(Source: ECI/ABP News/ABP Majha)
ਸ਼ਖਸ ਨੇ ਪਿਛਲੇ 14 ਸਾਲਾਂ ਤੋਂ ਏਅਰਪੋਰਟ ਨੂੰ ਬਣਾਇਆ ਆਪਣਾ ਆਸ਼ਿਆਨਾ, ਇਸ ਕਾਰਨ ਆਪਣੇ ਘਰ ਤੋਂ ਰਹਿੰਦਾ ਦੂਰ
ਚੀਨ 'ਚ ਇਕ 60 ਸਾਲਾ ਸ਼ਖਸ ਏਅਰਪੋਰਟ ਦਾ ਹੀ ਆਸ਼ਿਆਨਾ ਬਣਾਇਆ ਹੋਇਆ ਹੈ। ਉਹ 14 ਸਾਲਾਂ ਤੋਂ ਬੀਜਿੰਗ ਕੈਪੀਟਲ ਇੰਟਰਨੈਸ਼ਨਲ ਏਅਰਪੋਰਟ 'ਤੇ ਡੇਰਾ ਲਾ ਰਹਿ ਰਿਹਾ ਹੈ। ਘਰ ਵਿੱਚ ਪਰਿਵਾਰ ਹੋਣ ਦੇ ਬਾਵਜੂਦ ਉਹ ਆਪਣੇ ਘਰ ਨਹੀਂ ਜਾਂਦਾ।
Trending news: ਚੀਨ 'ਚ ਇਕ 60 ਸਾਲਾ ਸ਼ਖਸ ਏਅਰਪੋਰਟ ਦਾ ਹੀ ਆਸ਼ਿਆਨਾ ਬਣਾਇਆ ਹੋਇਆ ਹੈ। ਉਹ 14 ਸਾਲਾਂ ਤੋਂ ਬੀਜਿੰਗ ਕੈਪੀਟਲ ਇੰਟਰਨੈਸ਼ਨਲ ਏਅਰਪੋਰਟ 'ਤੇ ਡੇਰਾ ਲਾ ਰਹਿ ਰਿਹਾ ਹੈ। ਘਰ ਵਿੱਚ ਪਰਿਵਾਰ ਹੋਣ ਦੇ ਬਾਵਜੂਦ ਉਹ ਆਪਣੇ ਘਰ ਨਹੀਂ ਜਾਂਦਾ। ਉਸ ਨੇ ਏਅਰਪੋਰਟ ਦੇ ਵੇਟਿੰਗ ਏਰੀਆ ਨੂੰ ਆਪਣਾ ਆਸ਼ਿਆਨਾ ਬਣਾ ਲਿਆ ਹੈ। ਇਸ ਵਿਅਕਤੀ ਦਾ ਨਾਂ ਵੇਈ ਜਿਆਂਗੁਓ ਹੈ।
ਉਹ 2008 ਤੋਂ ਟਰਮੀਨਲ 2 ਦੇ ਅੰਦਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਹਿ ਰਹੇ ਹਨ। ਚਾਈਨਾ ਡੇਲੀ ਨੂੰ ਦਿੱਤੇ ਇੰਟਰਵਿਊ 'ਚ ਵੇਈ ਨੇ ਕਿਹਾ ਕਿ ਉਸ ਨੂੰ 40 ਸਾਲ ਦੀ ਉਮਰ 'ਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਤੇ ਆਪਣੀ ਉਮਰ ਕਾਰਨ ਨੌਕਰੀ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਵੇਈ ਦਾ ਮੰਨਣਾ ਹੈ ਕਿ ਉਹ ਘਰ ਨਹੀਂ ਜਾ ਸਕਦਾ ਕਿਉਂਕਿ ਉੱਥੇ ਕੋਈ ਆਜ਼ਾਦੀ ਨਹੀਂ।
14 ਸਾਲਾਂ ਤੋਂ ਏਅਰਪੋਰਟ ਨੂੰ ਹੀ ਬਣਾਇਆ ਆਸ਼ਿਆਨਾ
2017 ਵਿੱਚ ਕ੍ਰਿਸਮਸ ਤੋਂ ਠੀਕ ਪਹਿਲਾਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੇਈ ਨੂੰ ਘਰ ਜਾਣ ਲਈ ਕਿਹਾ ਤੇ ਪੁਲਿਸ ਕਰਮਚਾਰੀ ਉਸਨੂੰ ਉਸਦੇ ਘਰ ਲੈ ਗਏ। ਵੇਈ ਦਾ ਘਰ ਏਅਰਪੋਰਟ ਤੋਂ ਕਰੀਬ 20 ਕਿਲੋਮੀਟਰ ਦੂਰ ਹੈ। ਪੁਲਿਸ ਵੱਲੋਂ ਉਸ ਨੂੰ ਘਰ ਲਿਆਉਣ ਤੋਂ ਕੁਝ ਦਿਨਾਂ ਬਾਅਦ ਉਹ ਮੁੜ ਹਵਾਈ ਅੱਡੇ 'ਤੇ ਪਰਤਿਆ।
ਵੇਈ ਜਿਆਂਗੁਓ ਦਾ ਕਹਿਣਾ ਹੈ ਕਿ ਜਦੋਂ ਪਰਿਵਾਰ ਤੋਂ ਦੂਰੀ ਸ਼ੁਰੂ ਹੋਈ ਤਾਂ ਉਸ ਨੇ ਏਅਰਪੋਰਟ ਤੇ ਰੇਲਵੇ ਸਟੇਸ਼ਨਾਂ 'ਤੇ ਰਾਤਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦਾ ਕਹਿਣਾ ਹੈ ਕਿ ਉਹ ਏਅਰਪੋਰਟ 'ਤੇ ਆਜ਼ਾਦੀ ਨਾਲ ਰਹਿੰਦਾ ਹੈ ਜਦਕਿ ਘਰ 'ਚ ਉਸ ਨੂੰ ਕੋਈ ਆਜ਼ਾਦੀ ਨਹੀਂ।
ਸਿਗਰਟ ਤੇ ਸ਼ਰਾਬ ਦੀ ਲਤ
ਜਦੋਂ ਵੇਈ ਜਿਆਂਗੁਓ ਤੋਂ ਘਰ ਵਾਪਸੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਘਰ ਨਹੀਂ ਪਰਤੇਗਾ, ਕਿਉਂਕਿ ਉੱਥੇ ਉਸ 'ਤੇ ਫਿਰ ਤੋਂ ਸ਼ਰਾਬ ਅਤੇ ਸਿਗਰਟ ਛੱਡਣ ਲਈ ਦਬਾਅ ਪਾਇਆ ਜਾਵੇਗਾ। ਵੇਈ ਆਪਣੀ ਮਹੀਨਾਵਾਰ ਸਰਕਾਰੀ ਪੈਨਸ਼ਨ ਨਾਲ ਇਸ ਲਤ ਨੂੰ ਪੂਰਾ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸਨੂੰ ਸਿਗਰਟ ਅਤੇ ਸ਼ਰਾਬ ਛੱਡਣ ਲਈ ਕਿਹਾ।
ਪਰਿਵਾਰ ਨੇ ਕਿਹਾ ਕਿ ਜੇਕਰ ਮੈਂ ਘਰ ਰਹਿਣਾ ਚਾਹੁੰਦਾ ਹਾਂ ਤਾਂ ਮੈਨੂੰ ਸਿਗਰਟ ਤੇ ਸ਼ਰਾਬ ਪੀਣ ਦੀ ਆਦਤ ਛੱਡਣੀ ਪਵੇਗੀ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਮੈਨੂੰ ਉਨ੍ਹਾਂ ਨੂੰ ਮਹੀਨੇ ਦੇ ਪੂਰੇ 1000 ਯੂਆਨ ਦੇਣੇ ਪੈਣਗੇ। ਫਿਰ ਮੈਂ ਆਪਣੀ ਸਿਗਰਟ ਅਤੇ ਸ਼ਰਾਬ ਕਿਵੇਂ ਖਰੀਦ ਸਕਾਂਗਾ? ਮੈਂ ਏਅਰਪੋਰਟ 'ਤੇ ਆਜ਼ਾਦੀ ਨਾਲ ਰਹਿੰਦਾ ਹਾਂ।