ਤਾਮਿਲਨਾਡੂ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਨੱਚਦੇ ਹੋਏ ਇੱਕ ਲਾੜੇ ਨੇ ਲਾੜੀ ਨੂੰ ਥੱਪੜ ਮਾਰ ਦਿੱਤਾ। ਇਸ ਕਾਰਨ ਲਾੜੀ ਇੰਨੀ ਗੁੱਸੇ 'ਚ ਆ ਗਈ ਕਿ ਉਸ ਨੇ ਉਸੇ ਸਮੇਂ ਉਸ ਵਿਅਕਤੀ ਨਾਲ ਵਿਆਹ ਤੋੜ ਦਿੱਤਾ। ਦਰਅਸਲ ਜਦੋਂ ਲਾੜਾ-ਲਾੜੀ ਸਟੇਜ 'ਤੇ ਸਨ, ਉਸੇ ਸਮੇਂ ਲਾੜੀ ਦਾ ਇੱਕ ਭਰਾ ਉੱਥੇ ਆਇਆ ਅਤੇ ਉਨ੍ਹਾਂ ਨਾਲ ਨੱਚਣ ਲੱਗਾ।
ਇਸ ਦੌਰਾਨ ਲਾੜੇ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਉਸੇ ਸਮੇਂ ਸਭ ਦੇ ਸਾਹਮਣੇ ਲਾੜੀ ਨੂੰ ਥੱਪੜ ਮਾਰ ਦਿੱਤਾ। ਇਹ ਘਟਨਾ ਕੁੱਡਲੋਰ ਜ਼ਿਲ੍ਹੇ ਦੇ ਪੰਰੂਤੀ ਦੀ ਹੈ। ਇੰਨਾ ਹੀ ਨਹੀਂ ਜਿਵੇਂ ਹੀ ਲਾੜੀ ਨੇ ਉਸ ਲਾੜੇ ਨਾਲ ਵਿਆਹ ਤੋੜਿਆ, ਉੱਥੇ ਆਏ ਦੂਜੇ ਵਿਅਕਤੀ ਨਾਲ ਵਿਆਹ ਵੀ ਕਰਵਾ ਲਿਆ।
ਲਾੜੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਾੜੇ ਨੇ ਸਭ ਦੇ ਸਾਹਮਣੇ ਸਟੇਜ 'ਤੇ ਲਾੜੀ ਨੂੰ ਥੱਪੜ ਮਾਰ ਦਿੱਤਾ ਸੀ ਅਤੇ ਉਹ ਥੱਪੜ ਵੀ ਬਹੁਤ ਜ਼ੋਰਦਾਰ ਸੀ। ਇਸ ਕਾਰਨ ਲਾੜੀ ਨੂੰ ਵੀ ਗੁੱਸਾ ਆ ਗਿਆ ਅਤੇ ਫੈਸਲਾ ਕਰ ਲਿਆ ਕਿ ਉਹ ਹੁਣ ਇਸ ਵਿਅਕਤੀ ਨਾਲ ਵਿਆਹ ਨਹੀਂ ਕਰੇਗੀ।
ਫਿਰ ਲਾੜੀ ਨੇ ਉੱਥੇ ਵਿਆਹ ਵਿੱਚ ਆਏ ਇੱਕ ਵਿਅਕਤੀ ਨੂੰ ਪਸੰਦ ਕੀਤਾ ਅਤੇ ਤੈਅ ਮੁਹਰਤ 'ਤੇ ਵਿਆਹ ਕਰਵਾ ਲਿਆ ਪਰ ਉਨ੍ਹਾਂ ਨੇ ਵਿਆਹ ਦਾ ਸਥਾਨ ਬਦਲ ਕੇ ਵਿਆਹ ਕਰਵਾ ਲਿਆ। ਲਾੜੀ ਦੇ ਇਸ ਫੈਸਲੇ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਸਵੀਕਾਰ ਕਰ ਲਿਆ ਅਤੇ ਧੂਮ-ਧਾਮ ਨਾਲ ਵਿਆਹ ਕਰਵਾ ਦਿੱਤਾ।
ਯੂਪੀ 'ਚ ਲਾੜੀ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ
ਇਸ ਤੋਂ ਪਹਿਲਾਂ ਦਸੰਬਰ 2021 ਵਿੱਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਅਚਾਨਕ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਦੋਵਾਂ ਧਿਰਾਂ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਮਾਮਲਾ ਪੁਲੀਸ ਤੱਕ ਪਹੁੰਚ ਗਿਆ। ਇਹ ਮਾਮਲਾ ਅਲੀਗੜ੍ਹ ਦੇ ਥਾਣਾ ਚਾਰਾ ਇਲਾਕੇ ਦੇ ਪਿੰਡ ਸਿਰੌਲੀ ਦਾ ਸੀ। ਵਿਆਹ ਸਮਾਗਮ ਦੌਰਾਨ ਲਾੜੇ ਦਾ ਖੂਬ ਭਰਵਾਂ ਸਵਾਗਤ ਹੋਇਆ ਪਰ ਜਿਉਂ ਹੀ ਲਾੜੇ ਨੇ ਹਲਦੀ ਪਾਉਣ ਦੀ ਰਸਮ ਲਈ ਹੱਥ ਵਧਾਇਆ ਤਾਂ ਲਾੜੀ ਦੀ ਚੀਕ ਨਿਕਲ ਗਈ ਅਤੇ ਉਸਨੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਇਨਕਾਰ ਕਰ ਦਿੱਤਾ ,ਕਿਉਂਕਿ ਲਾੜੇ ਦੇ ਇੱਕ ਹੱਥ ਦੀਆਂ ਤਿੰਨ ਉਂਗਲਾਂ ਕੱਟੀਆਂ ਹੋਈਆਂ ਸਨ। ਲਾੜੀ ਨੇ ਦੋਸ਼ ਲਾਇਆ ਕਿ ਲਾੜੇ ਦੀਆਂ ਉਂਗਲਾਂ ਕੱਟੇ ਜਾਣ ਦੀ ਜਾਣਕਾਰੀ ਨੂੰ ਛੁਪਾਇਆ ਗਿਆ ਅਤੇ ਸਭ ਨੂੰ ਧੋਖੇ ਵਿੱਚ ਰੱਖਿਆ ਗਿਆ।