ਵੱਖ-ਵੱਖ ਵਿਅਕਤੀ ਦੀ ਆਪਣੀ ਖਾਸੀਅਤ ਹੁੰਦੀ ਹੈ। ਉਹ ਕਿਸੇ ਨਾ ਕਿਸੇ ਚੀਜ਼ ਵਿੱਚ ਇੰਨਾ ਵਧੀਆ ਹੁੰਦਾ ਹੈ ਕਿ ਹਰ ਕੋਈ ਉਸਦੀ ਪ੍ਰਤਿਭਾ ਤੋਂ ਹੈਰਾਨ ਹੋ ਜਾਂਦਾ ਹੈ। ਅਜਿਹਾ ਹੀ ਕੁਝ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸ਼ੈੱਫ ਨਾਲ ਵੀ ਹੋ ਰਿਹਾ ਹੈ। ਉਸਨੂੰ ਖੀਰੇ ਇੰਨੇ ਪਸੰਦ ਹਨ ਕਿ ਉਹ ਅਕਸਰ ਇਸ ਸਬਜ਼ੀ ਨਾਲ ਸਬੰਧਤ ਪਕਵਾਨਾਂ ਨੂੰ ਸਾਂਝਾ ਕਰਦਾ ਰਹਿੰਦਾ ਹੈ।


ਇਸ ਸ਼ੈੱਫ ਦੀ ਰੈਸਿਪੀ 'ਚ ਕੁਝ ਅਜਿਹਾ ਖਾਸ ਹੈ ਕਿ ਲੱਖਾਂ ਲੋਕ ਹਰ ਰੋਜ਼ ਨਾ ਸਿਰਫ ਉਸ ਦੀਆਂ ਵੀਡੀਓਜ਼ ਦੇਖਦੇ ਹਨ, ਸਗੋਂ ਟ੍ਰਾਈ ਵੀ ਕਰਦੇ ਹਨ। ਇਸ ਸਮੇਂ ਪੂਰੇ ਦੇਸ਼ 'ਚ ਖੀਰੇ ਦੀ ਕਮੀ ਹੈ ਅਤੇ ਇਸ ਦਾ ਕਾਰਨ ਇਸ ਸ਼ੈੱਫ ਨੂੰ ਮੰਨਿਆ ਜਾ ਰਿਹਾ ਹੈ, ਜਿਸ ਨੇ ਦੇਸ਼ ਦੇ ਲੋਕਾਂ ਨੂੰ ਖੀਰਾ ਖਾਣ ਦਾ ਆਦੀ ਬਣਾ ਦਿੱਤਾ ਹੈ।


ਆਈਸਲੈਂਡ ਵਿੱਚ ਖੀਰੇ ਦੀ ਘਾਟ
ਮੀਡੀਆ ਰਿਪੋਰਟਾਂ ਮੁਤਾਬਕ ਇਸ ਸਮੇਂ ਆਈਸਲੈਂਡ 'ਚ ਖੀਰੇ ਦੀ ਕਮੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੇਸ਼ ਦੇ ਲੋਕ ਜ਼ਿਆਦਾ ਖੀਰਾ ਨਹੀਂ ਖਾਂਦੇ ਸਨ ਪਰ ਇਸ ਸਮੇਂ ਉਨ੍ਹਾਂ ਨੂੰ ਖੀਰਾ ਭਾਲਦੇ ਨਹੀਂ ਲੱਭ ਰਿਹਾ। ਬੀਬੀਸੀ ਦੀ ਰਿਪੋਰਟ ਮੁਤਾਬਕ ਇੱਥੇ ਸੁਪਰਮਾਰਕੀਟਾਂ ਵਿੱਚ ਖੀਰੇ ਨਹੀਂ ਬਚੇ ਹਨ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਅਚਾਨਕ ਖਰੀਦ ਲਿਆ ਹੈ। ਇਸ ਦਾ ਕਾਰਨ ਹੈ ਸੋਸ਼ਲ ਮੀਡੀਆ 'ਤੇ ਮਸ਼ਹੂਰ ਕੈਨੇਡੀਅਨ ਸ਼ੈੱਫ ਲੋਗਨ ਮੋਫਿਟ, ਜਿਨ੍ਹਾਂ ਨੂੰ ਕਕੰਬਰ ਬੁਆਏ ਵੀ ਕਿਹਾ ਜਾਂਦਾ ਹੈ। ਉਹ ਜ਼ਿਆਦਾਤਰ ਖੀਰੇ ਨਾਲ ਸਬੰਧਤ ਪਕਵਾਨਾਂ ਦੀ ਰੀਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝਾ ਕਰਦਾ ਹੈ।






ਆਈਸਲੈਂਡ 'ਚ ਵੀ ਲੋਕ ਉਸ ਦੀਆਂ ਰੈਸਿਪੀ ਅਜ਼ਮਾਉਣ ਲਈ ਖੀਰੇ ਚਾਹੁੰਦੇ ਹਨ ਪਰ ਆਈਸਲੈਂਡ 'ਚ ਖੀਰੇ ਦੀ ਕਮੀ ਹੋ ਗਈ ਹੈ।






ਦਿਲਚਸਪ ਹੈ ਮਾਮਲਾ 
ਆਈਸਲੈਂਡ ਵਿੱਚ ਖੀਰੇ ਦੀ ਇੰਨੀ ਕਾਸ਼ਤ ਨਹੀਂ ਕੀਤੀ ਜਾਂਦੀ, ਇਸ ਲਈ ਕਿਸਾਨ ਓਨਾ ਉਤਪਾਦਨ ਕਰਨ ਦੇ ਯੋਗ ਨਹੀਂ ਹਨ ਜਿੰਨੀ ਮੰਗ ਹੈ।






ਟਿੱਕਟੌਕ ਅਤੇ ਇੰਸਟਾਗ੍ਰਾਮ 'ਤੇ ਖੀਰੇ ਦੀ ਰੈਸਿਪੀ ਦੇਖ ਕੇ ਲੋਕਾਂ ਨੇ ਇਸ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਪਰ ਫਿਰ ਇਸ ਦੀ ਸਪਲਾਈ ਘੱਟ ਗਈ।