ਬੀਜਿੰਗ : ਹਿੰਸਾ ਤੋਂ ਪ੍ਰਭਾਵਿਤ ਪੱਛਮੀ ਸੂਬੇ ਸ਼ਿਨਜਿਆਂਗ 'ਚ ਅੱਤਵਾਦੀਆਂ ਦੀ ਘੁਸਪੈਠ ਰੋਕਣ ਲਈ ਚੀਨ ਇਕ ਕੰਧ ਬਣਾਏਗਾ। ਸੂਬੇ ਦੇ ਗਵਰਨਰ ਨੇ ਮੰਗਲਵਾਰ ਨੂੰ ਕਿਹਾ ਕਿ ਬਾਹਰੀ ਅੱਤਵਾਦੀਆਂ ਨੂੰ ਸ਼ਿਨਜਿਆਂਗ 'ਚ ਵੜਨ ਤੋਂ ਰੋਕਣ ਲਈ ਸਰਹੱਦਾਂ 'ਤੇ ਕੰਧ ਖੜ੍ਹੀ ਕੀਤੀ ਜਾਵੇਗੀ। ਸਰਕਾਰੀ ਅਖ਼ਬਾਰ 'ਚਾਈਨਾ ਡੇਲੀ' ਨੇ ਸ਼ਿਨਜਿਆਂਗ ਦੇ ਗਵਰਨਰ ਸ਼ੋਹਰਤ ਜ਼ਾਕਿਰ ਦੇ ਹਵਾਲੇ ਤੋਂ ਕਿਹਾ ਕਿ ਸਰਹੱਦੀ ਸੁਰੱਖਿਆ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਲਈ 'ਗ੍ਰੇਟ ਵਾਲ' ਦਾ ਨਿਰਮਾਣ ਕੀਤਾ ਜਾਵੇਗਾ। ਅਸੀਂ ਆਪਣੇ ਵੱਲੋਂ ਸਭ ਤੋਂ ਵਧੀਆ ਕੋਸ਼ਿਸ਼ ਕਰਾਂਗੇ ਕਿ ਕੋਈ ਅਜਿਹੀ ਥਾਂ ਨਾ ਬਚੇ ਜਿੱਥੋਂ ਘੁਸਪੈਠ ਹੋ ਸਕੇ। ਇਸ ਦੇ ਇਲਾਵਾ ਸਰਹੱਦੀ ਸੜਕਾਂ ਅਤੇ ਦੂਜੇ ਢਾਂਚਿਆਂ ਨੂੰ ਦਰੁਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੁੱਲ ਮਿਲਾ ਕੇ ਸਥਿਤੀ ਸਥਿਰ ਰਹੀ ਅਤੇ ਲੋਕਾਂ ਨੇ ਸੁਰੱਖਿਅਤ ਮਹਿਸੂਸ ਕੀਤਾ। ਅਸੀਂ ਵੱਖਵਾਦ ਨੂੰ ਵਾਪਸੀ ਦਾ ਮੌਕਾ ਨਹੀਂ ਦੇਵਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਧਾਰਮਿਕ ਅੱਤਵਾਦ ਅਤੇ ਅੱਤਵਾਦੀ ਹਮਲੇ ਦੁਬਾਰਾ ਦੇਖਣ ਲਈ ਨਹੀਂ ਮਿਲੇ। ਯਾਦ ਰਹੇ ਕਿ ਪਿਛਲੇ ਕੁਝ ਸਾਲਾਂ ਤੋਂ ਉਇਗਰ ਮੁਸਲਿਮ ਬਹੁਗਿਣਤੀ ਸ਼ਿਨਜਿਆਂਗ ਅੱਤਵਾਦੀ ਹਿੰਸਾ ਦੀ ਲਪੇਟ 'ਚ ਹੈ। ਤੁਰਕੀ ਬੋਲਣ ਵਾਲੇ ਉਇਗਰਾਂ ਅਤੇ ਹਾਨ ਫਿਰਕੇ ਦੇ ਲੋਕਾਂ ਦਰਮਿਆਨ ਹੋਈ ਹਿੰਸਾ 'ਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਚੀਨ ਇਸ ਲਈ ਇਸਲਾਮਿਕ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ 'ਚੋਂ ਕਈ ਦਾ ਦੇਸ਼ ਦੇ ਬਾਹਰ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹੈ ਪਰ ਮਨੁੱਖੀ ਅਧਿਕਾਰ ਸਮੂਹ ਅਤੇ ਜਲਾਵਤਨ ਉਇਗਰ ਇਸ ਨੂੰ ਦਬਾਉਣ ਦੀ ਪ੍ਰਤੀਿਯਆ ਦੱਸਦੇ ਹਨ। ਉਨ੍ਹਾਂ ਮੁਤਾਬਿਕ ਚੀਨ ਉਇਗਰਾਂ ਦੀ ਸੰਸਿਯਤੀ ਅਤੇ ਧਰਮ 'ਤੇ ਰੋਕ ਲਗਾ ਰਿਹਾ ਹੈ। ਚੀਨ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਾ ਰਹਿੰਦਾ ਹੈ।