ਖੁਦ ਬੱਸ ਚਲਾ ਕੇ ਲਾੜੇ ਨੂੰ ਵਿਆਹੁਣ ਗਈ ਮੁਟਿਆਰ
ਏਬੀਪੀ ਸਾਂਝਾ | 30 May 2018 02:32 PM (IST)
ਬੀਜਿੰਗ: ਚੀਨ 'ਚ ਇੱਕ ਬੱਸ ਡਰਾਈਵਰ ਮਹਿਲਾ ਆਪਣੇ ਵਿਆਹ ਵਾਲੇ ਦਿਨ ਵੀ ਖੁਦ ਬੱਸ ਚਲਾ ਕੇ ਆਪਣੇ ਦੁਲ੍ਹੇ ਨੂੰ ਲੈਣ ਪਹੁੰਚੀ। ਚੀਨੀ ਮੀਡੀਆ 'ਪੀਪਲਜ਼ ਡੇਲੀ ਚਾਇਨਾ' ਨੇ ਇਸ ਨਾਲ ਸਬੰਧਤ ਵੀਡੀਓ ਵੀ ਟਵਿੱਟਰ 'ਤੇ ਸਾਂਝੀ ਕੀਤੀ ਹੈ ਜਿਸ 'ਚ ਮਹਿਲਾ ਆਪਣੇ ਹੋਣ ਵਾਲੇ ਪਤੀ ਨੂੰ ਲੈਣ ਜਾ ਰਹੀ ਹੈ। ਪੇਸ਼ੇ ਤੋਂ ਬੱਸ ਡਰਾਈਵਰ ਮਹਿਲਾ ਨੇ ਆਪਣੇ ਵਿਆਹ ਲਈ ਕਿਸੇ ਕਾਰ ਦੀ ਜਗ੍ਹਾ ਬੱਸ ਨੂੰ ਪਹਿਲ ਦਿੱਤੀ। ਉਸ ਦਾ ਮੰਨਣਾ ਹੈ ਕਿ ਇਸ ਦੌਰ 'ਚ ਲੋਕ ਪ੍ਰਦੂਸ਼ਣ ਮੁਕਤ ਸਫਰ ਦੀ ਇੱਛਾ ਰੱਖਦੇ ਹਨ ਤੇ ਇਸ ਲਈ ਉਸ ਨੇ ਕਾਰ ਦੀ ਜਗ੍ਹਾ ਬੱਸ ਨੂੰ ਚੁਣਿਆ। ਮਹਿਲਾ ਦੇ ਪਤੀ ਨੇ ਵੀ ਆਪਣੀ ਪਤਨੀ ਦੀ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਥੇ ਦੇਖੋ ਵੀਡੀਓ https://twitter.com/PDChina/status/1001343427936751618