ਮੁੰਬਈ: ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੇ ਮਲਕਾਪੁਰ ਪਾਂਗਰਾ ਪਿੰਡ 'ਚ ਵਿਆਹ ਦੌਰਾਨ ਲਾੜੇ ਨੂੰ ਦੋਸਤਾਂ ਨਾਲ ਨੱਚਣਾ ਇੰਨਾ ਮਹਿੰਗਾ ਪੈ ਗਿਆ ਕਿ ਲੜਕੀ ਦੇ ਬਾਪ ਨੇ ਵਿਆਹ ਹੀ ਤੋੜ ਦਿੱਤਾ। ਗੁੱਸੇ 'ਚ ਆਏ ਲੜਕੀ ਦੇ ਬਾਪ ਨੇ ਇੱਕ ਹੋਰ ਲੜਕੇ ਨੂੰ ਬੁਲਾ ਕੇ ਆਪਣੀ ਧੀ ਦਾ ਹੱਥ ਉਸ ਨੂੰ ਦੇ ਦਿੱਤਾ। ਇਹ ਕਹਾਣੀ ਫਿਲਮ ਵਰਗੀ ਲੱਗੇਗੀ, ਪਰ ਇਸ ਵਿੱਚ ਸੱਚਾਈ ਹੈ। ਇਹ ਘਟਨਾ 24 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੇ ਮਲਕਾਪੁਰ ਪਾਂਗਰਾ ਪਿੰਡ ਦੀ ਹੈ। ਲੜਕੀ ਦੇ ਪਿਤਾ ਦਾ ਦੋਸ਼ ਹੈ ਕਿ ਲਾੜਾ ਸ਼ਰਾਬ ਦੇ ਨਸ਼ੇ 'ਚ ਸੀ, ਇਸ ਲਈ ਉਸ ਨੇ ਆਪਣੀ ਲੜਕੀ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ।
ਲੜਕੀ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਬਰਾਤ ਮਹੂਰਤ ਨਿਕਲ ਤੋਂ ਬਾਅਦ ਸ਼ਾਮ 4 ਵਜੇ ਗੇਟ 'ਤੇ ਪਹੁੰਚੀ ਤੇ ਲਾੜਾ ਰਾਤ 8 ਵਜੇ ਤੱਕ ਨੱਚਦਾ ਹੀ ਰਿਹਾ। ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਬਰਾਤ ਲੜਾਈ 'ਤੇ ਉਤਰ ਆਈ। ਇਸ ਤੋਂ ਬਾਅਦ ਕੁੜੀ ਵਾਲਿਆਂ ਨੇ ਲਾੜੇ ਸਮੇਤ ਬਰਾਤ ਦੀ ਕੁੱਟਮਾਰ ਕੀਤੀ ਤੇ ਫਿਰ ਉਨ੍ਹਾਂ ਨੂੰ ਬਿਨਾਂ ਖਾਣਾ ਦਿੱਤੇ ਭੱਜਾ ਦਿੱਤਾ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਬਰਾਤ ਬੂਹੇ 'ਤੇ ਪਹੁੰਚ ਗਿਆ ਸੀ ਅਤੇ ਜੇਕਰ ਵਿਆਹ ਨਾ ਹੋਇਆ ਹੁੰਦਾ ਤਾਂ ਬਹੁਤ ਵੱਡੀ ਬਦਨਾਮੀ ਹੋਣੀ ਸੀ। ਇਸ ਲਈ ਮਾਮਲਾ ਪੰਚਾਇਤ ਤੱਕ ਪਹੁੰਚ ਗਿਆ। ਇਹ ਤੈਅ ਹੋਇਆ ਕਿ ਕੁੜੀ ਦਾ ਵਿਆਹ ਇਸ ਮੰਡਪ ਵਿੱਚ ਹੀ ਹੋਵੇਗਾ, ਪਰ ਕਿਸੇ ਹੋਰ ਨਾਲ।ਇਸ ਤੋਂ ਬਾਅਦ ਤਲਾਸ਼ ਸ਼ੁਰੂ ਹੋਈ ਅਤੇ ਬਰਾਤ ਵਿੱਚ ਸ਼ਾਮਲ ਇੱਕ ਲੜਕੇ ਮਿਲ ਗਿਆ। ਕੁਝ ਦੇਰ ਵਿੱਚ ਲੜਕਾ ਵੀ ਵਿਆਹ ਲਈ ਤਿਆਰ ਹੋ ਗਿਆ। ਖਾਸ ਗੱਲ ਇਹ ਹੈ ਕਿ ਲੜਕਾ ਅਤੇ ਲੜਕੀ ਚੰਗੇ ਦੋਸਤ ਹਨ।
ਦੂਜਾ ਲਾੜਾ ਮਿਲਣ ਤੋਂ ਬਾਅਦ ਲਾੜੀ ਪ੍ਰਿਅੰਕਾ ਬੇਹੱਦ ਖੁਸ਼ ਹੈ। ਉਸ ਨੇ ਕਿਹਾ, 'ਖੁਸ਼ਕਿਸਮਤੀ ਨਾਲ ਇਹ ਪਹਿਲਾਂ ਹੀ ਪਤਾ ਲੱਗ ਗਿਆ ਕਿ ਲਾੜਾ ਸ਼ਰਾਬੀ ਹੈ। ਉਹ ਨੱਚ ਰਿਹਾ ਸੀ ਅਤੇ ਮੈਂ ਮਾਲਾ ਲੈ ਕੇ ਘੰਟਿਆਂ ਬੱਧੀ ਖੜ੍ਹੀ ਰਹੀ।
ਬਰਾਤ ਲੈ ਕੇ ਗਿਆ ਲਾੜਾ ਰਾਤ 8 ਵਜੇ ਤੱਕ ਰਿਹਾ ਨੱਚਦਾ, ਲਾੜੀ ਨੇ ਕਿਸੇ ਹੋਰ ਨਾਲ ਹੀ ਰਚਾਇਆ ਵਿਆਹ
abp sanjha
Updated at:
08 May 2022 10:16 AM (IST)
ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੇ ਮਲਕਾਪੁਰ ਪਾਂਗਰਾ ਪਿੰਡ 'ਚ ਵਿਆਹ ਦੌਰਾਨ ਲਾੜੇ ਨੂੰ ਦੋਸਤਾਂ ਨਾਲ ਨੱਚਣਾ ਇੰਨਾ ਮਹਿੰਗਾ ਪੈ ਗਿਆ ਕਿ ਲੜਕੀ ਦੇ ਬਾਪ ਨੇ ਵਿਆਹ ਹੀ ਤੋੜ ਦਿੱਤਾ।
ਸੰਕੇਤਕ ਤਸਵੀਰ
NEXT
PREV
Published at:
08 May 2022 10:16 AM (IST)
- - - - - - - - - Advertisement - - - - - - - - -