ਜੀਂਦ: ਹਰਿਆਣਾ ਦੇ ਜੀਂਦ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸਾਨ੍ਹ ਘਰ ਦੀ ਤੀਜੀ ਮੰਜ਼ਲ ਤੇ ਚੜ੍ਹ ਗਿਆ ਤੇ ਉਸ ਨੂੰ ਉਤਾਰਨ ਲਈ ਬਚਾਅ ਕਾਰਜ ਚਲਾਇਆ ਗਿਆ। ਇਸ ਆਪਰੇਸ਼ਨ ਲਈ ਫਾਇਰ ਬ੍ਰਿਗੇਡ, ਪਸ਼ੂ ਪਾਲਣ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਿੰਨ ਘੰਟੇ ਸਖ਼ਤ ਮਹਿਨਤ ਕਰਨੀ ਪਈ।
ਬਚਾਅ ਕਾਰਜ 'ਚ ਲੱਗੇ ਅਧਿਕਾਰੀਆਂ ਨੇ ਪਹਿਲਾਂ ਸਾਨ੍ਹ ਨੂੰ ਬੇਹੋਸ਼ ਕੀਤਾ ਤੇ ਫਿਰ ਕ੍ਰੇਨ ਦੀ ਮਦਦ ਨਾਲ ਹੇਠਾਂ ਉਤਾਰਿਆ। ਜੀਂਦ ਦੀ ਪੁਰਾਣੀ ਅਨਾਜ ਮੰਡੀ 'ਚ ਸਥਿਤ ਇੱਕ ਘਰ ਦੀ ਛੱਤ 'ਤੇ ਅਚਾਨਕ ਇੱਕ ਸਾਨ੍ਹ ਚੜ੍ਹ ਗਿਆ। ਇਸ ਮਗਰੋਂ ਇਸਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ। ਹਾਸਲ ਜਾਣਕਾਰੀ ਅਨੁਸਾਰ ਮਕਾਨ ਵੀ ਕਾਫੀ ਪੁਰਾਣਾ ਸੀ। ਇਸ ਲਈ ਸਾਨ੍ਹ ਨੂੰ ਹੇਠਾਂ ਉਤਾਰਨਾ ਕਾਫੀ ਮੁਸ਼ਕਲ ਸੀ। ਕਾਫੀ ਲੋਕ ਵੀ ਛੱਤ ਸੀ ਪਰ ਫਿਰ ਸਾਨ੍ਹ ਨੂੰ ਚਾਰੋਂ ਪਾਸਿਓਂ ਬਨ੍ਹ ਕੇ ਸੁਰੱਖਿਅਤ ਹੇਠਾਂ ਉਤਾਰਿਆ ਗਿਆ।
ਮਕਾਨ ਮਾਲਕਾਂ ਨੇ ਦੱਸਿਆ ਕਿ ਮੀਂਹ ਦੌਰਾਨ ਸਾਨ੍ਹ ਉਨ੍ਹਾਂ ਦੀ ਛੱਤ ਤੇ ਚੜ੍ਹ ਗਿਆ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਜ਼ਿਲ੍ਹੇ ਦੀ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਤੇ ਸਾਨ੍ਹ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।