ਜਦੋਂ ਅਸੀਂ ਮਸ਼ੀਨਾਂ ਵਾਂਗ ਕੰਮ ਕਰਦੇ ਹਾਂ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਅਸੀਂ ਅਸਲ ਵਿੱਚ ਇਨਸਾਨ ਹਾਂ ਜੋ ਗਲਤੀਆਂ ਕਰਨ ਦੇ ਸਮਰੱਥ ਹਾਂ। ਇਸ ਲਈ ਕੋਈ ਵੀ ਕੰਮ ਧਿਆਨ ਨਾਲ ਕਰਨਾ ਚਾਹੀਦਾ ਹੈ। ਹਾਲ ਹੀ ਵਿੱਚ, ਇੱਕ ਐਸਬੀਆਈ ਬੈਂਕ ਕਰਮਚਾਰੀ ਦੀ ਇੱਕ ਕਲੈਰੀਕਲ ਗਲਤੀ ਵੱਡੀ ਸਮੱਸਿਆ ਬਣ ਗਈ। 


ਰਿਪੋਰਟਾਂ ਦੇ ਅਨੁਸਾਰ,ਐੱਸਬੀਆਈ ਦੇ ਮੁਲਾਜ਼ਮ ਦੀ ਇੱਕ ਗਲਤੀ ਕਾਰਨ ਤੇਲੰਗਾਨਾ ਸਰਕਾਰ ਵੱਲੋਂ ਫਲੈਗਸ਼ਿਪ ਪ੍ਰੋਗਰਾਮ, ਦਲਿਤ ਬੰਧੂ ਸਕੀਮ ਲਈ ਰੱਖੀ ਰਾਸ਼ੀ ਗਲਤ ਅਕਾਊਂਟਸ 'ਚ ਟ੍ਰਾਂਸਫਰ ਹੋ ਗਈ ਇਹ ਕੋਈ ਛੋਟੀ ਮੋਟੀ ਰਾਸ਼ੀ ਨਹੀਂ ਬਲਕਿ ਡੇਢ ਕਰੋੜ ਦੀ ਰਾਸ਼ੀ ਸੀ 


ਦਸ ਦਈਏ ਕਿ ਇਹ ਵਿਸ਼ੇਸ਼ ਸਕੀਮ ਦਾ ਟੀਚਾ ਪ੍ਰਤੀ ਅਨੁਸੂਚਿਤ ਜਾਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਪੂੰਜੀ ਸਹਾਇਤਾ ਪ੍ਰਦਾਨ ਕਰਨਾ ਹੈ। 'ਦ ਹਿੰਦੂ' ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਸਕੀਮ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਇੱਕ ਢੁਕਵੀਂ ਆਮਦਨ ਪੈਦਾ ਕਰਨ ਵਾਲਾ ਸਰੋਤ ਸਥਾਪਤ ਕਰਨ ਲਈ 100 ਪ੍ਰਤੀਸ਼ਤ ਸਬਸਿਡੀ ਦੀ ਪੇਸ਼ਕਸ਼ ਕਰਦੀ ਹੈ। ਪਰ ਇਸ ਗਲਤੀ ਕਾਰਨ ਲੋਟਸ ਹਸਪਤਾਲ ਦੇ 15 ਕਰਮਚਾਰੀਆਂ ਦੇ (ਸੈਲਰੀ) ਖਾਤਿਆਂ ਵਿੱਚ ਅਚਾਨਕ 1.50 ਕਰੋੜ ਰੁਪਏ ਟਰਾਂਸਫਰ ਹੋ ਗਏ। ਹਰੇਕ ਕਰਮਚਾਰੀ ਦੇ ਖਾਤੇ ਵਿੱਚ 10 ਲੱਖ ਰੁਪਏ ਆ ਗਏ। ਇਸ ਤੋਂ ਬਾਅਦ, ਇੱਕ 'ਐਕਸੀਡੈਂਟਲ' ਲਾਭਪਾਤਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


ਜਿਵੇਂ ਹੀ ਐਸਬੀਆਈ ਰੰਗਾਰੇਡੀ ਜ਼ਿਲ੍ਹਾ ਕੁਲੈਕਟਰ ਸ਼ਾਖਾ ਦੇ ਅਧਿਕਾਰੀਆਂ ਨੇ ਗਲਤੀ ਦਾ ਅਹਿਸਾਸ ਹੋਇਆ, ਉਨ੍ਹਾਂ ਨੇ ਹਸਪਤਾਲ ਦੇ ਕਰਮਚਾਰੀਆਂ ਨੂੰ ਰਕਮ ਵਾਪਸ ਟ੍ਰਾਂਸਫਰ ਕਰਨ ਲਈ ਕਿਹਾ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 15 ਵਿੱਚੋਂ 14 ਕਰਮਚਾਰੀਆਂ ਨੇ ਪੈਸੇ ਵਾਪਸ ਕਰ ਦਿੱਤੇ, ਪਰ ਮਹੇਸ਼ ਨਾਮ ਦਾ ਇੱਕ ਵਿਅਕਤੀ ਇਹ ਰਕਮ ਵਾਪਸ ਨਹੀਂ ਕਰ ਸਕਿਆ ਕਿਉਂਕਿ ਉਹ ਫੋਨ 'ਤੇ ਉਪਲਬਧ ਨਹੀਂ ਸੀ। ਉੱਥੇ ਹੀ 'ਦ ਹਿੰਦੂ' ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਮਹੇਸ਼ ਨੇ ਪੈਸੇ ਵਾਪਸ ਨਹੀਂ ਕੀਤੇ। ਇਸ ਤੋਂ ਬਾਅਦ ਬੈਂਕ ਅਧਿਕਾਰੀ ਨੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ।


ਇਹ ਵੀ ਦੱਸਿਆ ਜਾ ਰਿਹਾ ਹੈ ਇੰਨੀ ਵੱਡੀ ਗਲਤੀ ਕਾਰਨ ਵੀ ਬੈਂਕ ਮੁਲਾਜ਼ਮ 'ਤੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਫਿਲਹਾਲ ਬੈਂਕ ਅਧਿਕਾਰੀਆਂ ਵੱਲੋਂ ਮਹੇਸ਼ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ 10 ਲੱਖ ਰੁਪਏ ਵਿੱਚੋਂ 6.70 ਲੱਖ ਰੁਪਏ ਦੀ ਵਸੂਲੀ ਕਰ ਲਈ ਗਈ ਹੈ ਜਦਕਿ ਅਜੇ ਵੀ 3.30 ਲੱਖ ਰੁਪਏ ਬਾਕੀ ਹਨ।