ਬੈਂਗਲੁਰੂ: ਕਰਨਾਟਕ 'ਚ ਪੁਤੁਰ ਦੇ ਸੰਤਯਾਰ ਪਿੰਡ 'ਚ ਹੋਇਆ ਅਦਭੁਤ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਆਹ ਦੀ ਅਨੋਖੀ ਗੱਲ ਇਹ ਸੀ ਕਿ ਲਾੜਾ ਆਪਣੀ ਲਾੜੀ ਨੂੰ ਜੇਸੀਬੀ ਮਸ਼ੀਨ 'ਚ ਲੈ ਕੇ ਗਿਆ। ਚੇਤਨ ਨਾਂ ਦੇ ਸਖਸ਼ ਪੇਸ਼ੇ ਤੋਂ ਜੇਸੀਬੀ ਆਪਰੇਟਰ ਹਨ। ਉਨ੍ਹਾਂ ਦੱਸਿਆ ਕਿ ਉਹ ਜੇਸੀਬੀ ਨੂੰ ਆਪਣੇ ਖਾਸ ਦਿਨ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ। ਹੋਰ ਵੀ ਦਿਸਚਸਪ ਗੱਲ ਇਹ ਹੈ ਕਿ ਲਾੜਾ ਚੇਤਨ ਆਪਣੀ ਪਤਨੀ ਨੂੰ ਜੇਸੀਬੀ ਦੇ ਕੈਬਿਨ 'ਚ ਨਹੀਂ ਸਗੋਂ ਮਸ਼ੀਨ ਦੇ ਬਕੇਟ 'ਚ ਬਿਠਾ ਕੇ ਲੈ ਕੇ ਗਿਆ। ਬਕੇਟ ਜੇਸੀਬੀ ਦਾ ਉਹ ਹਿੱਸਾ ਹੈ ਜਿਸ ਨਾਲ ਖੁਦਾਈ ਕੀਤੀ ਜਾਂਦੀ ਹੈ। ਜੇਸੀਬੀ ਨੂੰ ਫੁੱਲਾਂ 'ਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ। ਆਪਣੇ ਆਪ 'ਚ ਅਦਭੁਤ ਕਿਸਮ ਦਾ ਇਹ ਵਿਆਹ 18 ਜੂਨ ਨੂੰ ਹੋਇਆ। ਇਸ ਤੋਂ ਬਾਅਦ ਲਾੜੀ ਦੀ ਵਿਦਾਈ ਦੀਆਂ ਤਸਵੀਰਾਂ ਵਾਇਰਲ ਹੋਣ 'ਤੇ ਇਹ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ।