ਵਾਸ਼ਿੰਗਟਨ: ਅਮਰੀਕੀ ਸੂਬੇ ਟੇਨੇਸੀ ਦੀ 28 ਸਾਲਾ ਇੱਕ ਔਰਤ ਬੀਤੇ ਅਕਤੂਬਰ ਮਹੀਨੇ ’ਚ ਮਾਂ ਬਣੀ ਹੈ। ਉਨ੍ਹਾਂ ਨੂੰ ਸੰਤਾਨ ਪ੍ਰਾਪਤੀ ਦਾ ਇਹ ਸੁੱਖ ਇੱਕ ਭਰੂਣ ਰਾਹੀਂ ਗਰਭ ਧਾਰਨ ਕਰਨ ਜ਼ਰੀਏ ਮਿਲਿਆ ਹੈ। ਉਹ ਭਰੂਣ 27 ਸਾਲਾਂ ਤੱਕ ਫ਼੍ਰਿੱਜ ਵਿੱਚ ਸੁਰੱਖਿਅਤ ਰੱਖਾ ਗਿਆ ਸੀ। ਸਭ ਤੋਂ ਲੰਮੇ ਸਮੇਂ ਦੀ ਇਸ ‘ਐਂਬਰਾਇਓ’ ਤਕਨੀਕ ਨਾਲ ਪੈਦਾ ਹੋਈ ਬੱਚੀ ਨੇ ਆਪਣੀ ਭੈਣ ਦਾ ਹੀ ਰਿਕਾਰਡ ਤੋੜਿਆ ਹੈ।


ਪਹਿਲਾ ਰਿਕਾਰਡ 24 ਸਾਲ ਪੁਰਾਣੇ ਭਰੂਣ ਨਾਲ ਬੱਚਾ ਪੈਦਾ ਹੋਣ ਦਾ ਸੀ। ਮੋਲੀ ਗਿਬਸਨ ਦਾ ਜਨਮ ਵਿਗਿਆਨ ਦੀ ਦੁਨੀਆ ਵਿੱਚ ਬੇਔਲਾਦ ਜੋੜੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।ਸੀਐਨਐਨ ਦੀ ਰਿਪੋਰਟ ਮੁਤਾਬਕ ਟੀਨਾ ਤੇ ਬੈਂਜਾਮਿਨ ਗਿਬਸਨ ਦਾ ਵਿਆਹ ਹੋਇਆਂ 10 ਸਾਲ ਹੋ ਗਏ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਔਲਾਦ ਦਾ ਸੁੱਖ ਨਹੀਂ ਮਿਲਿਆ ਸੀ।

ਗਿਬਸਨ ਜਿਹਾ ਪਰਿਵਾਰ ਬਿਨਾ ਵਰਤੇ ਭਰੂਣ ਵਿੱਚੋਂ ਇੱਕ ਨੂੰ ਪ੍ਰਵਾਨ ਕਰ ਸਕਦਾ ਹੈ ਤੇ ਇੱਕ ਬੱਚੇ ਨੂੰ ਜਨਮ ਦੇ ਸਕਦਾ ਹੈ, ਜੋ ਉਨ੍ਹਾਂ ਨਾਲ ਜੀਨੈਟਿਕ ਤੌਰ ’ਤੇ ਸਬੰਧਤ ਨਹੀਂ ਹੁੰਦਾ ਹੈ। ਇੱਕ ਅਨੁਮਾਨ ਮੁਤਾਬਕ ਇਸ ਵੇਲੇ ਅਮਰੀਕਾ ’ਚ 10 ਲੱਖ ਦੇ ਲਗਭਗ ਮਨੁੱਖੀ ਭਰੂਣ ਫ਼੍ਰਿੱਜ ਵਿੱਚ ਰੱਖੇ ਗਏ ਹਨ। ਪਹਿਲੀ ਵਾਰ ਟੀਨਾ 2017 ’ਚ ਭਰੂਣ ਨੂੰ ਅਪਣਾ ਕੇ ਗਰਭਵਤੀ ਹੋ ਕੇ ਮਾਂ ਬਣੀ ਸੀ।

ਦੇਸ਼ ਨੂੰ ਅੰਦਰੂਨੀ ਖਤਰਾ, ਅਮਿਤ ਸ਼ਾਹ ਵੱਲੋਂ ਰਾਜਾਂ ਦੇ ਪੁਲਿਸ ਮੁਖੀਆਂ ਨੂੰ ਕੀਤਾ ਚੌਕਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904