Viral Video: ਇੰਟਰਨੈੱਟ 'ਤੇ ਕਈ ਵਾਰ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਾਲ ਹੀ 'ਚ ਇੱਕ ਅਜਿਹੀ ਵੀਡੀਓ ਲੋਕਾਂ ਨੂੰ ਹੈਰਾਨ ਕਰ ਰਹੀ ਹੈ, ਜਿਸ 'ਚ ਇੱਕ ਵਿਅਕਤੀ ਦੇ ਚਿਹਰੇ 'ਤੇ ਮੱਖੀਆਂ ਦਾ ਛੱਤਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਯਕੀਨ ਨਹੀਂ ਆਉਂਦਾ ਤਾਂ ਵੀਡੀਓ ਤੁਸੀਂ ਵੀ ਦੇਖ ਲਓ।


ਵੀਡੀਓ 'ਚ ਇੱਕ ਸ਼ਖਸ ਦੇ ਚਿਹਰੇ 'ਤੇ ਮਧੂ-ਮੱਖੀ ਦੇਖ ਕੇ ਲੋਕ ਕਹਿ ਰਹੇ ਹਨ ਕਿ ਇੰਨਾ ਰਿਸਕ ਲੈਣ ਦੀ ਕੀ ਲੋੜ ਹੈ। ਇੰਟਰਨੈੱਟ 'ਤੇ ਅਜਿਹੀਆਂ ਅਜੀਬੋ-ਗਰੀਬ ਵੀਡੀਓਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ 'ਚੋਂ ਕੁਝ ਲੋਕਾਂ ਦੀਆਂ ਹਰਕਤਾਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਜਿਹੀ ਹੀ ਇੱਕ ਵੀਡੀਓ ਅੱਜਕਲ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਰਹੀ ਹੈ।



ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ kamala_honey_farm_tirunelveli ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 16 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖ ਚੁੱਕੇ ਯੂਜ਼ਰਸ ਇਸ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਇਹ ਕਿਵੇਂ ਸੰਭਵ ਹੋ ਸਕਦਾ ਹੈ? ਇੱਕ ਹੋਰ ਯੂਜ਼ਰ ਨੇ ਲਿਖਿਆ, ਇਹ ਆਪਣੇ ਆਪ 'ਚ ਹੈਰਾਨੀਜਨਕ ਸੀਨ ਹੈ। ਤੀਜੇ ਯੂਜ਼ਰ ਨੇ ਲਿਖਿਆ, ਕੀ ਸ਼ਹਿਦ ਬਣਾਉਣ ਦਾ ਕੋਈ ਨਵਾਂ ਤਰੀਕਾ ਹੈ? ਚੌਥੇ ਯੂਜ਼ਰ ਨੇ ਲਿਖਿਆ, ਇਹ ਵੀਡੀਓ ਕਿੱਥੋਂ ਦਾ ਹੈ ਅਤੇ ਮੱਖੀਆਂ ਹਮਲਾ ਕਿਉਂ ਨਹੀਂ ਕਰ ਰਹੀਆਂ ਹਨ।


ਇਹ ਵੀ ਪੜ੍ਹੋ: Viral Video: ਪਾਣੀ ਗਰਮ ਕਰਨ ਲਈ ਜੁਗਾੜ ਤੋਂ ਬਣਾਇਆ ਟੂ ਇਨ ਵਨ ਚੁੱਲ੍ਹਾ, ਖਾਣਾ ਪਕਾਉਂਦੇ ਰਹੋ ਅਤੇ ਨਿਕਲਦਾ ਰਹੇਗਾ ਗਰਮ ਪਾਣੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: India vs SA 2nd Test: ਕੇਪਟਾਊਨ 'ਚ ਭਾਰਤ ਦੀ ਇਤਿਹਾਸਕ ਜਿੱਤ, ਵੀਡੀਓ ਰਾਹੀਂ ਦੇਖੋ ਟੀਮ ਇੰਡੀਆ ਨੇ ਡੇਢ ਦਿਨ 'ਚ ਕਿਵੇਂ ਕਮਾਲ ਕਰ ਦਿੱਤੀ