Shocking Video: ਬਰਸਾਤ ਦੇ ਮੌਸਮ ਵਿੱਚ ਕੀੜੇ-ਮਕੌੜੇ ਅਕਸਰ ਦੇਖੇ ਜਾਂਦੇ ਹਨ, ਜੋ ਘਰਾਂ ਵਿੱਚ ਵੜ ਕੇ ਤਬਾਹੀ ਮਚਾ ਦਿੰਦੇ ਹਨ। ਇਸ ਮੌਸਮ ਵਿੱਚ ਸੱਪ ਵੀ ਆਪਣੇ ਟੋਇਆਂ ਵਿੱਚੋਂ ਬਾਹਰ ਆ ਕੇ ਇੱਧਰ-ਉੱਧਰ ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ 'ਚ ਇਨਸਾਨਾਂ ਲਈ ਖ਼ਤਰਾ ਥੋੜ੍ਹਾ ਵੱਧ ਜਾਂਦਾ ਹੈ ਕਿਉਂਕਿ ਕੌਣ ਜਾਣਦਾ ਹੈ ਕਿ ਕਦੋਂ, ਕਿੱਥੋਂ ਸੱਪ ਘਰ ਦੇ ਅੰਦਰ ਵੜ ਸਕਦਾ ਹੈ। ਚੱਪਲਾਂ-ਜੁੱਤੀਆਂ ਨੂੰ ਵੀ ਬਰਸਾਤ ਦੇ ਮੌਸਮ ਵਿੱਚ ਬਹੁਤ ਧਿਆਨ ਨਾਲ ਰੱਖਣ ਦੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਇਨ੍ਹਾਂ ਦੇ ਹੇਠਾਂ ਜਾਂ ਅੰਦਰ ਸੱਪ ਬੈਠਦੇ ਹਨ। ਅੱਜਕਲ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਖਤਰਨਾਕ ਕੋਬਰਾ ਚੱਪਲਾਂ ਦੇ ਹੇਠਾਂ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਆਉਂਦਾ ਹੈ ਅਤੇ ਜ਼ਮੀਨ 'ਤੇ ਪਈਆਂ ਚੱਪਲਾਂ ਨੂੰ ਹਟਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਪਹਿਲਾਂ ਇੱਕ ਚੱਪਲ ਨੂੰ ਹਟਾਉਂਦਾ ਹੈ ਅਤੇ ਫਿਰ ਜਿਵੇਂ ਹੀ ਉਹ ਦੂਜੀ ਨੂੰ ਹਟਾਉਂਦਾ ਹੈ, ਉਸ ਦੇ ਹੇਠਾਂ ਛੁਪਿਆ ਛੋਟਾ ਕੋਬਰਾ ਅਚਾਨਕ ਆਪਣਾ ਫਨ ਫੈਲਾ ਕੇ ਹੇਠਾਂ ਬੈਠ ਜਾਂਦਾ ਹੈ ਅਤੇ ਹਮਲਾ ਕਰਨ ਲਈ ਤਿਆਰ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਵਿਅਕਤੀ ਨੇ ਇੰਨਾ ਖ਼ਤਰਨਾਕ ਜੋਖਮ ਉਠਾਇਆ ਅਤੇ ਕੋਈ ਸੁਰੱਖਿਆ ਨਹੀਂ ਲਈ।
ਜੇਕਰ ਕੋਬਰਾ ਉਸ 'ਤੇ ਹਮਲਾ ਕਰਦਾ, ਤਾਂ ਉਸਨੂੰ ਦੇਣੇ ਦੇ ਲੈਣੇ ਪੈ ਜਾਂਦੇ ਅਤੇ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਕੋਬਰਾ ਕਿੰਨੇ ਖਤਰਨਾਕ ਹੁੰਦੇ ਹਨ। ਜੇਕਰ ਉਹ ਕਿਸੇ ਨੂੰ ਡੰਗ ਮਾਰਦੇ ਹਨ ਅਤੇ ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾਂਦਾ ਤਾਂ ਉਸ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਬਾਰਸ਼ ਵਿੱਚ ਸਾਵਧਾਨ ਰਹੋ ਅਤੇ ਜੁੱਤੀਆਂ ਅਤੇ ਚੱਪਲਾਂ ਨੂੰ ਦੇਖ ਕੇ ਹੀ ਪਹਿਨੋ।
ਇਹ ਵੀ ਪੜ੍ਹੋ: Viral Video: ਫਾਈਵ ਸਟਾਰ ਹੋਟਲ 'ਚ ਔਰਤਾਂ ਵਿਚਾਲੇ ਹੋਈ ਲੜਾਈ, ਲੜਾਈ ਦਾ ਅੰਦਾਜ਼ ਦੇਖ ਕੇ ਯਾਦ ਆ ਜਾਵੇਗਾ ਰਾਇਲ ਰੰਬਲ
ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ animal_lover_wagad ਨਾਮ ਦੀ ਇੱਕ ਆਈਡੀ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 10 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ 36 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ ਅਤੇ ਆਪਣੇ ਪ੍ਰਤੀਕਰਮ ਵੀ ਦੇ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਇਹ ਸੱਪ ਬਹੁਤ ਪਿਆਰਾ ਲੱਗ ਰਿਹਾ ਹੈ, ਪਰ ਇਹ ਖਤਰਨਾਕ ਹੈ', ਉਥੇ ਹੀ ਇੱਕ ਹੋਰ ਯੂਜ਼ਰ ਨੇ ਮਜ਼ਾਕ 'ਚ ਲਿਖਿਆ ਹੈ, 'ਛੋਟੇ ਸੱਪ ਜ਼ਿਆਦਾ ਖਤਰਨਾਕ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਕਿੰਨਾ ਜ਼ਹਿਰ ਸਾਹਮਣੇ ਵਾਲੀ ਪਾਰਟੀ ਨੂੰ ਦੇਣਾ ਹੈ।
ਇਹ ਵੀ ਪੜ੍ਹੋ: Weird News: ਜਵਾਨ ਰਹਿਣ ਦਾ ਅਜੀਬ ਜਨੂੰਨ, ਆਪਣੇ ਹੀ ਪੁੱਤ ਦਾ ਚੜ੍ਹਾ ਰਿਹਾ ਸੀ ਖੂਨ, ਹੁਣ ਪਛਤਾ ਰਿਹਾ