ਕਦੇ-ਕਦੇ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦੀ ਉਮੀਦ ਵੀ ਨਹੀਂ ਹੁੰਦੀ ਅਤੇ ਅਜਿਹੇ 'ਚ ਇਕ ਵੱਖਰੀ ਘਟਨਾ ਦੇਖਣ ਨੂੰ ਮਿਲਦੀ ਹੈ। ਅਸਲ 'ਚ ਲੋਕ ਕੁਝ ਹੋਰ ਦੀ ਉਮੀਦ ਕਰ ਰਹੇ ਹੁੰਦੇ ਹਨ ਅਤੇ ਵਾਪਰਦਾ ਕੁਝ ਹੋਰ ਹੈ। ਇਸ ਨਾਲ ਜੁੜੀ ਇਕ ਵੀਡੀਓ ਅੱਜਕਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਬਹੁਤ ਅਣਕਿਆਸੀ ਘਟਨਾ ਦਿਖਾਈ ਦੇ ਰਹੀ ਹੈ।


ਇਸ 'ਚ ਬਾਈਕ ਸਵਾਰ ਬਦਮਾਸ਼ਾਂ ਨੂੰ ਕਾਰ ਸਵਾਰ ਵਿਅਕਤੀ ਦੀ ਕੁੱਟਮਾਰ ਕਰਨੀ ਭਾਰੀ ਪੈ ਜਾਂਦੀ ਹੈ। ਉਂਜ ਤਾਂ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਅੱਜ-ਕੱਲ੍ਹ ਸ਼ਰਾਰਤੀ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ-ਦਿਹਾੜੇ ਕਿਸੇ ਵੀ ਥਾਂ 'ਤੇ ਬੰਦੂਕ ਤਾਣ ਦਿੰਦੇ ਹਨ। ਇਸ ਵਾਇਰਲ ਵੀਡੀਓ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ, ਪਰ ਕਾਰ 'ਚ ਸਵਾਰ ਵਿਅਕਤੀ ਨੇ ਇਨ੍ਹਾਂ ਬਦਮਾਸ਼ਾਂ ਦੀ ਬੈਂਡ ਵਜਾ ਕੇ ਰੱਖ ਦਿੱਤੀ।



ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਾਹਨ ਸੜਕ 'ਤੇ ਖੜ੍ਹੇ ਹਨ, ਜਦਕਿ ਕੁਝ ਵਾਹਨ ਆ-ਜਾ ਰਹੇ ਹਨ। ਇੱਥੇ ਹੀ ਇਕ ਕਾਰ ਬੇਤਰਤੀਬੇ ਤਰੀਕੇ ਨਾਲ ਲੱਗੀ ਹੋਈ ਹੈ, ਜਿਸ 'ਚ ਕਾਰ ਚਾਲਕ ਵੀ ਮੌਜੂਦ ਹੈ। ਇਸੇ ਦੌਰਾਨ ਬਾਈਕ 'ਤੇ ਦੋ ਵਿਅਕਤੀ ਆਉਂਦੇ ਹਨ ਅਤੇ ਉਨ੍ਹਾਂ 'ਚੋਂ ਇਕ ਨੇ ਬੰਦੂਕ ਕੱਢ ਕੇ ਕਾਰ ਚਾਲਕ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਰ ਚਾਲਕ ਨੂੰ ਸਾਰੀ ਸਥਿਤੀ ਸਮਝ ਆ ਜਾਂਦੀ ਹੈ ਅਤੇ ਉਹ ਆਪਣੀ ਕਾਰ ਲੈ ਕੇ ਉੱਥੋਂ ਚਲਾ ਜਾਂਦਾ ਹੈ।


ਇਸ ਤੋਂ ਬਾਅਦ ਬਾਈਕ ਸਵਾਰ ਤੇਜ਼ੀ ਨਾਲ ਬਾਈਕ 'ਤੇ ਬੈਠ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਕਾਰ ਚਾਲਕ ਬੈਕ ਗੀਅਰ ਨਾਲ ਤੇਜ਼ ਰਫ਼ਤਾਰ ਨਾਲ ਉਨ੍ਹਾਂ ਵੱਲ ਆਉਂਦਾ ਹੈ ਅਤੇ ਜ਼ੋਰਦਾਰ ਟੱਕਰ ਮਾਰ ਦਿੰਦਾ ਹੈ। ਹਾਲਾਂਕਿ ਇਸ ਟੱਕਰ 'ਚ ਉਨ੍ਹਾਂ ਦੀ ਬਾਈਕ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ, ਪਰ ਉਨ੍ਹਾਂ ਦੀ ਜਾਨ ਬਚ ਜਾਂਦੀ ਹੈ ਅਤੇ ਉਹ ਉੱਥੋਂ ਤੇਜ਼ੀ ਨਾਲ ਪੈਦਲ ਭੱਜ ਜਾਂਦੇ ਹਨ।


ਦੇਖੋ ਵੀਡੀਓ ਕਿਵੇਂ ਕਾਰ ਮਾਲਕ ਨੂੰ ਸਿਖਾਇਆ ਸਬਕ?


ਇਹ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ Karma Clips ਨਾਮ ਦੀ ਇੱਕ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। 28 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਲਾਈਕ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, "ਉਹ ਬਹੁਤ ਖੁਸ਼ਕਿਸਮਤ ਸੀ ਕਿ ਉਹ ਮਰਨ ਜਾਂ ਗੰਭੀਰ ਜ਼ਖਮੀ ਹੋਣ ਤੋਂ ਬੱਚ ਗਏ।" ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਕਿ "ਕਾਰ ਡਰਾਈਵਰ ਨੇ ਆਪਣੀ ਜਾਨ ਬਚਾਉਣ ਲਈ ਸਹੀ ਕੰਮ ਕੀਤਾ।"