Shocking News: ਭਾਵੇਂ ਦੇਸ਼ ਅਤੇ ਦੁਨੀਆ 'ਚ ਹਰ ਰੋਜ਼ ਸੈਂਕੜੇ ਵਿਆਹ ਹੁੰਦੇ ਹਨ ਪਰ ਕੁਝ ਵਿਆਹ ਸੁਰਖੀਆਂ 'ਚ ਆ ਜਾਂਦੇ ਹਨ। ਇਸ ਦਾ ਕਾਰਨ ਜਾਂ ਤਾਂ ਇਸ ਵਿੱਚ ਹੋਣ ਵਾਲੀ ਮਸਤੀ ਹੈ ਜਾਂ ਫਿਰ ਕੁਝ ਅਜਿਹਾ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਗਈ। ਹਾਲਾਂਕਿ ਇਸ ਵਾਰ ਵਾਪਰੀ ਘਟਨਾ ਨੇ ਇੰਟਰਨੈੱਟ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਤੁਸੀਂ ਵਿਆਹ-ਬਾਰਾਤ ਦੌਰਾਨ ਡਾਂਸ, ਲਾੜੀ ਦੀ ਧਮਾਕੇਦਾਰ ਐਂਟਰੀ ਤਾਂ ਜ਼ਰੂਰ ਦੇਖੀ ਹੋਵੇਗੀ ਪਰ ਇਸ ਵਿਆਹ ਵਿੱਚ ਜੋ ਹਾਲਾਤ ਪੈਦਾ ਹੋਏ, ਉਹ ਤੁਸੀਂ ਪਹਿਲਾ ਕਦੇ ਨਹੀਂ ਦੇਖੇ ਜਾਂ ਸੁਣੇ ਹੋਣਗੇ।


ਘਟਨਾ ਉੱਤਰ ਪ੍ਰਦੇਸ਼ ਦੇ ਸੀਤਾਮੜੀ ਦੀ ਹੈ, ਜਿੱਥੇ ਵਰਮਾਲਾ ਦੌਰਾਨ ਫੋਟੋਆਂ ਖਿਚਵਾਉਣ ਨੂੰ ਲੈ ਕੇ ਲਾੜੀ ਪੱਖ ਅਤੇ ਲਾੜੇ ਪੱਖ ਵਿਚਾਲੇ ਅਜਿਹਾ ਝਗੜਾ ਹੋਇਆ ਕਿ ਮੌਕੇ 'ਤੇ ਕੁੱਤ-ਮਾਰ ਵੀ ਹੋਈ ਅਤੇ ਕੁਰਸੀਆਂ ਵੀ ਸੁੱਟੀਆਂ ਗਈਆਂ। ਇਹ ਸਭ ਦੇਖ ਕੇ ਲਾੜਾ ਮੰਡਪ ਛੱਡ ਕੇ ਭੱਜ ਗਿਆ। ਤੁਹਾਨੂੰ ਸੁਣਨ 'ਚ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਸੱਚ ਹੈ ਕਿ ਜਿੱਥੇ ਲੋਕ ਵਿਆਹ 'ਚ ਸ਼ਾਮਿਲ ਹੋਣ ਪਹੁੰਚੇ ਸਨ, ਉੱਥੇ ਹੀ ਕੁਝ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਇੱਥੋਂ ਤੱਕ ਕਿ ਵਿਆਹ ਟੁੱਟਣ ਦੀ ਕਗਾਰ 'ਤੇ ਸੀ ਅਤੇ ਪੁਲਿਸ ਨੂੰ ਦਖਲ ਦੇਣਾ ਪਿਆ।


ਪ੍ਰਾਪਤ ਜਾਣਕਾਰੀ ਅਨੁਸਾਰ ਸਾਰਾ ਝਗੜਾ ਵਰਮਾਲਾ ਦੌਰਾਨ ਫੋਟੋ ਖਿਚਵਾਉਣ ਨੂੰ ਲੈ ਕੇ ਹੋਇਆ। ਬਾਰਾਤੀ ਅਤੇ ਕੁਝ ਸਥਾਨਕ ਨੌਜਵਾਨਾਂ ਵਿਚਕਾਰ ਮਾਮਲਾ ਇਸ ਤਰ੍ਹਾਂ ਉਲਝ ਗਿਆ ਕਿ ਗੱਲ ਉਲਝਦੀ ਰਹੀ ਅਤੇ ਲੜਾਈ ਤੱਕ ਪਹੁੰਚ ਗਈ। ਇਸ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੋਵੇਂ ਧਿਰਾਂ ਇਕ-ਦੂਜੇ 'ਤੇ ਕੁਰਸੀਆਂ ਸੁੱਟਦੀਆਂ ਨਜ਼ਰ ਆ ਰਹੀਆਂ ਹਨ। ਇਹ ਸਭ ਦੇਖ ਕੇ ਲਾੜਾ ਮੰਡਪ ਤੋਂ ਭੱਜ ਗਿਆ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਸੀਤਾਮੜੀ ਦੇ ਪਿੰਡ ਭਾਸਰ ਮਾਛਾ ਦਾ ਦੱਸਿਆ ਜਾ ਰਿਹਾ ਹੈ। ਲਾੜੇ ਦੇ ਪੱਖ ਤੋਂ ਮਾਮਲਾ ਥਾਣੇ ਪਹੁੰਚ ਗਿਆ ਅਤੇ ਪੁਲਿਸ ਨੇ ਦਖਲ ਦਿੱਤਾ।


ਇਹ ਵੀ ਪੜ੍ਹੋ: Kotkapura Firing Case : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਨੂੰ ਮੁੜ ਸੰਮਨ , ਅੱਜ SIT ਦੇ ਸਾਹਮਣੇ ਪੇਸ਼ ਹੋਣਗੇ ਬਾਦਲ


ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਮੁੱਖ ਕਾਰਨ ਵਿਆਹ ਸਮਾਗਮ ਦੌਰਾਨ ਪਹਿਲਾਂ ਫੋਟੋ ਖਿਚਵਾਉਣ ਦੀ ਜ਼ਿੱਦ ਸੀ। ਹੰਗਾਮਾ ਇੰਨਾ ਵਧ ਗਿਆ ਕਿ ਕੁਝ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਬਾਰਾਤੀਆਂ ਅਤੇ ਘਰ ਵਾਲਿਆਂ ਵਿਚਾਲੇ ਇਸ ਹੰਗਾਮੇ ਤੋਂ ਬਾਅਦ ਵਿਆਹ ਵੀ ਟਾਲ ਦਿੱਤਾ ਗਿਆ ਸੀ ਪਰ ਪੁਲਿਸ ਦੇ ਦਖਲ ਤੋਂ ਬਾਅਦ ਲਾੜੇ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਵਿਆਹ ਲਈ ਰਾਜ਼ੀ ਹੋ ਗਿਆ। ਇਸ ਤੋਂ ਪਹਿਲਾਂ ਵੀ ਵਿਆਹਾਂ ਦੇ ਸੀਜ਼ਨ 'ਚ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਬਾਰਾਤ ਵਾਪਸ ਚਲੀ ਜਾਂਦੀ ਹੈ ਜਾਂ ਵਾਪਸ ਭੇਜ ਦਿੱਤੀ ਜਾਂਦੀ ਹੈ। ਹਾਲ ਹੀ ਵਿੱਚ ਇੱਕ ਲਾੜੀ ਨੇ ਆਪਣੇ ਹੋਣ ਵਾਲੇ ਲਾੜੇ ਨੂੰ ਕਾਲਾ ਕਹਿ ਕੇ ਆਪਣਾ ਵਿਆਹ ਤੋੜ ਦਿੱਤਾ ਸੀ।