ਇਸ ਚਾਹ ਵਾਲੇ ਦੀ ਦਿਵਾਨੀਆਂ ਨੇ ਪਾਕਿਸਤਾਨੀ ਕੁੜੀਆਂ..
ਕਿਸੇ ਨੂੰ ਇਸ ਚਾਹਵਾਲੇ ਵਾਂਗ ਆਪਣਾ ਪਤੀ ਚਾਹੀਦਾ ਹੈ, ਤਾਂ ਕੋਈ ਇਹ ਕਹਿ ਰਿਹਾ ਹੈ ਕਿ ਪਾਕਿਸਤਾਨ ਦਾ ਚਾਹਵਾਲਾ ਬਾਲੀਵੁੱਡ ਅਭਿਨੇਤਾਵਾਂ ਤੋਂ ਜ਼ਿਆਦਾ ਖੂਬਸੂਰਤ ਹੈ। ਪਾਕਿਸਤਾਨ ਦੇ ਟਵਿੱਟਰ 'ਤੇ ਹੈਸ਼ ਚਾਹਵਾਲਾ ਟਰੈਂਡ ਕਰ ਰਿਹਾ ਹੈ।
ਕੁੜੀਆਂ ਨੇ ਚਾਹਵਾਲੇ ਦੀ ਤਸਵੀਰ 'ਤੇ ਵੱਖ-ਵੱਖ ਕੁਮੈਂਟ ਪੋਸਟ ਕੀਤੇ। ਕੋਈ ਉਸ ਦੇ ਵਾਲਾਂ ਨੂੰ ਲੈ ਕੇ ਤੇ ਕੋਈ ਉਸ ਦੀਆਂ ਗਲ੍ਹਾਂ ਅਤੇ ਕੋਈ ਉਸ ਦੀ ਨੀਲੀਆਂ ਅੱਖਾਂ ਨੂੰ ਲੈ ਕੇ ਦੀਵਾਨਗੀ ਜ਼ਾਹਰ ਕਰ ਰਹੀਆਂ ਹਨ।
ਫੋਟੋਗ੍ਰਾਫਰ ਨੇ ਚਾਹਵਾਲੇ ਦੀ ਤਸਵੀਰ ਨੂੰ ਇੰਸਟਰਾਗ੍ਰਾਮ 'ਤੇ 'ਹੌਟ ਚਾਹਵਾਲਾ' ਲਿਖ ਕੇ ਪੋਸਟ ਕੀਤਾ। ਬਸ ਫਿਰ ਕੀ ਸੀ ਦੇਖਦੇ ਹੀ ਦੇਖਦੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ।
ਦਰਅਸਲ ਪਾਕਿਸਤਾਨੀ ਫੋਟੋਗ੍ਰਾਫਰ ਜਿਆ ਅਲੀ ਇਸਲਾਮਾਬਾਦ ਦੀਆਂ ਗਲੀਆਂ 'ਚ ਕੁਝ ਤਸਵੀਰਾਂ ਨੂੰ ਆਪਣੇ ਕੈਮਰੇ 'ਚ ਕੈਦ ਕਰ ਰਿਹਾ ਸੀ, ਤਾਂ ਉਸ ਨੇ ਚਾਹ ਵੇਚਣ ਵਾਲੇ ਦੀ ਫੋਟੋ ਖਿੱਚ ਲਈ।
ਇਸ ਚਾਹਵਾਲੇ ਦੇ ਚਿਹਰੇ ਨੂੰ ਦੇਖ ਕੇ ਲੋਕ ਕੁਮੈਂਟ ਕਰ ਰਹੇ ਹਨ ਅਤੇ ਇਸ ਦੀ ਤੁਲਨਾ ਬਾਲੀਵੁੱਡ ਅਭਿਨੇਤਾਵਾਂ ਨਾਲ ਕਰ ਰਹੇ ਹਨ।
ਇਸਲਾਮਾਬਾਦ: ਪਾਕਿਸਤਾਨ 'ਚ ਅੱਜ-ਕੱਲ ਇਕ ਚਾਹਵਾਲੇ ਦੀ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ ਚਾਹਵਾਲੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕੀ ਆਈ, ਲੜਕੀਆਂ ਨੇ ਇਸ ਚਾਹਵਾਲੇ ਨੂੰ ਲੈ ਕੇ ਆਪਣੀ ਦੀਵਾਨਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ।