Punishment Reduced by 100 Years: ਆਏ ਦਿਨ ਸੜਕਾਂ 'ਤੇ ਸੈਂਕੜੇ ਹਾਦਸੇ ਵਾਪਰਦੇ ਹਨ। ਕਈ ਹਾਦਸੇ ਕਿਸੇ ਦੀ ਅਣਗਹਿਲੀ ਕਾਰਨ ਤੇ ਕਈ ਵਾਰ ਅਣਜਾਣੇ 'ਚ ਵੱਡੇ ਹਾਦਸੇ ਵਾਪਰ ਜਾਂਦੇ ਹਨ। ਅਜਿਹਾ ਹੀ ਇੱਕ ਹਾਦਸਾ 2019 'ਚ ਅਮਰੀਕਾ 'ਚ ਵੀ ਵਾਪਰਿਆ ਸੀ ਜੋ ਮਾਮਲਾ ਅਜੇ ਵੀ ਚੱਲ ਰਿਹਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਮਾਮਲੇ 'ਚ ਹਾਦਸੇ ਦੇ ਦੋਸ਼ੀ ਦੀ ਸਜ਼ਾ 'ਚ ਇੰਨੀ ਘਟਾ ਦਿੱਤੀ ਗਈ ਕਿ ਤੁਸੀਂ ਵੀ ਦੰਗ ਰਹਿ ਜਾਓਗੇ।
4 ਲੋਕਾਂ ਦੀ ਹੋਈ ਸੀ ਹਾਦਸੇ 'ਚ ਮੌਤ
ਸਾਲ 2019 ਦੇ ਅਪ੍ਰੈਲ 'ਚ ਰੋਜੇਲ ਏਗੁਈਲੇਰਾ (Rogel Aguilera) ਨਾਮ ਦਾ ਸ਼ਖਸ 18 ਚੱਕਿਆਂ ਵਾਲੇ ਟਰਾਲੇ 'ਚ ਲੱਕੜੀਆਂ ਲੈ ਕੇ ਕੋਲੋਰਾਡੋ (Colorado, America) ਜਾ ਰਿਹਾ ਸੀ ਕਿ ਅਚਾਨਕ ਟਰਾਲੇ ਦਾ ਬ੍ਰੇਕ ਫੇਲ੍ਹ ਹੋਣ 'ਤੇ ਟਰਾਲਾ ਸਾਹਮਣੇ ਜਾ ਰਹੀਆਂ ਕਾਰਾਂ ਨਾਲ ਜਾ ਟਕਰਾਇਆ ਸੀ। ਇਸ ਦੌਰਾਨ ਇੱਕ ਦੇ ਬਾਅਦ ਇੱਕ ਕਾਰ 'ਚ ਅੱਗ ਲੱਗ ਗਈ ਤੇ ਹਾਦਸੇ 'ਚ 4 ਲੋਕਾਂ ਨੇ ਜਾਨ ਗਵਾ ਦਿੱਤੀ ਤੇ ਹਾਈਵੇਅ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ।
110 ਸਾਲ ਦੀ ਮਿਲੀ ਸੀ ਸਜ਼ਾ
ਹਾਦਸੇ ਦੇ ਦੋਸ਼ੀ ਪਾਏ ਗਏ ਰੋਜੇਲ ਏਗੁਈਲੇਰਾ ਨੂੰ ਕੋਰਟ ਨੇ 110 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਲੈ ਕੇ ਅਮਰੀਕਾ 'ਚ ਕਾਫੀ ਵਿਰੋਧ ਵੀ ਹੋਇਆ ਸੀ। ਇੱਥੋਂ ਤੱਕ ਕਿ ਮਾਡਲ ਤੇ ਹੌਲੀਵੁੱਡ ਅਦਾਕਾਰਾ ਕਿਮ ਕਾਰਦਰਸ਼ੀਅਨ ਵੀ ਹਾਦਸੇ ਦੇ ਦੋਸ਼ੀ ਦੇ ਸਮਰਥਨ 'ਚ ਆਈ ਸੀ। ਦਰਅਸਲ ਦੋਸ਼ੀ ਪਾਏ ਗਏ ਰੋਜੇਲ ਨੇ ਕੋਰਟ 'ਚ ਕਿਹਾ ਸੀ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਕਿਸੇ ਇਨਸਾਨ ਨੂੰ ਸੱਟ ਪਹੁੰਚਾਏਗਾ।
ਗਵਰਨਰ ਨੇ ਸੁਣਾਇਆ ਹੈਰਾਨੀਜਨਕ ਫੈਸਲਾ
ਦੋਸ਼ੀ ਦੇ ਹੱਕ ਤੇ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਕੋਲੋਰਾਡੋ ਦੇ ਗਵਰਨਰ ਨੇ ਹੈਰਾਨੀਜਨਕ ਫੈਸਲਾ ਸੁਣਾਇਆ ਹੈ। ਵਿਰੋਧ ਨੂੰ ਦੇਖਦੇ ਗਵਰਨਰ ਵੱਲੋਂ ਦੋਸ਼ੀ ਦੀ ਸਜ਼ਾ 1-2 ਨਹੀਂ ਬਲਕਿ 100 ਸਾਲ ਘਟਾ ਦਿੱਤੀ ਗਈ ਹੈ। 100 ਸਾਲ ਦੀ ਸਜ਼ਾ ਹੁਣ 10 ਸਾਲਾਂ ਦੀ ਰਹਿ ਗਈ ਹੈ।ਗਵਰਨਰ ਨੇ ਪੱਤਰ 'ਚ ਲਿਖਿਆ ਕਿ ਹਾਦਸੇ ਦੇ ਦੋਸ਼ੀ ਨੂੰ 110 ਸਾਲ ਦੀ ਸਜ਼ਾ ਦੋਸ਼ ਮੁਤਾਬਕ ਅਨੁਕੂਲ ਨਹੀਂ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904