Trending News: ਵਿਆਹ  ਨਾਲ ਜੁੜੇ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਜਾਂਦੇ ਹਨ। ਅੱਜ ਕੱਲ੍ਹ ਵਿਆਹ ਦੁਲਹਾ-ਦੁਲਹਨ (Groom-Bride) ਦੀ ਖਾਸ ਐਂਟਰੀ ਲਈ ਜਾਂ ਫਿਰ ਗਿਫਟ ਪ੍ਰੈਂਕ ਦੀਆਂ ਰਸਮਾਂ ਨੂੰ ਲੈ ਕੇ ਵੀ ਯਾਦ ਰੱਖਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਵਿਆਹਾਂ ਦੀਆਂ ਵੀਡੀਓਜ਼ ਲੋਕਾਂ ਨੂੰ ਖੂਬ ਐਂਟਰਟੇਨ ਕਰਦੀਆਂ ਹਨ। 


ਹਾਲ ਹੀ 'ਚ ਵਿਆਹ ਦਾ ਇੱਕ ਅਜਿਹਾ ਹੀ ਖਾਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਦੁਲਹਨ ਦੀ ਧਮਾਕੇਦਾਰ ਐਂਟਰੀ ਦਿਖ ਰਹੀ ਹੈ। ਦੁਲਹਨ ਨੇ ਆਪਣੀਆਂ ਸਹੇਲੀਆਂ ਤੇ ਭੈਣਾਂ ਨਾਲ ਮਿਲ ਕੇ ਲਾੜੇ ਦੇ ਆਉਣ 'ਤੇ ਧਮਾਕੇਦਾਰ ਡਾਂਸ ਕੀਤਾ ਜਿਸ ਨੂੰ ਲੋਕ ਸੋਸ਼ਲ ਮੀਡੀਆ 'ਤੇ ਵੀ ਕਾਫੀ ਇੰਜੌਏ ਕਰ ਰਹੇ ਹਨ। 


ਤੇਜ਼ੀ ਨਾਲ ਵਾਇਰਲ ਹੋ ਰਹੇ ਵੀਡੀਓ 'ਚ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਜੈ ਮਾਲਾ ਦੀਆਂ ਰਸਮਾਂ ਲਈ ਮੰਡਪ ਵੱਲ ਆਉਂਦੀ ਲਾੜੀ 'ਮੇਰਾ ਪੀਆ ਘਰ ਆਇਆ' ਗਾਣੇ 'ਤੇ ਧਮਾਕੇਦਾਰ ਸਟੈੱਪ ਕਰਦੀ ਹੈ। 






 


ਇਹ ਵੀ ਪੜ੍ਹੋ: The Kapil Sharma Show: ਕਪਿਲ ਨੇ ਫਰਾਹ ਖ਼ਾਨ ਨੂੰ Archana Puran Singh ਨੂੰ Shakira ਵਰਗਾ ਡਾਂਸ ਸਿਖਾਉਣੀ ਕੀਤੀ ਰਿਕਵੈਸਟ ਤਾਂ ਇਹ ਮਿਲਿਆ ਜਵਾਬ


ਵੀਡੀਓ ਨੂੰ @ruchi_khairwar10 ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ ਜਿਸ ਨੂੰ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 10 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉੱਥੇ ਹੀ 5 ਲੱਖ 38 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ ਤੇ ਦੁਲਹਨ ਦਾ ਡਾਂਸ ਦੀ ਸਰਾਹਨਾ ਕੀਤੀ ਜਾ ਰਹੀ ਹੈ।



 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904