BSF Jawan: ਦੇਸ਼ ਦੀ ਸਰਹੱਦ ਦੀ ਸੁਰੱਖਿਆ 'ਚ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਚੇਤਕ ਟੀਮ ਨੇ ਇਕ ਡਰਿੱਲ 'ਚ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਨੂੰ ਦੇਖ ਲੋਕ ਦੰਗ ਰਹਿ ਗਏ ਹਨ। ਦਰਅਸਲ, ਬੀਐਸਐਫ ਨੇ ਵੀਰਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਬੀਐਸਐਫ ਦੇ ਇੱਕ ਪ੍ਰੋਗਰਾਮ ਦੀ ਹੈ। ਇਸ ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।



ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੀ.ਐੱਸ.ਐੱਫ. ਦੀ ਚੇਤਕ ਟੀਮ ਨੇ ਸਿਰਫ ਦੋ ਮਿੰਟਾਂ 'ਚ ਜੀਪ ਦੇ ਇਕ-ਇਕ ਹਿੱਸੇ ਨੂੰ ਵੱਖ-ਵੱਖ ਕਰ ਦਿੱਤਾ ਅਤੇ ਫਿਰ ਇਸ ਨੂੰ ਜੋੜ ਕੇ ਚਾਲੂ ਕਰ ਦਿੱਤਾ। ਇਸ ਦੇ ਨਾਲ ਹੀ ਜਵਾਨਾਂ ਦੀ ਇਸ ਹਰਕਤ ਨੂੰ ਦੇਖ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਖੂਬ ਤਾਰੀਫ ਕੀਤੀ।







BSF ਦੀ ਚੇਤਕ ਟੀਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੀਐੱਸਐੱਫ ਦੇ ਜਵਾਨ ਜੀਪ 'ਚ ਕੇਂਦਰੀ ਸਟੇਜ 'ਤੇ ਪਹੁੰਚੇ ਹਨ। ਫਿਰ ਜੀਪ ਦੇ ਹਰੇਕ ਹਿੱਸੇ ਨੂੰ ਬਾਹਰ ਕੱਢ ਕੇ ਵੱਖ ਕਰ ਦਿੱਤਾ।
ਬੀਐਸਐਫ ਦੇ ਜਵਾਨ ਜੀਪ ਨੂੰ ਜੋੜਨ ਦੀ ਪੂਰੀ ਪ੍ਰਕਿਰਿਆ 2 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਕਰ ਲੈਂਦੇ ਹਨ। ਜਵਾਨ ਦੋ ਮਿੰਟਾਂ ਵਿੱਚ ਜੀਪ ਦੇ ਸਾਰੇ ਹਿੱਸਿਆਂ ਨੂੰ ਵੱਖ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਉਨ੍ਹਾਂ ਨੂੰ ਰੀਅਸੈਂਬਲ ਕਰਨਾ ਸ਼ੁਰੂ ਕਰ ਦਿੰਦੇ ਹਨ।