Karnataka news: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਚੋਰੀ ਦਾ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਇਸ ਗੱਲ ‘ਤੇ ਭਰੋਸਾ ਵੀ ਨਹੀਂ ਕਰ ਸਕੋਗੇ। ਦੱਸ ਦਈਏ ਕਿ ਬੈਂਗਲੁਰੂ ਵਿੱਚ ਚੋਰ 10 ਲੱਖ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਚੋਰੀ ਕਰਕੇ ਲੈ ਗਏ।


ਜਾਣਕਾਰੀ ਅਨੁਸਾਰ BMTC ਬੱਸਾਂ ਲਈ ਇਸ ਬੱਸ ਸਟੈਂਡ ਨੂੰ ਬਣਾਉਣ 'ਚ 10 ਲੱਖ ਰੁਪਏ ਦਾ ਖਰਚਾ ਆਇਆ ਸੀ। ਇਸ ਬੱਸ ਸ਼ੈਲਟਰ ਨੂੰ ਬਣਾਉਣ ਵਾਲੀ ਕੰਪਨੀ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਐੱਨ ਰਵੀ ਰੈੱਡੀ ਨੇ 30 ਸਤੰਬਰ ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਸ਼ੈਲਟਰ ਲਗਾਉਣ ਤੋਂ ਕਰੀਬ ਇਕ ਹਫਤੇ ਬਾਅਦ ਇਹ ਚੋਰੀ ਹੋ ਗਈ ਸੀ।


ਉਨ੍ਹਾਂ ਦੱਸਿਆ ਕਿ ਇਹ ਬੱਸ ਸ਼ੈਲਟਰ ਸ਼ਹਿਰ ਦੇ ਰੁਝੇਵੇਂ ਵਾਲੇ ਰੂਟ ਕਨਿੰਘਮ ਰੋਡ ’ਤੇ ਲਗਾਇਆ ਗਿਆ ਸੀ। ਰਿਪੋਰਟਾਂ ਦੇ ਅਨੁਸਾਰ, BBMP (Bruhat Bengaluru Mahanagara Palike) ਨੇ ਸ਼ਹਿਰ ਵਿੱਚ ਬੱਸ ਸ਼ੈਲਟਰ ਬਣਾਉਣ ਦਾ ਠੇਕਾ ਇੱਕ ਕੰਪਨੀ ਨੂੰ ਦਿੱਤਾ ਸੀ।


ਇਸ ਸ਼ੈਲਟਰ ਦੀ ਉਸਾਰੀ 21 ਅਗਸਤ ਨੂੰ ਪੂਰੀ ਹੋ ਗਈ ਸੀ। 28 ਅਗਸਤ ਨੂੰ ਜਦੋਂ ਕੰਪਨੀ ਦੇ ਕਰਮਚਾਰੀ ਸ਼ੈਲਟਰ ਦੇਖਣ ਲਈ ਗਏ ਤਾਂ ਉਨ੍ਹਾਂ ਨੂੰ ਉੱਥੇ  ਕੁਝ ਵੀ ਨਜ਼ਰ ਨਹੀਂ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਫੈਸਲਾ ਕੀਤਾ।


ਇਹ ਵੀ ਪੜ੍ਹੋ: Viral Video: ਮਧੂ ਮੱਖੀ ਦੇ ਡੰਗ ਮਾਰਦੇ ਹੀ ਕੀ ਹੁੰਦਾ? ਸਰੀਰ 'ਚ ਕਿਵੇਂ ਫੈਲਦਾ 'ਜ਼ਹਿਰ', ਦੇਖੋ ਵੀਡੀਓ


ਦੱਸ ਦੇਈਏ ਕਿ ਇਹ ਸ਼ੈਲਟਰ ਸਟੇਨਲੈੱਸ ਸਟੀਲ ਦਾ ਬਣਾਇਆ ਗਿਆ ਸੀ ਜੋ ਬਹੁਤ ਮਜ਼ਬੂਤ ​​ਸੀ। ਫਿਲਹਾਲ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਸਾਫਰਾਂ ਅਨੁਸਾਰ ਪੁਰਾਣੇ ਬੱਸ ਅੱਡੇ ਨੂੰ ਕੁਝ ਦਿਨ ਪਹਿਲਾਂ ਢਾਹਿਆ ਗਿਆ ਸੀ ਕਿਉਂਕਿ ਇਸ ਦੀ ਹਾਲਤ ਖਸਤਾ ਹੋ ਗਈ ਸੀ ਅਤੇ ਭਾਰੀ ਮੀਂਹ ਦੌਰਾਨ ਯਾਤਰੀਆਂ ਲਈ ਖਤਰਾ ਬਣ ਸਕਦਾ ਸੀ।


ਇਸ ਸ਼ੈਲਟਰ ਵਿੱਚ ਲਿੰਗਰਾਜਾਪੁਰਮ, ਹੇੱਨੂਰ, ਬਨਾਸਾਵਾੜੀ, ਪੁਲਕੇਸ਼ੀਨਗਰ, ਗਗੇਨਾਹੱਲੀ, ਹੇਬਲ ਅਤੇ ਯੇਲਾਹਾਂਕਾ ਜਾਣ ਵਾਲੇ ਯਾਤਰੀ ਬੱਸ ਦੀ ਉਡੀਕ ਵਿੱਚ ਖੜ੍ਹੇ ਸਨ। ਹੁਣ ਇੱਥੇ ਇੱਕ ਪੁਰਾਣਾ ਸ਼ੈਲਟਰ ਬਚਿਆ ਹੈ, ਜਿਸ ਵਿੱਚ ਸਿਰਫ਼ 20 ਯਾਤਰੀ ਹੀ ਖੜ੍ਹੇ ਹੋ ਸਕਦੇ ਹਨ।


ਦੱਸ ਦਈਏ ਕਿ ਬੈਂਗਲੁਰੂ 'ਚ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹੈ। 2015 ਵਿੱਚ ਹੋਰਾਈਜ਼ਨ ਸਕੂਲ ਨੇੜੇ ਡੂਪਨਹੱਲੀ ਵਿੱਚ ਬਣਿਆ ਬੱਸ ਸਟਾਪ ਵੀ ਰਾਤੋ-ਰਾਤ ਗਾਇਬ ਹੋ ਗਿਆ।


ਇਹ ਵੀ ਪੜ੍ਹੋ: Viral Video: ਮੈਗੀ 'ਤੇ ਅਜਿਹਾ ਅੱਤਿਆਚਾਰ ਦੇਖ ਕੇ ਸਹਿਣਾ ਹੋਵੇਗਾ ਔਖਾ, ਦੇਖੋ ਵੀਡੀਓ!