Trending News: ਅੱਜ ਦੇ ਆਧੁਨਿਕ ਦੌਰ 'ਚ ਔਰਤਾਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਕੋਈ ਵੀ ਖੇਤਰ ਅਜਿਹਾ ਨਹੀਂ, ਜਿਸ 'ਚ ਔਰਤਾਂ ਨੇ ਝੰਡੇ ਨਾ ਗੱਡੇ ਹੋਣ। ਹਾਲ ਹੀ 'ਚ ਬ੍ਰਿਟਿਸ਼ ਭਾਰਤੀ ਮੂਲ ਦੀ ਮਹਿਲਾ ਸਿੱਖ ਫ਼ੌਜੀ ਅਫ਼ਸਰ ਪ੍ਰੀਤ ਚੰਡੀ ਨੇ ਇਤਿਹਾਸ ਰਚਿਆ ਹੈ। ਪ੍ਰੀਤ ਚੰਡੀ ਨੇ ਦੱਖਣੀ ਧਰੁਵ ਦੀ ਇਕੱਲੀ ਯਾਤਰਾ ਕਰਨ ਵਾਲੀ ਪਹਿਲੀ 'ਗ਼ੈਰ-ਗੋਰੀ ਔਰਤ' ਬਣ ਕੇ ਇਤਿਹਾਸ ਰਚਿਆ ਹੈ।
ਇੱਕ ਰਿਪੋਰਟ ਮੁਤਾਬਕ ਪਤਾ ਲੱਗਾ ਹੈ ਕਿ ਪ੍ਰੀਤ ਚੰਡੀ ਨੇ ਪਿਛਲੇ ਸਾਲ ਨਵੰਬਰ 'ਚ ਆਪਣੀ ਸੋਲੋ ਐਕਸਪੀਡੀਸ਼ਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਗੈਰ ਕਿਸੇ ਮਦਦ ਅੰਟਾਰਕਟਿਕਾ 'ਚ ਹਰਕਿਊਲਿਸ ਇਨਲੈਟ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ 3 ਜਨਵਰੀ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ 40 ਦਿਨਾਂ 'ਚ 700 ਮੀਲ ਲਗਪਗ 1126 ਕਿਲੋਮੀਟਰ ਲੰਬਾ ਸਫ਼ਰ ਪੂਰਾ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਅੰਟਾਰਕਟਿਕਾ 'ਚ ਕੁਝ ਹਫ਼ਤੇ ਇਕੱਲੇ ਸਕੀਇੰਗ 'ਚ ਬਿਤਾਏ। ਪ੍ਰੀਤ ਚੰਡੀ ਨੇ ਇਸ ਮੁਹਿੰਮ ਦੌਰਾਨ ਕੁੱਲ 90 ਕਿਲੋਗ੍ਰਾਮ ਦਾ ਭਾਰ ਵੀ ਚੁੱਕਿਆ, ਜਿਸ 'ਚ ਪਲਕ ਜਾਂ ਸਲੇਜ਼, ਕਿੱਟ, ਬਾਲਣ ਤੇ ਭੋਜਨ ਸ਼ਾਮਲ ਸੀ।
ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦੱਸਿਆ ਕਿ ਦੱਖਣੀ ਧਰੁਵ 'ਤੇ ਪਹੁੰਚਣ ਤੋਂ ਬਾਅਦ ਉਹ ਕਾਫੀ ਸਾਰੀਆਂ ਭਾਵਨਾਵਾਂ ਮਹਿਸੂਸ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਤਿੰਨ ਸਾਲ ਪਹਿਲਾਂ ਤਕ ਉਨ੍ਹਾਂ ਨੂੰ ਧਰੁਵੀ ਦੁਨੀਆਂ ਬਾਰੇ ਕੁਝ ਨਹੀਂ ਪਤਾ ਸੀ ਤੇ ਅੰਤ 'ਚ ਇੱਥੇ ਆ ਕੇ ਕਿੰਨਾ ਵਧੀਆ ਮਹਿਸੂਸ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੱਖਣੀ ਧਰੁਵ ਤਕ ਪਹੁੰਚਣਾ ਬਹੁਤ ਔਖਾ ਸਫ਼ਰ ਸੀ। ਪ੍ਰੀਤ ਚੰਡੀ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ।
ਉਨ੍ਹਾਂ ਅੱਗੇ ਲਿਖਿਆ, "ਇਹ ਮੁਹਿੰਮ ਹਮੇਸ਼ਾ ਮੇਰੇ ਲਈ ਸੱਭ ਤੋਂ ਅਹਿਮ ਸੀ। ਮੈਂ ਲੋਕਾਂ ਨੂੰ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਅਤੇ ਆਪਣੇ ਆਪ 'ਚ ਭਰੋਸਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਬਗੈਰ ਬਾਗੀ ਬਣੇ ਅਜਿਹਾ ਕਰਨ 'ਚ ਸਮਰੱਥ ਹੋਵੋ। ਤੁਸੀਂ ਜੋ ਵੀ ਚਾਹੁੰਦੇ ਹੋ, ਉਸ ਦੇ ਸਮਰੱਥ ਹੋ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਹੋ ਜਾਂ ਤੁਸੀਂ ਕਿੱਥੋਂ ਸ਼ੁਰੂ ਕਰਦੇ ਹੋ, ਹਰ ਕੋਈ ਕਿਤੇ ਨਾ ਕਿਤੇ ਸ਼ੁਰੂ ਹੁੰਦਾ ਹੈ। ਮੈਂ ਸਿਰਫ਼ ਕੱਚ ਦੀ ਛੱਤ ਨੂੰ ਤੋੜਨਾ ਨਹੀਂ ਚਾਹੁੰਦੀ, ਮੈਂ ਇਸ ਨੂੰ ਲੱਖਾਂ ਟੁਕੜਿਆਂ 'ਚ ਤੋੜਨਾ ਚਾਹੁੰਦੀ ਹਾਂ।"
ਇਹ ਵੀ ਪੜ੍ਹੋ: Investment Strategy: 15 ਸਾਲਾਂ 'ਚ ਇਕੱਠੇ ਕਰਨਾ ਚਾਹੁੰਦੇ ਹੋ 5 ਕਰੋੜ ਰੁਪਏ, ਇਸ ਤਰ੍ਹਾਂ ਕਰਨਾ ਹੋਵੇਗਾ ਨਿਵੇਸ਼
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/