ਦੁਨੀਆ ਵਿੱਚ ਅਜੀਬ ਕਾਰਨਾਮੇ ਹੁੰਦੇ ਰਹਿੰਦੇ ਹਨ, ਜਿਸ ਨੂੰ ਦੇਖ ਕੇ ਕਈ ਵਾਰ ਅਸੀਂ ਹੈਰਾਨ ਰਹਿ ਜਾਂਦੇ ਹਾਂ। ਹਮੇਸ਼ਾ ਦੀ ਤਰ੍ਹਾਂ ਸਾਡੇ ਗੁਆਂਢੀ ਦੇਸ਼ ਚੀਨ ਨੇ ਅਜਿਹੇ ਅਜੀਬ ਕਾਰਨਾਮੇ ਕੀਤੇ ਹਨ। ਚੀਨ ਹਮੇਸ਼ਾ ਹੀ ਆਪਣੀਆਂ ਵੱਖ-ਵੱਖ ਅਤੇ ਅਜੀਬ ਕਾਢਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਇਹਨਾਂ ਕਾਢਾਂ ਦੇ ਸਥਾਈ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸੇ ਕਰਕੇ ਭਾਰਤੀ ਲੋਕ ਚੀਨੀ ਵਸਤਾਂ 'ਤੇ ਜਲਦੀ ਭਰੋਸਾ ਕਰਨ ਤੋਂ ਝਿਜਕਦੇ ਹਨ।

Continues below advertisement


 


ਦੱਸ ਦਈਏ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਇਮਾਰਤ ਦੀ 5ਵੀਂ ਮੰਜ਼ਿਲ 'ਤੇ ਪੈਟਰੋਲ ਪੰਪ ਬਣਿਆ ਹੋਇਆ ਹੈ। ਅਕਸਰ ਅਸੀਂ ਪੈਟਰੋਲ ਪੰਪ ਧਰਤੀ ਤੇ ਬਣਿਆ ਦੇਖਦੇ ਆਏ ਹਾਂ। ਇੰਟਰਨੈੱਟ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


 


ਇਹ ਵੀਡੀਓ ਚੀਨ ਦੇ ਚੋਂਗਕਿੰਗ ਦੀ ਦੱਸੀ ਜਾ ਰਹੀ ਹੈ। ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਇਮਾਰਤ ਦਾ ਅਗਲਾ ਹਿੱਸਾ ਕਾਫੀ ਨੀਵੇਂ ਤੋਂ ਸ਼ੁਰੂ ਹੋ ਰਿਹਾ ਹੈ। ਅਗਲੇ ਹਿੱਸੇ ਤੋਂ ਇੱਕ ਸੜਕ ਜਾਂਦੀ ਹੈ, ਜੋ ਕਾਫ਼ੀ ਨੀਵੀਂ ਦਿਖਾਈ ਦਿੰਦੀ ਹੈ। ਜਦੋਂਕਿ ਇਮਾਰਤ ਦੇ ਪਿਛਲੇ ਪਾਸੇ ਨੂੰ ਜਾਂਦੀ ਦੂਜੀ ਸੜਕ ਬਿਲਡਿੰਗ ਦੀ 5ਵੀਂ ਮੰਜ਼ਿਲ ਦੀ ਸਤ੍ਹਾ ਦੇ ਬਿਲਕੁਲ ਬਰਾਬਰ ਹੈ। ਜੋ ਵੀ ਪੈਟਰੋਲ ਭਰਵਾਉਣ ਲਈ ਆਵੇਗਾ ਉਹ ਬਿਲਡਿੰਗ ਦੇ ਪਿਛਲੇ ਪਾਸੇ ਤੋਂ ਆਵੇਗਾ, ਜਿਸ ਦੇ ਅੱਗੇ ਸੜਕ ਹੈ। ਇਮਾਰਤ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਿਰਫ ਵਾਹਨਾਂ ਦੀ ਪਾਰਕਿੰਗ ਦੇ ਮਕਸਦ ਨਾਲ ਬਣਾਈ ਗਈ ਹੈ। ਜਦੋਂ ਕਿ ਇਸ ਦੀ ਛੱਤ ਨੂੰ ਪੈਟਰੋਲ ਪੰਪ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਤਾਂ ਜੋ ਜਗ੍ਹਾ ਦੀ ਸਹੀ ਵਰਤੋਂ ਕੀਤੀ ਜਾ ਸਕੇ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।