏ ਕਹਿੰਦੇ ਹਨ ਕਿ ਇਹ ਮੰਗਲ ਅਤੇ ਜੁਪੀਟਰ ਦੇ ਵਿਚਕਾਰ ਮੌਜੂਦ ਐਸਟਰਾਇਡ ਬੈਲਟ ਤੋਂ ਆਇਆ ਹੋ ਸਕਦਾ ਹੈ। ਇਹ ਉਲਕਾ 4.6 ਅਰਬ ਸਾਲ ਪੁਰਾਣੀ ਹੋ ਸਕਦੀ ਹੈ। ਇਹ 100 ਤੋਂ 1000 ਸਾਲ ਪਹਿਲਾਂ ਧਰਤੀ 'ਤੇ ਡਿੱਗਿਆ ਹੋਵੇਗਾ।



ਇਹ ਵੀ ਪੜ੍ਹੋ: Assembly Election 2022: ਬੀਜੇਪੀ ਦੇ ਹੱਕ 'ਚ ਕੈਪਟਨ ਅਮਰਿੰਦਰ ਦਾ ਵੱਡਾ ਐਲਾਨ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਚੋਣਾਂ 'ਚ ਵੀ ਡਟਣਗੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904