Stunt Viral Video: ਸੋਸ਼ਲ ਮੀਡੀਆ ਸਟੰਟ ਵੀਡੀਓ ਨਾਲ ਭਰਿਆ ਹੋਇਆ ਹੈ। ਤੁਸੀਂ ਰੋਜ਼ਾਨਾ ਕਾਰ ਸਟੰਟ ਦੇ ਵੀਡੀਓ ਦੇਖੇ ਹੋਣਗੇ, ਪਰ ਕਈ ਵਾਰ ਇਹ ਸਟੰਟ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਵੀ ਹੋ ਜਾਂਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਸਟੰਟ ਕਰਦੇ ਸਮੇਂ ਹਾਦਸੇ ਵਾਪਰਦੇ ਹਨ।
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਰ ਸਟੰਟ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਇੱਕ ਲਾਲ ਰੰਗ ਦੀ ਕਾਰ ਵੇਖੋਗੇ ਜੋ ਡ੍ਰਿਫਟ ਕਰ ਰਹੀ ਹੈ। ਸੜਕ 'ਤੇ ਕਾਰ ਨੂੰ ਗੋਲ-ਗੋਲ ਘੁਮਾਉਣ ਨੂੰ ਹੀ ਡ੍ਰਾਇਫਟਿੰਗ ਕਹਿੰਦੇ ਹਨ। ਇਸ ਦੌਰਾਨ ਇੱਕ ਭਿਆਨਕ ਹਾਦਸਾ ਵਾਪਰ ਜਾਂਦਾ ਹੈ, ਜਿਸ 'ਚ ਇੱਕ ਸ਼ਖ਼ਸ ਉੱਤੇ ਕਾਰ ਚੜ੍ਹ ਜਾਂਦੀ ਹੈ।
ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਤੇਜ਼ ਰਫ਼ਤਾਰ ਨਾਲ ਕਾਰ ਨੂੰ ਗੋਲ-ਗੋਲ ਘੁੰਮਾ ਰਿਹਾ ਹੈ। ਇਸ ਦੇ ਨਾਲ ਹੀ ਇਕ ਸ਼ਖ਼ਸ ਅਚਾਨਕ ਕਾਰ ਦੀ ਲਪੇਟ 'ਚ ਆ ਜਾਂਦਾ ਹੈ ਅਤੇ ਜਿਵੇਂ ਹੀ ਕਾਰ ਦੇ ਡਰਾਈਵਰ ਨੇ ਰਫ਼ਤਾਰ ਘੱਟ ਕੀਤੀ ਤਾਂ ਉਹ ਹੇਠਾਂ ਡਿੱਗ ਜਾਂਦਾ ਹੈ ਅਤੇ ਕਾਰ ਦਾ ਪਿਛਲਾ ਟਾਇਰ ਸ਼ਖ਼ਸ ਦੇ ਉੱਪਰੋਂ ਲੰਘ ਜਾਂਦਾ ਹੈ।
ਵਾਲ-ਵਾਲ ਬਚੀ ਸ਼ਖ਼ਸ ਦੀ ਜਾਨ
ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਹਾਲਾਂਕਿ ਸੁੱਖ ਦੀ ਗੱਲ ਹੈ ਕਿ ਉਸ ਵਿਅਕਤੀ ਦੀ ਜਾਨ ਬਚ ਗਈ ਹੈ ਅਤੇ ਲੱਗਦਾ ਹੈ ਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਲਾਂਕਿ ਤੁਸੀਂ ਪਹਿਲਾਂ ਹੀ ਦੇਖਿਆ ਹੋਵੇਗਾ ਕਿ ਅਜਿਹੇ ਸਟੰਟ ਕਿੰਨੇ ਖ਼ਤਰਨਾਕ ਸਾਬਤ ਹੋ ਸਕਦੇ ਹਨ।
ਵੀਡੀਓ ਨੂੰ 5 ਮਿਲੀਅਨ ਵਿਊਜ਼ ਮਿਲੇ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿੱਟਰ 'ਤੇ Barstool Sports ਨਾਂਅ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। 23 ਅਗਸਤ ਨੂੰ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਨੂੰ 50 ਹਜ਼ਾਰ ਤੋਂ ਵੱਧ ਯੂਜਰਸ ਨੇ ਲਾਈਕ ਕੀਤਾ ਹੈ।