Viral Video on Social Media: ਸੋਸ਼ਲ ਮੀਡੀਆ 'ਤੇ ਹਰ ਰੋਜ਼ ਭਿਆਨਕ ਤੇ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਦਾ ਹੜ੍ਹ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਅਜਿਹੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਇਨ੍ਹੀਂ ਦਿਨੀਂ ਲੋਕ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਂਦੇ ਹਨ, ਇਸ ਦੌਰਾਨ ਉਹ ਜੰਗਲੀ ਜਾਨਵਰਾਂ ਦੇ ਡਰਾਉਣੇ ਵੀਡੀਓਜ਼ ਸ਼ੇਅਰ ਕਰਦੇ ਦਿਖਾਈ ਦਿੰਦੇ ਹਨ।


ਹਾਲ ਹੀ 'ਚ ਜੰਗਲ 'ਚੋਂ ਇੱਕ ਅਜਿਹੀ ਹੀ ਖੌਫਨਾਕ ਵੀਡੀਓ ਸਾਹਮਣੇ ਆਈ ਹੈ, ਜੋ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਮ ਤੌਰ 'ਤੇ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਜੰਗਲ ਦੇ ਅੰਦਰ ਸਭ ਤੋਂ ਵੱਡਾ ਸ਼ਿਕਾਰੀ ਜਾਨਵਰ ਵੀ ਸ਼ੇਰ ਦਾ ਟਾਕਰਾ ਕਰਨ ਦੀ ਬਜਾਏ ਉੱਥੋਂ ਨਿਕਲਣਾ ਹੀ ਚੰਗਾ ਸਮਝਦਾ ਹੈ ਪਰ ਇਸ ਵੀਡੀਓ ਵਿੱਚ ਸ਼ੇਰ ਦੀ ਤਾਕਤ ਖ਼ਤਰੇ ਵਿੱਚ ਨਜ਼ਰ ਆ ਰਹੀ ਹੈ।






ਵਾਇਰਲ ਹੋ ਰਹੀ ਕਲਿੱਪ ਵਿੱਚ ਸ਼ੇਰਾਂ ਦਾ ਇੱਕ ਸਮੂਹ ਮੱਝਾਂ ਦਾ ਸ਼ਿਕਾਰ ਕਰਦਾ ਨਜ਼ਰ ਆ ਰਿਹਾ ਹੈ। ਸ਼ੇਰਾਂ ਦਾ ਸਮੂਹ ਮੱਝ ਨੂੰ ਜ਼ਮੀਨ 'ਤੇ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਇਸ ਦੌਰਾਨ ਕੁਝ ਅਜਿਹਾ ਹੋ ਜਾਂਦਾ ਹੈ ਕਿ ਕੋਈ ਵੀ ਯਕੀਨ ਨਹੀਂ ਕਰ ਸਕਦਾ। ਦਰਅਸਲ, ਮੱਝ ਨੂੰ ਬਚਾਉਣ ਲਈ ਉਸ ਦੇ ਸਮੂਹ ਦੀਆਂ ਬਾਕੀ ਮੱਝਾਂ ਅੱਗੇ ਆ ਜਾਂਦੀਆਂ ਹਨ ਤੇ ਸ਼ੇਰਾਂ ਦਾ ਪਿੱਛਾ ਕਰਦੀਆਂ ਹਨ।


ਅਜਿਹਾ ਹੁੰਦੇ ਹੀ ਸ਼ੇਰਾਂ ਦਾ ਸਮੂਹ ਡਰ ਕੇ ਪਿੱਛੇ ਹਟ ਜਾਂਦਾ ਹੈ ਤੇ ਜਿਵੇਂ ਹੀ ਮੱਝ ਸ਼ੇਰਾਂ ਦੇ ਚੁੰਗਲ ਚੋਂ ਛੁਡਦੀ ਹੈ, ਉਹ ਖੜ੍ਹੀ ਹੋ ਕੇ ਅੱਗੇ ਚਲੀ ਜਾਂਦੀ ਹੈ। ਇਸ ਤਰ੍ਹਾਂ ਮੱਝਾਂ ਦੀ ਟੀਮ ਨੇ ਆਪਣੇ ਸਾਥੀ ਦੀ ਜਾਨ ਬਚਾਈ।


ਇਹ ਵੀ ਪੜ੍ਹੋ: Masks back in Punjab: ਕੋਰੋਨਾ ਦੇ ਵਧ ਰਹੇ ਕੇਸਾਂ ਕਰਕੇ ਸਖ਼ਤੀ ਮੁੜ ਲਾਗੂ, ਹੁਣ ਪੰਜਾਬ 'ਚ ਵੀ ਮਾਸਕ ਹੋਇਆ ਲਾਜ਼ਮੀ