Butter Tea: ਦੇਸ਼ ਦੇ ਕਿਸੇ ਵੀ ਕੋਨੇ ਦੇ ਚਾਹ ਦਾ ਜ਼ਾਇਕਾ (Different Types of Tea) ਇੱਕੋ ਜਿਹਾ ਹੀ ਹੁੰਦਾ ਹੈ ਅਤੇ ਇਸ ਨੂੰ ਪਸੰਦ ਕਰਨ ਵਾਲੇ ਵੀ ਹਰ ਥਾਈਂ ਮਿਲ ਜਾਣਗੇ। ਕੁਝ ਲੋਕ ਤਾਂ ਚਾਹ 'ਚ ਵੀ ਇੰਨੀ Perfection ਭਾਲਦੇ ਹਨ ਕਿ ਕਿਸੇ ਖਾਸ ਜਗ੍ਹਾ ਦੀ ਹੀ ਚਾਹ ਪਸੰਦ ਕਰਦੇ ਹਨ ਪਰ ਇੰਟਰਨੈੱਟ 'ਤੇ ਇੱਕ ਅਜਿਹੀ ਚਾਹ ਵਾਇਰਲ ਹੋ ਰਹੀ ਹੈ ਕਿ ਜਿਸ ਦਾ ਨਾਮ ਸੁਣ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾਓ ਕਿ ਇਹ ਇੱਕ ਵਾਰ ਟ੍ਰਾਈ ਕਰਨੀ ਚਾਹੀਦੀ ਹੈ ਜਾਂ ਨਹੀਂ- ਇਹ ਹੈ ਮੱਖਣ ਵਾਲੀ ਚਾਹ (Butter Tea)



ਜੀ ਹਾਂ, ਹੁਣ ਤੱਕ ਤੁਸੀਂ ਕਰੀਮ ਵਾਲੀ ਚਾਹ, ਮਸਾਲਾ ਚਾਹ ਅਤੇ ਸਿਰਫ਼ ਦੁੱਧ ਵਾਲੀ ਚਾਹ ਪੀਤਾ ਹੋਵੇਗੀ ਪਰ ਮੱਖਣ ਵਾਲੀ ਚਾਹ ਬਾਰੇ ਸੁਣਿਆ? ਆਗਰਾ ਦੀ ਇੱਕ ਚਾਹ ਦੀ ਦੁਕਾਨ 'ਤੇ ਪਹਿਲੀ ਵਾਰ ਲੋਕਾਂ ਨੇ ਅਜਿਹੀ ਚਾਹ ਬਾਰੇ ਸੁਣਿਆ। ਪਿਛਲੇ ਸਮੇਂ ਵਿੱਚ ਲੋਕਾਂ ਨੂੰ ਮੱਖਣ ਦੇ ਨਾਲ, ਕਦੇ ਮੈਗੀ ਦੇ ਨਾਲ, ਕਦੇ ਪਰਾਂਠੇ ਦੇ ਨਾਲ ਅਤੇ ਕਦੇ ਆਮਲੇਟ ਦੇ ਨਾਲ ਮੱਖਣ ਖਾਂਦੇ ਦੇਖਿਆ ਗਿਆ ਹੈ, ਪਰ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਚਾਹ ਵਿੱਚ ਮੱਖਣ ਪਾਇਆ ਹੈ।



ਐਕਸਪੈਰੀਮੈਂਟ ਬਰਦਾਸ਼ਤ ਤੋਂ ਬਾਹਰ -
ਅਜੀਬੋ- ਗਰੀਬ ਇਸ Experiment ਦੀ ਲਿਸਟ 'ਚ ਇਹ ਤਾਜ਼ਾ ਐਕਸਪੈਰੀਮੈਂਟ ਤਾਜ ਨਗਰੀ ਆਗਰਾ ਤੋਂ ਹੈ। ਵਾਇਰਲ ਹੋ ਰਹੀ ਵੀਡੀਓ 'ਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮੱਖਣ ਮਾਰ ਕੇ ਚਾਹ ਬਣਾਈ ਜਾ ਰਹੀ ਹੈ।






ਇਹ ਵੀ ਪੜ੍ਹੋ: 
ਲੋਕਾਂ ਨੇ ਕਿਹਾ- ਛੱਡ ਦਓ ਚਾਹ
@eatthisagra ਨਾਮ ਦੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਖੂਬ ਭੜਾਸ ਕੱਢੀ। ਇੱਕ ਯੂਜ਼ਰ ਨੇ ਲਿਖਿਆ ਕਿ ਹੁਣ ਇਸ 'ਚ Cheese ਤੇ ਸੌਸ ਵੀ ਪਾ ਦਿੰਦੇ। ਇੱਕ ਨੇ ਲਿਖਿਆ ਕਿ - ਜੀਰੇ ਦਾ ਤੜਕਾ ਵੀ ਮਾਰ ਦਿੰਦੇ ਤਾਂ ਮਜ਼ਾ ਆ ਜਾਂਦਾ। ਫਿਲਹਾਲ ਇਸ ਵੀਡੀਓ ਨੂੰ 35,000 ਤੋਂ ਜ਼ਿਆਦਾ ਲਾਈਕਸ ਤੇ 1 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904