Mystery Of Jharkhand Taimara Ghati: ਕਲਪਨਾ ਕਰੋ ਕਿ ਤੁਸੀਂ ਯਾਤਰਾ ਕਰ ਰਹੇ ਹੋ ਤੇ ਅਚਾਨਕ ਤੁਸੀਂ 2023 ਤੋਂ 2024 ਜਾਂ 2025 ਤੱਕ ਪਹੁੰਚ ਜਾਓ ਤਾਂ ਕੀ ਤੁਸੀਂ ਇਸ 'ਤੇ ਭਰੋਸਾ ਕਰੋਗੇ? ਤੁਹਾਡਾ ਜਵਾਬ 'ਨਹੀਂ' ਹੋਵੇਗਾ ਪਰ 'ਹਾਂ' ਅਜਿਹਾ ਹੁੰਦਾ ਹੈ? ਜੀ ਹਾਂ, ਰਾਂਚੀ ਤੋਂ ਜਮਸ਼ੇਦਪੁਰ ਦੇ ਰਸਤੇ 'ਤੇ ਇੱਕ ਖ਼ਾਸ ਜਗ੍ਹਾ 'ਤੇ ਕੁਝ ਅਜਿਹਾ ਹੀ ਹੁੰਦਾ ਹੈ...ਇਸ ਜਗ੍ਹਾ 'ਤੇ ਪਹੁੰਚਦੇ ਹੀ ਤੁਹਾਡੇ ਮੋਬਾਈਲ ਫ਼ੋਨ ਦਾ ਸਮਾਂ ਤੇ ਸਾਲ ਬਦਲ ਜਾਂਦਾ ਹੈ।
ਕਿੱਥੇ ਇਹ ਥਾਂ?
NH 33 ਹਾਈਵੇਅ ਰਾਂਚੀ ਤੋਂ ਜਮਸ਼ੇਦਪੁਰ ਨੂੰ ਜੋੜਨ ਵਾਲੀ ਸੜਕ ਹੈ, ਪਰ ਲੋਕ ਇਸ ਨੂੰ ਮੌਤ ਦਾ ਹਾਈਵੇਅ ਵੀ ਕਹਿੰਦੇ ਹਨ। ਇਸ ਹਾਈਵੇਅ 'ਤੇ ਪੈਣ ਵਾਲੀ ਤੈਮਾਰਾ ਘਾਟੀ (Taimara Ghati) ਉਹ ਜਗ੍ਹਾ ਹੈ ਜਿੱਥੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਇਸ ਘਾਟੀ 'ਚ ਕਈ ਜਾਨਾਂ ਜਾ ਚੁੱਕੀਆਂ ਹਨ।
ਇਸ ਕਾਰਨ ਹੁੰਦੇ ਹਨ ਸੜਕ ਹਾਦਸੇ
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੜਕ 'ਤੇ ਇੱਕ ਔਰਤ ਨੂੰ ਵੀ ਚਿੱਟੇ ਕੱਪੜੇ ਪਾ ਕੇ ਪੈਦਲ ਜਾਂਦੇ ਦੇਖਿਆ ਤੇ ਜਦੋਂ ਡਰਾਈਵਰ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵਾਹਨ ਹਾਦਸਾਗ੍ਰਸਤ ਹੋ ਗਿਆ। ਅਜਿਹਾ ਅਕਸਰ ਹੁੰਦਾ ਹੈ। ਹਾਲਾਂਕਿ ਹਾਦਸਿਆਂ ਨੂੰ ਘੱਟ ਕਰਨ ਲਈ ਕੁਝ ਸਾਲ ਪਹਿਲਾਂ ਇਸ ਸੜਕ 'ਤੇ ਮੰਦਰ ਦਾ ਨਿਰਮਾਣ ਕੀਤਾ ਗਿਆ ਪਰ ਮੰਦਰ ਦੇ ਪੁਜਾਰੀ ਦਾ ਕਹਿਣਾ ਹੈ ਕਿ ਪੂਜਾ 'ਚ ਵਿਘਨ ਪੈਣ ਕਾਰਨ ਮਾਂ ਖੁਦ ਔਰਤ ਦੇ ਰੂਪ 'ਚ ਸੜਕ 'ਤੇ ਆ ਜਾਂਦੀ ਹੈ, ਜਿਸ ਨੂੰ ਬਚਾਉਣ ਲਈ ਵਾਹਨ ਹਾਦਸਾਗ੍ਰਸਤ ਹੋ ਜਾਂਦੇ ਹਨ।
ਬਦਲ ਜਾਂਦਾ ਮੋਬਾਈਲ ਫ਼ੋਨ 'ਚ ਸਾਲ ਤੇ ਸਮਾਂ
ਹਾਈਵੇਅ 'ਤੇ ਪੈਣ ਵਾਲੀ ਤੈਮਾਰਾ ਵੈਲੀ ਉਹ ਜਗ੍ਹਾ ਹੈ, ਜਿਸ ਦੇ ਆਲੇ-ਦੁਆਲੇ 'ਤੇ ਪਹੁੰਚਣ 'ਤੇ ਤੁਹਾਡਾ ਫ਼ੋਨ ਆਪਣੇ ਆਪ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਵੇਗਾ। ਹਾਂ, ਇਸ ਘਾਟੀ 'ਤੇ ਪਹੁੰਚਣ 'ਤੇ ਤੁਹਾਡੇ ਮੋਬਾਈਲ ਫ਼ੋਨ ਦਾ ਸਮਾਂ ਬਦਲ ਜਾਵੇਗਾ ਤੇ ਮਿਤੀ ਤੇ ਸਾਲ 2024 ਜਾਂ 2025 ਹੋਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਵੇਂ ਹੀ ਤੁਸੀਂ ਇੱਥੋਂ ਚਲੇ ਜਾਂਦੇ ਹੋ, ਤੁਹਾਡਾ ਫ਼ੋਨ ਦੁਬਾਰਾ ਸਹੀ ਸਮਾਂ ਦਿਖਾਉਣਾ ਸ਼ੁਰੂ ਕਰ ਦੇਵੇਗਾ।
ਵਾਪਰਦੀਆਂ ਅਜੀਬੋ-ਗਰੀਬ ਚੀਜ਼ਾਂ
ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦੀ ਮੁੱਖ ਅਧਿਆਪਕਾ ਦਾ ਕਹਿਣਾ ਹੈ ਕਿ ਇੱਥੇ ਬਾਇਓਮੀਟ੍ਰਿਕ ਹਾਜ਼ਰੀ ਲਗਾਉਣੀ ਸੰਭਵ ਨਹੀਂ ਹੈ ਕਿਉਂਕਿ ਜਦੋਂ ਵੀ ਉਹ ਬਾਇਓਮੀਟ੍ਰਿਕ ਹਾਜ਼ਰੀ ਲਗਾਉਂਦੀ ਹੈ ਤਾਂ ਹਾਜ਼ਰੀ ਅਗਲੇ ਸਾਲ ਲਈ ਬਣਦੀ ਹੈ। ਇਸੇ ਲਈ ਹੁਣ ਉਹ ਰਜਿਸਟਰ 'ਤੇ ਹੀ ਹਾਜ਼ਰੀ ਲਗਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੇੜਲੇ ਸਕੂਲਾਂ 'ਚ ਵੀ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ। ਉਸ ਨੇ ਆਪਣੇ ਮੋਬਾਈਲ 'ਤੇ ਇਕ ਮੈਸੇਜ ਵੀ ਦਿਖਾਇਆ, ਜੋ ਅਗਲੇ ਸਾਲ ਦਾ ਦਿਖ ਰਿਹਾ ਸੀ। ਕਈ ਵਾਰ ਮੋਬਾਈਲ ਵੀ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਨੈੱਟ ਦਾ ਕੋਈ ਵੀ ਫੰਕਸ਼ਨ ਮੋਬਾਈਲ 'ਤੇ ਕੰਮ ਨਹੀਂ ਕਰਦਾ।
ਪਿੰਡ ਵਾਸੀਆਂ ਨੇ ਦਿੱਤੀ ਇਹ ਜਾਣਕਾਰੀ
ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਮੋਬਾਈਲ ਨੈੱਟਵਰਕ ਦੀ ਸਮੱਸਿਆ ਹੈ। ਕਾਲ ਕੀਤੀ ਜਾ ਸਕਦੀ ਹੈ, ਪਰ ਇੰਟਰਨੈੱਟ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਮੋਬਾਈਲ ਦੀ ਤਰੀਕ ਤੇ ਸਮਾਂ ਵੀ ਬਦਲ ਜਾਂਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦਾ ਕਾਰਨ ਇਸ ਖੇਤਰ ਵਿੱਚੋਂ ਲੰਘਣ ਵਾਲੀ ਕਰਕ ਰੇਖਾ ਨੂੰ ਦੱਸਿਆ ਹੈ।