Edgar Cayce: ਧਰਤੀ 'ਤੇ ਕੁਝ ਅਜਿਹੇ ਇਨਸਾਨ ਹੋਏ ਹਨ, ਜਿਨ੍ਹਾਂ ਨੂੰ ਚਮਤਕਾਰੀ ਮੰਨਿਆ ਜਾਂਦਾ ਹੈ। ਵਿਗਿਆਨ ਵੀ ਇਨ੍ਹਾਂ ਦੀਆਂ ਵਿਲੱਖਣ ਸ਼ਕਤੀਆਂ ਬਾਰੇ ਜਾਣ ਕੇ ਹੈਰਾਨ ਹੈ। ਅਜਿਹਾ ਹੀ ਇੱਕ ਵਿਅਕਤੀ 145 ਸਾਲ ਪਹਿਲਾਂ ਅਮਰੀਕਾ 'ਚ ਵੀ ਪੈਦਾ ਹੋਇਆ ਸੀ, ਜਿਸ ਨੂੰ ਦੈਵੀ ਸ਼ਕਤੀਆਂ ਵਾਲਾ ਮੰਨਿਆ ਜਾਂਦਾ ਹੈ। ਵਿਗਿਆਨੀ ਵੀ ਅੱਜ ਤੱਕ ਇਸ ਰਹੱਸ ਨੂੰ ਨਹੀਂ ਸੁਲਝਾ ਸਕੇ ਹਨ।


ਜਿਸ ਵਿਅਕਤੀ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਉਸ ਦਾ ਨਾਂਅ ਐਡਗਰ ਕਾਏਸ ਸੀ। ਐਡਗਰ ਦਾ ਜਨਮ 18 ਮਾਰਚ 1877 ਨੂੰ ਕੈਂਟਕੀ, ਅਮਰੀਕਾ 'ਚ ਹੋਇਆ ਸੀ। ਜਦੋਂ ਐਡਗਰ 25 ਸਾਲ ਦਾ ਸੀ, ਉਸ ਨਾਲ ਇੱਕ ਬਹੁਤ ਹੀ ਅਜੀਬੋ-ਗਰੀਬ ਘਟਨਾ ਵਾਪਰੀ। ਦਰਅਸਲ, ਡਿੱਗਣ ਕਾਰਨ ਉਹ ਕੋਮਾ 'ਚ ਚਲਾ ਗਿਆ ਸੀ। ਡਾਕਟਰਾਂ ਨੇ ਵੀ ਕਾਫੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸ ਨੂੰ ਹੋਸ਼ ਨਹੀਂ ਆਈ ਤਾਂ ਇਕ ਦਿਨ ਅਚਾਨਕ ਉਹ ਬੋਲ ਪਿਆ। ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਉਹ ਬੋਲ ਰਿਹਾ ਸੀ ਤਾਂ ਵੀ ਉਹ ਕੋਮਾ 'ਚ ਹੀ ਸੀ। ਜਦਕਿ ਕੋਮਾ 'ਚ ਰਹਿਣ ਵਾਲਾ ਵਿਅਕਤੀ ਇੱਕ ਜਿਉਂਦੀ ਲਾਸ਼ ਵਾਂਗ ਹੁੰਦਾ ਹੈ। ਜੋ ਨਾ ਹਿੱਲ ਸਕਦਾ ਹੈ ਨਾ ਬੋਲ ਸਕਦਾ ਹੈ।


ਕੋਮਾ 'ਚ ਰਹਿੰਦੇ ਹੋਏ ਇਲਾਜ ਬਾਰੇ ਦੱਸਿਆ


ਕੋਮਾ 'ਚ ਰਹਿੰਦਿਆਂ ਐਡਗਰ ਨੇ ਡਾਕਟਰਾਂ ਨੂੰ ਦੱਸਿਆ ਕਿ ਦਰੱਖਤ ਤੋਂ ਹੇਠਾਂ ਡਿੱਗਣ ਕਾਰਨ ਉਸ ਦੀਆਂ ਹੱਡੀਆਂ ਅਤੇ ਦਿਮਾਗ 'ਚ ਡੂੰਘੀ ਸੱਟ ਲੱਗੀ ਹੈ। ਐਡਗਰ ਨੇ ਡਾਕਟਰਾਂ ਨੂੰ ਕੁਝ ਜੜੀ-ਬੂਟੀਆਂ ਦੱਸੀਆਂ ਅਤੇ ਕਿਹਾ ਕਿ ਜੇ ਉਹ 2 ਦਿਨਾਂ ਦੇ ਅੰਦਰ-ਅੰਦਰ ਇੰਜੈਕਸ਼ਨ ਰਾਹੀਂ ਉਸ ਦੇ ਖੂਨ 'ਚ ਪਹੁੰਚਾ ਦੇਣ ਤਾਂ ਉਸ ਦੀ ਜਾਨ ਬਚ ਜਾਵੇਗੀ। ਇਹ ਕਹਿ ਕੇ ਉਹ ਫਿਰ ਬੇਹੋਸ਼ੀ ਦੀ ਹਾਲਤ 'ਚ ਚਲਾ ਗਿਆ।


ਜਿਵੇਂ ਐਡਗਰ ਨੇ ਕਿਹਾ ਉਂਜ ਹੀ ਹੋਇਆ


ਡਾਕਟਰਾਂ ਨੂੰ ਇਹ ਪਹਿਲਾਂ ਹੀ ਚਮਤਕਾਰ ਜਾਪਦਾ ਸੀ ਕਿ ਐਡਗਰ ਕੋਮਾ 'ਚ ਰਹਿੰਦਿਆਂ ਬੋਲ ਸਕਦਾ ਹੈ। ਇਸ ਲਈ ਉਨ੍ਹਾਂ ਲਈ ਹੋਰ ਵੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਐਡਗਰ ਨਾ ਤਾਂ ਡਾਕਟਰ ਸੀ ਅਤੇ ਨਾ ਹੀ ਉਹ ਵਿਗਿਆਨ ਜਾਂ ਜੜੀ-ਬੂਟੀਆਂ ਬਾਰੇ ਜਾਣਦਾ ਸੀ। ਫਿਰ ਵੀ ਡਾਕਟਰਾਂ ਨੇ ਉਸ ਦੀ ਗੱਲ ਮੰਨ ਲਈ ਅਤੇ ਉਸ ਦੇ ਖੂਨ 'ਚ ਦੱਸੀ ਗਈ ਜੜੀ-ਬੂਟੀਆਂ ਦਾ ਟੀਕਾ ਲਗਾ ਦਿੱਤਾ। ਇਸ ਤੋਂ ਬਾਅਦ ਉਹੀ ਹੋਇਆ, ਜੋ ਐਡਗਰ ਨੇ ਕਿਹਾ ਸੀ। ਐਡਗਰ ਨੂੰ ਕੁਝ ਘੰਟਿਆਂ ਬਾਅਦ ਹੋਸ਼ ਆ ਗਈ।


ਅੱਖਾਂ ਬੰਦ ਕਰਦੇ ਹੀ ਮਿਲ ਜਾਂਦਾ ਸੀ ਬਿਮਾਰੀ ਦਾ ਇਲਾਜ


ਇਸ ਰਹੱਸਮਈ ਘਟਨਾ ਨੇ ਐਡਗਰ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਕਿਹਾ ਜਾਂਦਾ ਹੈ ਕਿ ਜਦੋਂ ਵੀ ਉਹ ਅੱਖਾਂ ਬੰਦ ਕਰਕੇ ਕਿਸੇ ਬਿਮਾਰੀ ਦੇ ਇਲਾਜ ਬਾਰੇ ਸੋਚਦਾ ਸੀ ਤਾਂ ਉਸ ਦਾ ਸਹੀ ਇਲਾਜ ਲੱਭ ਲੈਂਦਾ ਸੀ। ਕਿਹਾ ਜਾਂਦਾ ਹੈ ਕਿ ਐਡਗਰ ਨੇ ਆਪਣੇ ਪੂਰੇ ਜੀਵਨ ਕਾਲ 'ਚ ਲਗਭਗ 30 ਹਜ਼ਾਰ ਲੋਕਾਂ ਨੂੰ ਮੌਤ ਤੋਂ ਬਚਾਇਆ ਸੀ। ਐਡਗਰ ਦਾ ਨਾਂਅ ਵਿਗਿਆਨ ਦੀ ਦੁਨੀਆਂ 'ਚ ‘ਚਮਤਕਾਰੀ ਮਰਦ’ ਵਜੋਂ ਦਰਜ ਹੈ। ਉਨ੍ਹਾਂ 'ਤੇ ਕਈ ਕਿਤਾਬਾਂ ਵੀ ਲਿਖੀਆਂ ਗਈਆਂ ਹਨ। 3 ਜਨਵਰੀ 1945 ਨੂੰ 67 ਸਾਲ ਦੀ ਉਮਰ 'ਚ ਐਡਗਰ ਕਾਏਸ ਦੀ ਮੌਤ ਵਰਜੀਨੀਆ, ਅਮਰੀਕਾ 'ਚ ਹੋਈ।