ਬੇਗੂਸਰਾਏ: ਫਰਾਂਸ ਦੇ ਪੈਰਿਸ ਦੀ ਰਹਿਣ ਵਾਲੀ ਮੁਟਿਆਰ ਸੱਤ ਸਮੁੰਦਰ ਪਾਰ ਕਰਕੇ ਭਾਰਤ ਆਈ ਤਾਂ ਕਿ ਉਹ ਆਪਣੇ ਭਾਰਤੀ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਸਕੇ। ਦਰਅਸਲ, ਫਰਾਂਸ ਦੀ ਰਹਿਣ ਵਾਲੀ ਮੈਰੀ ਲੌਰ ਹੇਰਲ ਦਾ ਬੇਗੂਸਰਾਏ ਵਾਸੀ ਰਾਕੇਸ਼ ਕੁਮਾਰ ਨਾਲ ਅਫੇਅਰ ਸੀ। ਐਤਵਾਰ ਨੂੰ ਦੋਹਾਂ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਧੂਮ-ਧਾਮ ਨਾਲ ਵਿਆਹ ਕਰਵਾਇਆ।


ਜਦੋਂ ਦੋਵਾਂ ਦਾ ਵਿਆਹ ਹੋਇਆ ਤਾਂ ਬਿਹਾਰ ਦੇ ਲਾੜੇ ਅਤੇ ਵਿਦੇਸ਼ੀ ਲਾੜੀ ਨੂੰ ਦੇਖਣ ਲਈ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਵਿਆਹ ਖ਼ਤਮ ਹੋਣ ਤੋਂ ਬਾਅਦ ਅਗਲੇ ਦਿਨ ਸੋਮਵਾਰ ਨੂੰ ਵੀ ਰਿਸ਼ਤੇਦਾਰ ਤੇ ਪਿੰਡ ਵਾਸੀ ਵਿਦੇਸ਼ੀ ਲਾੜੀ ਨੂੰ ਵੇਖਣ ਲਈ ਘਰ ਆਉਂਦੇ ਰਹੇ।


ਬੇਗੂਸਰਾਏ ਦੇ ਕਠਾਰੀਆ ਵਾਸੀ ਰਾਮਚੰਦਰ ਸਾਹ ਦੇ ਪੁੱਤਰ ਰਾਕੇਸ਼ ਕੁਮਾਰ ਨੇ ਪੈਰਿਸ ਦੀ ਵਪਾਰੀ ਮੈਰੀ ਲੌਰ ਹੇਰਲ ਨਾਲ ਸਨਾਤਨ ਪਰੰਪਰਾ ਮੁਤਾਬਕ ਵਿਆਹ ਕੀਤਾ। ਮੈਰੀ ਦੇ ਨਾਲ ਉਸ ਦੀ ਮਾਂ ਵੀ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚੀ ਸੀ। ਲਾੜਾ-ਲਾੜੀ ਅਗਲੇ ਹਫ਼ਤੇ ਪੈਰਿਸ ਪਰਤਣਗੇ।


ਲਾੜੇ ਦੇ ਪਿਤਾ ਰਾਮਚੰਦਰ ਸਾਹ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਾਕੇਸ਼ ਦਿੱਲੀ 'ਚ ਰਹਿ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਟੂਰਿਸਟ ਗਾਈਡ ਦਾ ਕੰਮ ਕਰਦਾ ਸੀ। ਇਸ ਦੌਰਾਨ ਕਰੀਬ 6 ਸਾਲ ਪਹਿਲਾਂ ਭਾਰਤ ਫੇਰੀ 'ਤੇ ਆਈ ਮੈਰੀ ਨਾਲ ਮੁਲਾਕਾਤ ਦੌਰਾਨ ਉਸ ਦੀ ਦੋਸਤੀ ਹੋ ਗਈ।


ਭਾਰਤ ਛੱਡ ਕੇ ਆਪਣੇ ਦੇਸ਼ ਜਾਣ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਕਦੋਂ ਪਿਆਰ 'ਚ ਬਦਲ ਗਈ, ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਰਾਕੇਸ਼ ਵੀ ਕਰੀਬ 3 ਸਾਲ ਪਹਿਲਾਂ ਪੈਰਿਸ ਗਿਆ ਸੀ। ਉੱਥੇ ਹੀ ਰਾਕੇਸ਼ ਨੇ ਮੈਰੀ ਨਾਲ ਮਿਲ ਕੇ ਟੈਕਸਟਾਈਲ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਟੈਕਸਟਾਈਲ ਦਾ ਕਾਰੋਬਾਰ ਕਰਦੇ ਹੋਏ ਦੋਹਾਂ ਦਾ ਪਿਆਰ ਗੂੜ੍ਹਾ ਹੋ ਗਿਆ।


ਜਦੋਂ ਮੈਰੀ ਦੇ ਰਿਸ਼ਤੇਦਾਰਾਂ ਨੂੰ ਦੋਵਾਂ ਦੇ ਅਫੇਅਰ ਬਾਰੇ ਪਤਾ ਲੱਗਾ ਤਾਂ ਉਹ ਵੀ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ। ਮੈਰੀ ਨੂੰ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਇੰਨੀ ਪਸੰਦ ਆਈ ਕਿ ਉਸ ਨੇ ਭਾਰਤ ਆ ਕੇ ਆਪਣੇ ਹੋਣ ਵਾਲੇ ਪਤੀ ਦੇ ਪਿੰਡ 'ਚ ਵਿਆਹ ਕਰਨ ਦੀ ਯੋਜਨਾ ਬਣਾਈ।


ਇਸ ਤੋਂ ਬਾਅਦ ਮੈਰੀ ਆਪਣੇ ਮਾਤਾ-ਪਿਤਾ ਤੇ ਰਾਕੇਸ਼ ਦੇ ਨਾਲ ਪਿੰਡ ਪਹੁੰਚੀ, ਜਿੱਥੇ ਐਤਵਾਰ ਰਾਤ ਨੂੰ ਭਾਰਤੀ ਸਨਾਤਨ ਪਰੰਪਰਾ ਅਨੁਸਾਰ ਵੈਦਿਕ ਜਾਪਾਂ ਵਿਚਕਾਰ ਦੋਹਾਂ ਦਾ ਵਿਆਹ ਹੋਇਆ। ਜਾਣਕਾਰੀ ਮੁਤਾਬਕ ਰਾਕੇਸ਼ ਦਾ ਮਾਮਾ ਵੀ ਗਾਈਡ ਦਾ ਕੰਮ ਕਰਦਾ ਸੀ। ਉਨ੍ਹਾਂ ਦੀ ਵੀ ਅਜਿਹੀ ਹੀ ਪ੍ਰੇਮ ਕਹਾਣੀ ਰਹੀ ਹੈ। ਇਸ ਸਮੇਂ ਉਹ ਵਿਆਹ ਕਰਕੇ ਫਰਾਂਸ 'ਚ ਰਹਿ ਰਹੇ ਹਨ।


ਇਹ ਵੀ ਪੜ੍ਹੋ: 5 ਸੁਪਰਫੂਡ: ਸਰੀਰ ਦੇ ਅੰਦਰੂਨੀ ਅੰਗਾਂ ਦੀ ਕਰਦੇ ਮੁਰੰਮਤ, DNA ਲਈ ਵੀ ਵਧੀਆ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904