ਧੁੰਦਲਾ-ਧੁੰਦਲਾ ਦੇਖਣ ਵਾਲੇ ਪੂਰੀ ਤਰ੍ਹਾਂ ਦੇਖਣ ਦੇ ਕਾਬਲ ਹੋ ਸਕਣਗੇ !
ਬੈਨੀ ਦੀਆਂ ਐਨਕਾਂ ਅਗਲੇ ਮਹੀਨੇ ਟੋਰਾਂਟੋ ਤੋਂ ਉਸ ਦੇ ਘਰ ਪਹੁੰਚ ਜਾਣਗੀਆਂ ਅਤੇ ਉਹ ਆਮ ਬੱਚਿਆਂ ਵਾਂਗ ਇਸ ਦੁਨੀਆ ਨੂੰ ਦੇਖ ਸਕੇਗਾ। ਦੀਵਾਲੀ ਚਾਹੇ ਭਾਰਤ ਵਿਚ ਮਨਾਈ ਜਾਂਦੀ ਹੈ ਪਰ ਇੱਥੇ ਕਹਿਣਾ ਬਣਦਾ ਹੈ ਦੀਵਾਲੀ ਦੇ ਇਸ ਮੌਕੇ 'ਤੇ ਇਸ ਨਵੀਂ ਖੋਜ ਨੇ ਅਸਲ ਵਿਚ ਇੱਕ ਬੱਚੇ ਦੇ ਜੀਵਨ ਵਿਚ ਰੌਸ਼ਨੀ ਭਰ ਦਿੱਤੀ।
Download ABP Live App and Watch All Latest Videos
View In Appਇਸ ਬਿਮਾਰੀ ਕਾਰਨ ਇਨ੍ਹਾਂ ਨੂੰ ਸਿਰਫ਼ ਇੱਕ ਪਰਛਾਵਾਂ ਜਿਹਾ ਦਿਖਾਈ ਦਿੰਦਾ ਹੈ, ਜਿਸ ਤੋਂ ਉਹ ਅਗਲੇ ਵਿਅਕਤੀ ਦਾ ਚਿੱਤਰ ਆਪਣੇ ਮਨ ਵਿਚ ਘੜਦੇ ਰਹਿੰਦੇ ਸਨ। ਬੀਤੇ ਬੁੱਧਵਾਰ ਨੂੰ ਪਰਿਵਾਰ ਨੇ ਸਖ਼ਤ ਮਿਹਨਤ ਅਤੇ ਇਕੱਠੇ ਕੀਤੇ ਫ਼ੰਡ ਨਾਲ ਟੋਰਾਂਟੋ ਦਾ ਦੌਰਾ ਕੀਤਾ ਅਤੇ ਆਪਣੇ ਬੱਚੇ ਬੈਨੀ ਨੂੰ ਈ-ਗਲਾਸੇਜ਼ ਲੈ ਕੇ ਦਿੱਤੇ। ਈ-ਗਲਾਸੇਜ਼ (ਈ-ਐਨਕਾਂ) ਅਜਿਹੀਆਂ ਐਨਕਾਂ ਹਨ, ਜਿਸ ਨੂੰ ਲੱਗਾ ਕੇ ਇਸ ਤਰ੍ਹਾਂ ਦੇ ਬੱਚੇ ਦੇਖ ਸਕਦੇ ਹਨ। ਇਸ ਐਨਕ ਦੀ ਕੀਮਤ 15 ਹਜ਼ਾਰ ਅਮਰੀਕੀ ਡਾਲਰ ਹੈ।
ਬੈਨੀ ਨੇ ਜਦੋਂ ਪਹਿਲੀ ਵਾਰ ਇਹ ਐਨਕਾਂ ਲਗਾਈਆਂ ਤਾਂ ਆਪਣੀ ਮਾਂ ਦਾ ਚਿਹਰਾ ਦੇਖ ਕੇ ਉਸ ਦੇ ਮੂੰਹੋਂ ਜੋ ਪਹਿਲਾ ਸ਼ਬਦ ਨਿਕਲਿਆ ਉਹ ਸੀ— 'ਵਾਓ'। ਉਸ ਨੇ ਆਪਣੀ ਮਾਂ ਨੂੰ ਹੱਸਦੇ ਹੋਏ ਕਿਹਾ ਕਿ ਉਸ ਦਾ ਨੱਕ ਵੱਡਾ ਹੈ ਤਾਂ ਉਸ ਦੀ ਮਾਂ ਕੈਸਨ ਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ। ਬੈਨੀ ਦਾ ਪਰਿਵਾਰ ਹੁਣ ਆਪਣੇ ਛੋਟੇ ਬੇਟੇ ਲਈ ਵੀ ਈ-ਗਲਾਸੇਜ਼ ਖ਼ਰੀਦਣ ਲਈ ਫ਼ੰਡ ਇਕੱਠਾ ਕਰਨਾ ਚਾਹੁੰਦਾ ਹੈ।
ਨੀਟੋਬਾ: ਕਹਿੰਦੇ ਹਨ ਕਿ ਦੰਦ ਗਏ ਸੁਆਦ ਗਿਆ ਅਤੇ ਅੱਖਾਂ ਗਈਆਂ ਤੇ ਜਹਾਨ ਗਿਆ ਪਰ ਕੈਨੇਡਾ ਦੇ ਇਸ ਬੱਚੇ ਨੂੰ ਉਸ ਦਾ ਜਹਾਨ ਉਸ ਸਮੇਂ ਮਿਲ ਗਿਆ, ਜਦੋਂ ਉਸ ਨੇ ਪਹਿਲੀ ਵਾਰ ਆਪਣੀ ਮਾਂ ਦਾ ਚਿਹਰਾ ਆਪਣੀਆਂ ਅੱਖਾਂ ਨਾਲ ਦੇਖਿਆ। ਇਹ ਸਫਲਤਾ ਹਾਸਲ ਹੋ ਸਕੀ ਹੈ ਇੱਕ ਨਵੀਂ ਖੋਜ ਨਾਲ, ਜਿਸ ਰਾਹੀਂ ਉਹ ਨੇਤਰਹੀਣ ਬੱਚੇ ਜੋ ਧੁੰਦਲਾ-ਧੁੰਦਲਾ ਦੇਖ ਸਕਦੇ ਹਨ ਪੂਰੀ ਤਰ੍ਹਾਂ ਦੇਖਣ ਦੇ ਕਾਬਲ ਹੋ ਸਕਣਗੇ।
ਮੈਨੀਟੋਬਾ ਦੇ ਸੈਲਕਿਰਕ ਦਾ 10 ਸਾਲਾ ਬੱਚਾ ਬੈਨੀ ਫਰੈਂਸੀ ਅਤੇ ਉਸ ਦਾ ਅੱਠ ਸਾਲਾ ਭਰਾ ਐਸ਼ਟਨ ਇੱਕ ਦੁਰਲੱਭ ਬਿਮਾਰੀ ਦੇ ਸ਼ਿਕਾਰ ਹਨ। ਇਸ ਬਿਮਾਰੀ ਕਾਰਨ ਉਨ੍ਹਾਂ ਨੇ ਅੱਜ ਤੱਕ ਆਪਣੇ ਪਰਿਵਾਰ, ਇੱਥੋਂ ਤੱਕ ਕਿ ਆਪਣੀ ਮਾਂ ਤੱਕ ਦਾ ਚਿਹਰਾ ਨਹੀਂ ਦੇਖਿਆ।
- - - - - - - - - Advertisement - - - - - - - - -