Chicken in Coffee: ਅੱਜ ਕੱਲ੍ਹ ਦੀ ਸੋਸ਼ਲ ਮੀਡੀਆ ਦੀ ਦੁਨੀਆ 'ਚ ਕੁਝ ਵੀ ਛੁਪਿਆ ਨਹੀਂ ਰਹਿ ਸਕਦਾ। ਦੇਸ਼ 'ਚ ਕੁਝ ਵੀ ਵੱਖਰਾ ਵਾਪਰਦਾ ਹੈ ਜਾਂ ਗਲਤ ਹੋ ਰਿਹਾ ਹੈ ਉਹ ਤੁਰੰਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਹੋਰ ਤਸਵੀਰ ਵਾਇਰਲ ਹੋਈ ਹੈ ਜਿਸ 'ਚ ਕੌਫੀ ਦੇ ਸ਼ੌਕੀਨ ਇੱਕ ਵਿਅਕਤੀ ਨੇ ਇਹ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਵਗੋ। ਜੀ ਹਾਂ ਅਸੀਂ ਤੁਹਾਨੂੰ ਇੱਕ ਸਵਾਲ ਕਰਦੇ ਹਾਂ ਕਿ ਕੀ ਤੁਸੀਂ ਕੌਫੀ ਦੇ ਵਿੱਚ ਪਾ ਕੇ ਕਦੇ ਚਿਕਨ ਖਾਧਾ? ਇਹ ਕਾਂਬੀਨੇਸ਼ਨ ਸੁਣ ਕੇ ਤੁਹਾਨੂੰ ਹੈਰਾਨਗੀ ਤਾਂ ਹੋਈ ਹੋਵੇਗੀ। ਜੀ ਹਾਂ ਵਾਇਰਲ ਹੋਈ ਤਸਵੀਰ 'ਚ ਇੱਕ ਵਿਅਕਤੀ ਨੇ ਕੌਫੀ ਦਾ ਆਰਡਰ ਦਿੱਤਾ ਸੀ ਪਰ ਉਸ ਨੂੰ ਕੌਫੀ ਨਾਲ ਚਿਕਨ ਫ੍ਰੀ ਮਿਲਿਆ ਪਰ ਇਹ ਚਿਕਨ ਕੌਫੀ ਦੇ ਨਾਲ ਨਹੀਂ ਬਲਕਿ ਡਿਪਡ ਚਿਕਨ ਸੀ।
ਜ਼ੋਮੈਟੋ ਤੋਂ ਆਰਡਰ ਕੀਤੀ ਗਈ ਸੀ ਕੌਫੀ
ਕੌਫੀ ਦੇ ਨਾਲ ਚਿਕਨ ਲੈਣ ਵਾਲੇ ਇਸ ਵਿਅਕਤੀ ਦਾ ਨਾਮ ਸੁਮਿਤ ਹੈ, ਜਿਸ ਨੇ 3 ਜੂਨ ਨੂੰ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਇਸ ਖਾਸ ਕੌਫੀ ਦੀ ਡਿਟੇਲਜ਼ ਸਾਂਝੀ ਕੀਤੀ । ਉਸ ਨੇ ਦੱਸਿਆ ਕਿ ਉਸ ਨੇ ਜ਼ੋਮੈਟੋ ਤੋਂ ਦਿੱਲੀ ਦੇ ਥਰਡ ਵੇਵ ਇੰਡੀਆ ਤੋਂ ਕੌਫੀ ਮੰਗਵਾਈ ਸੀ। ਨਾਲ ਹੀ ਕਿਹਾ ਕਿ ਉਹ ਅਕਸਰ ਇੱਥੋਂ ਕੌਫੀ ਮੰਗਵਾਉਂਦਾ ਰਿਹਾ ਹੈ। ਦਰਅਸਲ ਸੁਮਿਤ ਦੀ ਪਤਨੀ ਜੋ ਸ਼ਾਕਾਹਾਰੀ ਹੈ, ਜਦੋਂ ਉਸਨੇ ਕੌਫੀ ਪੀਤੀ ਤਾਂ ਉਸਨੂੰ ਕੌਫੀ ਵਿੱਚ ਚਿਕਨ ਦਾ ਇੱਕ ਛੋਟਾ ਜਿਹਾ ਟੁਕੜਾ ਮਿਲਿਆ।
ਬਾਅਦ 'ਚ ਸੁਮਿਤ ਨੇ ਟਵਿਟਰ 'ਤੇ ਦੋਹਾਂ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਮੈਂ ਜੋ ਕੌਫੀ ਆਰਡਰ ਕੀਤੀ ਹੈ, ਉਸ 'ਚ ਮੈਨੂੰ ਚਿਕਨ ਦਾ ਟੁਕੜਾ ਮਿਲਿਆ ਹੈ। ਇਹ ਬਹੁਤ ਮਾੜਾ ਤਜਰਬਾ ਰਿਹਾ ਹੈ ਅਤੇ ਮੈਂ ਇੱਥੇ ਦੁਬਾਰਾ ਕਦੇ ਆਰਡਰ ਨਹੀਂ ਕਰਾਂਗਾ। ਸੁਮਿਤ ਨੇ ਟਵਿਟਰ 'ਤੇ ਕੌਫੀ ਦੇ ਢੱਕਣ 'ਤੇ ਚਿਕਨ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਸੁਮਿਤ ਨੇ ਜ਼ੋਮੈਟੋ ਨਾਲ ਆਪਣੀ ਗੱਲਬਾਤ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਹੈ।
Zomato ਕੰਪਨੀ ਨੇ ਗਲਤੀ ਲਈ ਮੰਗੀ ਮੁਆਫੀ
ਇਸ ਦੇ ਨਾਲ ਹੀ ਟਵੀਟ ਦੇ ਵਾਇਰਲ ਹੋਣ ਤੋਂ ਬਾਅਦ ਜ਼ੋਮੈਟੋ ਕੰਪਨੀ ਨੇ ਸੁਮਿਤ ਤੋਂ ਗਲਤੀ ਲਈ ਮੁਆਫੀ ਮੰਗ ਲਈ ਹੈ। ਨਾਲ ਹੀ ਜ਼ੋਮੈਟੋ ਨੇ ਕਿਹਾ ਕਿ ਅਸੀਂ ਤੁਹਾਨੂੰ ਪ੍ਰੋ ਮੈਂਬਰਸ਼ਿਪ ਦੇਣਾ ਚਾਹੁੰਦੇ ਹਾਂ, ਇਸ ਦੇ ਜਵਾਬ 'ਚ ਸੁਮਿਤ ਨੇ ਕਿਹਾ ਕਿ ਮੇਰਾ ਸਾਲਾਨਾ ਟਰਨਓਵਰ 10 ਕਰੋੜ ਹੈ। ਸ਼ਾਕਾਹਾਰੀ ਹੋਣ ਦੇ ਬਾਵਜੂਦ, ਮੇਰੀ ਪਤਨੀ ਨੇ ਕੌਫੀ ਵਿੱਚ ਚਿਕਨ ਦਾ ਸਵਾਦ ਲਿਆ। ਦੂਜੇ ਪਾਸੇ ਥਰਡ ਵੇਵ ਕੌਫੀ ਨੇ ਵੀ ਸੁਮਿਤ ਦੇ ਟਵੀਟ ਦਾ ਜਵਾਬ ਦਿੱਤਾ ਅਤੇ ਲਿਖਿਆ ਕਿ ਅਸੀਂ ਤੁਹਾਡੇ ਤੋਂ ਮੁਆਫੀ ਚਾਹੁੰਦੇ ਹਾਂ। ਤੁਸੀਂ ਮੈਨੂੰ ਆਪਣਾ ਸੰਪਰਕ ਨੰਬਰ ਦਿਓ, ਸਾਡੀ ਟੀਮ ਜਲਦੀ ਹੀ ਤੁਹਾਡੇ ਨਾਲ ਗੱਲ ਕਰੇਗੀ।
ਸੁਮਿਤ ਵੱਲੋਂ ਪਾਈ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।