ਅਰਿਆਲੂਰ: ਤਾਮਿਲਨਾਡੂ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥ ਇੱਕ ਸੇਵਾਮੁਕਤ ਸਰਕਾਰੀ ਡਾਕਟਰ ਨੇ ਇਲਜ਼ਾਮ ਲਾਇਆ ਹੈ ਕਿ ਬੈਂਕ ਨੇ ਕਥਿਤ ਤੌਰ ਤੇ ਉਸ ਦੀ ਲੋਨ ਅਰਜ਼ੀ ਸਿਰਫ ਇਸ ਲਈ ਰੱਦ ਕਰ ਦਿੱਤੀ ਕਿਉਂਕਿ ਉਹ ਹਿੰਦੀ ਭਾਸ਼ਾ ਨਹੀਂ ਜਾਣਦਾ ਸੀ।



ਬਾਲਸੁਬਰਾਮਨੀਅਨ, ਜੋ ਅਰਿਆਲੂਰ ਜ਼ਿਲ੍ਹੇ ਦੇ ਜੈਮਕੰਦਨ ਦਾ ਰਹਿਣ ਵਾਲਾ ਹੈ, ਨੇ ਦੋਸ਼ ਲਾਇਆ ਕਿ ਗੰਗਾਈਕੋਂਡਾ ਚੋਝਾ ਪੁਰਮ ਵਿੱਚ ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਾਖਾ, ਜਿੱਥੇ ਉਹ ਪਿਛਲੇ 15 ਸਾਲਾਂ ਤੋਂ ਖਾਤਾ ਧਾਰਕ ਹੈ, ਨੇ ਹਿੰਦੀ ਨਾ ਜਾਣਨ ਕਾਰਨ ਉਸ ਦੀ ਲੋਨ ਅਰਜ਼ੀ ਨੂੰ ਰੱਦ ਕਰ ਦਿੱਤਾ।




ਸਾਰੇ ਦਸਤਾਵੇਜ਼ ਤਿਆਰ ਕਰਨ ਦੇ ਬਾਵਜੂਦ, ਬੈਂਕ ਮੈਨੇਜਰ ਨੇ ਕਥਿਤ ਤੌਰ 'ਤੇ ਅਰਜ਼ੀ ਇਸ ਲਈ ਰੱਦ ਕਰ ਦਿੱਤੀ ਕਿਉਂਕਿ ਉਹ ਸਿਰਫ ਹਿੰਦੀ ਜਾਣਦਾ ਹੈ ਤੇ ਕਥਿਤ ਤੌਰ' ਤੇ ਕਰਜ਼ੇ ਦੀ ਅਰਜ਼ੀ 'ਤੇ ਕਾਰਵਾਈ ਨਹੀਂ ਕਰ ਸਕਦਾ। ਡਾ. ਬਾਲਸੁਬਰਾਮਨੀਅਨ ਨੇ ਹੁਣ ਬੈਂਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਤੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ 1 ਲੱਖ ਰੁਪਏ ਦਾ ਮੁਕੱਦਮਾ ਠੋਕਿਆ ਹੈ।




ਇਸ ‘ਤੇ ਪ੍ਰਤੀਕਰਮ ਦਿੰਦਿਆਂ ਡੀਐਮਕੇ ਦੇ ਪ੍ਰਧਾਨ ਐਮਕੇ ਸਟਾਲਿਨ ਨੇ ਬ੍ਰਾਂਚ ਮੈਨੇਜਰ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਤਾਮਿਲਾਂ ਦੀਆਂ ‘ਭਾਵਨਾਵਾਂ’ ਨਾਲ ਨਾ ਖੇਡਣ ਦੀ ਚਿਤਾਵਨੀ ਦਿੱਤੀ ਹੈ।